ਬਠਿੰਡਾ (ਅਬਲੂ)-ਰਾਇਲ ਦੀਪ ਗਰੁੱਪ ਵੱਲੋਂ ਬਠਿੰਡਾ-ਮੁਕਤਸਰ ਮੁੱਖ ਮਾਰਗ ’ਤੇ 15 ਏਕਡ਼ ’ਚ ਬਣਾਏ ਜੇ. ਐੱਸ. ਪੈਰਾਮਾਊਂਟ ਕਾਨਵੈਂਟ ਸਪੋਰਟਸ ਸਕੂਲ ਦਾ ਸ਼ੁੱਭ ਆਰੰਭ ਡਿਪਟੀ ਡਾਇਰੈਕਟਰ ਪ੍ਰੈੱਸ ਅਤੇ ਐੱਸ. ਐੱਸ. ਪੀ. ਬਠਿੰਡਾ ਡਾਕਟਰ ਨਾਨਕ ਸਿੰਘ ਵੱਲੋਂ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ’ਚ ਐੱਸ. ਐੱਸ. ਪੀ. ਬਠਿੰਡਾ ਡਾਕਟਰ ਨਾਨਕ ਸਿੰਘ ਨੇ ਰੰਗ-ਬਿਰੰਗੇ ਗੁਬਾਰੇ ਆਸਮਾਨ ’ਚ ਛੱਡਕੇ ਸਕੂਲ ਦਾ ਉਦਘਾਟਨ ਕੀਤਾ ਗਿਆ। ਸ਼ੁੱਭ ਆਰੰਭ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਐੱਸ. ਐੱਸ. ਪੀ. ਨੇ ਕਿਹਾ ਕਿ ਪਡ਼੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਹਨ ਪਰ ਵਿਦਿਆ ਦੇ ਇਸ ਕੰਪੀਟੀਸ਼ਨ ’ਚ ਕਈ ਸਕੂਲਾਂ ਵੱਲੋਂ ਖੇਡਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਜਦਕਿ ਜਿਸਮਾਨੀ ਤੌਰ ’ਤੇ ਤੰਦਰੁਸਤ ਬੱਚਾ ਹੀ ਸਹੀ ਵਿਦਿਆ ਗ੍ਰਹਿਣ ਕਰ ਸਕਦਾ ਹੈ ਪਰ ਮੈਨੂੰ ਵਿਸ਼ਵਾਸ ਹੈ ਕਿ ਇਹ ਸਕੂਲ ਵਿਦਿਆ ਦੇ ਨਾਲ-ਨਾਲ ਖੇਡਾਂ ’ਚ ਵੀ ਮੀਲ-ਪੱਥਰ ਸਾਬਤ ਹੋਵੇਗਾ। ਇਸ ਸਮਾਗਮ ’ਚ ਹੋਰ ਵੀ ਕਈ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ’ਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗਡ਼ ਦੇ ਬੇਟੇ ਹਰਮਨਵੀਰ ਸਿੰਘ ਕਾਂਗਡ਼, ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਮਿੱਡੂ ਖੇਡ਼ਾ, ਡੀ. ਐੱਸ. ਪੀ. ਅਵਨੀਤ ਕੌਰ ਸਿੱਧੂ, ਡਿਪਟੀ ਡੀ. ਈ. ਓ. ਬਲਜੀਤ ਸਿੰਘ, ਵਾਯੂ ਸੈਨਾ ਮੰਡਲ ਰਾਜੀਵ ਰੰਜਨ, ਕਾਂਗਰਸ ਦੇ ਉਘੇ ਲੀਡਰ ਟਹਿਲ ਸਿੰਘ ਸੰਧੂ, ਨਰਿੰਦਰ ਭੁਲੇਰੀਆ ਅਤੇ ਟਕਸਾਲੀ ਆਗੂ ਇੰਦਰ ਸਿੰਘ ਸਾਹਨੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਕੂਲ ਦੇ ਚੇਅਰਮੈਨ ਜਸਵਿੰਦਰ ਸਿੰਘ ਸੋਨੂੰ, ਪ੍ਰਧਾਨ ਮੋਹਿਤ ਗਰਗ, ਐੱਮ. ਡੀ. ਸੋਨਿਕਾ ਜਾਖਡ਼ ਅਤੇ ਪ੍ਰਿੰਸੀਪਲ ਡਾ. ਜਾਨਸਨ ਜੌਸਫ ਕੇਰਲਾ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਚੇਅਰਮੈਨ ਜਸਵਿੰਦਰ ਸੋਨੂੰ ਨੇ ਸਕੂਲ ਦੀ ਵਿਸ਼ੇਸ਼ਤਾ ਬਾਰੇ ਦੱਸਿਆ ਕਿ ਪੂਰੇ ਮਾਲਵੇ ’ਚ ਖੇਡਾਂ ਨੂੰ ਉਤਸ਼ਾਹਤ ਕਰਨ ਲੋਡ਼ ਨੂੰ ਮੁੱਖ ਰੱਖਦੇ ਹੋਏ ਅਜਿਹੇ ਸਪੋਰਟਸ ਸਕੂਲ ਦੀ ਲੋਡ਼ ਸੀ ਜਿਸ ਨੂੰ ਰਾਇਲ ਦੀਪ ਗਰੁੱਪ ਨੇ ਪੂਰਾ ਕਰ ਦਿੱਤਾ ਹੈ ਅਤੇ ਚੰਗੇ ਕੋਚਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੂੰ ਸਿਰਤੋਡ਼ ਮਿਹਨਤ ਕਰਵਾਕੇ ਅੰਤਰਰਾਜੀ ਖੇਡ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇਗਾ। ਸੋਨੂੰ ਨੇ ਦੱਸਿਆ ਕਿ ਆਸ-ਪਾਸ ਦੇ ਲੋਕਾਂ ਤੋਂ ਇਲਾਵਾ ਦੂਰ ਦੇ ਬਸ਼ਿੰਦਿਆਂ ਨੇ ਵੀ ਇਸ ਸਕੂਲ ’ਚ ਬੱਚਿਆਂ ਦੇ ਦਾਖਲੇ ਸਬੰਧੀ ਭਾਰੀ ਰੁਚੀ ਦਿਖਾਈ ਹੈ ਜਿਸ ਨਾਲ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ। ਕੱਲ ਦੀ ਫੋਟੋ
ਸਫਾਈ ਸੇਵਕਾਂ ਦੀ ਹਡ਼ਤਾਲ ਕਾਰਨ ਦੁਕਾਨਦਾਰ ਖੁਦ ਕਰਨ ਲੱਗੇ ਸਫਾਈ
NEXT STORY