ਜਲੰਧਰ, (ਵਰੁਣ)— ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਭਾਰਗੋ ਕੈਂਪ ਇਲਾਕੇ ਵਿਚ ਰੇਡ ਕਰ ਕੇ 10 ਘਰਾਂ ਦੀ ਤਲਾਸ਼ੀ ਲਈ। ਪੁਲਸ ਫੋਰਸ ਨੂੰ ਆਉਂਦੇ ਦੇਖ ਡੇਲੂ ਨਾਂ ਦਾ ਨੌਜਵਾਨ ਘਰ ਦੀ ਛੱਤ ਤੋਂ ਭੱਜ ਗਿਆ। ਜਦੋਂ ਉਸਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਟੀਕੇ ਮਿਲੇ।
ਥਾਣਾ ਇੰਚਾਰਜ ਬਰਜਿੰਦਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਇਸ ਰੇਡ ’ਚ 25 ਦੇ ਕਰੀਬ ਮੁਲਾਜ਼ਮ ਭਾਰਗੋ ਕੈਂਪ ਪੁੱਜੇ। ਪੁਲਸ ਕੋਲ ਨਸ਼ਾ ਵੇਚਣ ਵਾਲਿਆਂ ਦੇ ਕਰੀਬ 10 ਲੋਕਾਂ ਦੀ ਲਿਸਟ ਤਿਆਰ ਸੀ। ਪੁਲਸ ਨੇ ਵਾਰੀ-ਵਾਰੀ ਇਨ੍ਹਾਂ ਸਾਰੇ ਘਰਾਂ ਦੀ ਤਲਾਸ਼ੀ ਲਈ ਪਰ ਜਿਵੇਂ ਹੀ ਪੁਲਸ ਡੇਲੂ ਨਾਂ ਦੇ ਨੌਜਵਾਨ ਦੇ ਘਰ ਪੁੱਜੀ ਤਾਂ ਉਹ ਪੁਲਸ ਨੂੰ ਦੇਖ ਕੇ ਭੱਜ ਗਿਆ।
ਪੁਲਸ ਨੇ ਡੇਲੂ ਦੇ ਘਰ ਦੀ ਤਲਾਸ਼ੀ ਲਈ ਤਾਂ ਘਰ ਤੋਂ ਟੀਕੇ, ਨਸ਼ਾ ਕਰਨ ਲਈ ਇਸਤੇਮਾਲ ਕੀਤੀਅਾਂ ਜਾਣ ਵਾਲੀਅਾਂ ਚੀਜ਼ਾਂ ਮਿਲੀਆਂ। ਇਸ ਤੋਂ ਇਲਾਵਾ ਰੇਡ ਦੌਰਾਨ ਕੁਝ ਹੋਰ ਨਸ਼ਾ ਵੀ ਮਿਲਿਆ। ਫਿਲਹਾਲ ਪੁਲਸ ਡੇਲੂ ਦੀ ਤਲਾਸ਼ ਵਿਚ ਹੈ।
ਫੇਲ ਨਾ ਕਰਨ ਦੀ ਨੀਤੀ ਰੱਦ ਹੋਣ ਨਾਲ ਸਿੱਖਿਆ ਦੇ ਮਿਆਰ 'ਚ ਸੁਧਾਰ ਹੋਵੇਗਾ
NEXT STORY