ਭਵਾਨੀਗੜ੍ਹ (ਵਿਕਾਸ, ਅੱਤਰੀ, ਸੰਜੀਵ)—ਕਿਸਾਨ ਯੂਨੀਅਨਾਂ ਵੱਲੋਂ ਨੈਸ਼ਨਲ ਹਾਈਵੇ ਨੰਬਰ 7 'ਤੇ ਧਰਨਾ ਲਾ ਕੇ ਸੜਕੀ ਆਵਾਜਾਈ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਭਵਾਨੀਗੜ੍ਹ ਪੁਲਸ ਨੇ 16 ਕਿਸਾਨ ਆਗੂਆਂ ਸਮੇਤ 200 ਅਣਪਛਾਤੇ ਕਿਸਾਨਾਂ 'ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਚਰਨਜੀਵ ਲਾਂਬਾ ਨੇ ਦੱਸਿਆ ਕਿ ਪੁਲਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਗੁਰਮੀਤ ਸਿੰਘ ਭੱਟੀਵਾਲ, ਸੁਖਦੇਵ ਸਿੰਘ ਬਾਲਦ, ਕਰਮ ਸਿੰਘ ਬਲਿਆਲ, ਕੁਲਦੀਪ ਸਿੰਘ ਮਾਝੀ, ਮਨਜੀਤ ਸਿੰਘ ਘਰਾਚੋਂ, ਨਛੱਤਰ ਸਿੰਘ ਝਨੇੜੀ, ਰਣਧੀਰ ਸਿੰਘ ਭੱਟੀਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾਝਾੜ, ਅਮਰੀਕ ਸਿੰਘ ਗੰਢੂਆਂ, ਅਮਰ ਸਿੰਘ ਝਨੇੜੀ, ਕਰਮਜੀਤ ਸਿੰਘ ਮਾਝੀ, ਬਾਬੂ ਸਿੰਘ ਮਾਝੀ, ਰਾਮ ਸਿੰਘ ਫੰਮਣਵਾਲ, ਹਰਪਾਲ ਸਿੰਘ ਕਾਲਾਝਾੜ, ਜ਼ੋਰਾ ਸਿੰਘ ਬਾਲਦ ਖ਼ੁਰਦ, ਸੁਖਦੇਵ ਸਿੰਘ ਘਰਾਚੋਂ ਸਮੇਤ 200 ਅਣਪਛਾਤੇ ਕਿਸਾਨਾਂ ਖਿਲਾਫ਼ ਸੜਕ ਰੋਕੂ ਐਕਟ ਅਧੀਨ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਏ. ਐੱਮ. ਪੀ. ਐੱਮ. ਰੈਸਟੋਰੈਂਟ ਬਣਿਆ ਮਹਾਨਗਰ ਦੇ ਲੋਕਾਂ ਦੀ ਪਹਿਲੀ ਪਸੰਦ
NEXT STORY