ਬਠਿੰਡਾ (ਸੰਦੀਪ ਮਿੱਤਲ)-ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਗਈ ਉਮਰ ਕੈਦ ਤੇ ਭਾਰੀ ਜੁਰਮਾਨੇ ਦੀ ਨਾਜਾਇਜ਼ ਸਜ਼ਾ ਖਿਲਾਫ ਅੱਜ ਇੱਥੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਸੱਦੇ ’ਤੇ ਹੋਈ ਵੱਖ-ਵੱਖ ਸੰਗਠਨਾਂ ਦੀ ਇੱਕ ਸਾਂਝੀ ਮੀਟਿੰਗ ’ਚ ਇਸ ਮੁੱਦੇ ’ਤੇ ਨਿਆਂਇਕ ਬੇਇਨਸਾਫੀ ਵਿਰੋਧੀ ਤਾਲਮੇਲ ਕਮੇਟੀ ਮਾਨਸਾ ਬਣਾਉਣ ਦਾ ਫੈਸਲਾ ਕੀਤਾ ਹੈ। ਮੀਟਿੰਗ ਦੌਰਾਨ ਇਸ ਮਾਮਲੇ ’ਤੇ 21 ਫਰਵਰੀ ਨੂੰ ਲੁਧਿਆਣਾ ਵਿਖੇ ਇਸ ਸਜ਼ਾ ਦਾ ਵਿਰੋਧ ਕਰਨ ਵਾਲੇ ਸਾਰੇ ਸੰਗਠਨਾਂ ਅਤੇ ਧਿਰਾਂ ਦੀ ਇਕ ਸੂਬਾ ਪੱਧਰੀ ਮੀਟਿੰਗ ਬੁਲਾਉਣ ਦਾ ਅਤੇ 26 ਫਰਵਰੀ ਨੂੰ ਮਾਨਸਾ ਸ਼ਹਿਰ ਵਿਖੇ ਇਸ ਨਿਆਂਇਕੀ ਬੇਇਨਸਾਫੀ ਖਿਲਾਫ਼ ਇਕ ਵਿਸ਼ਾਲ ਸਾਂਝਾ ਰੋਸ ਵਿਖਾਵਾ ਕਰਨਾ ਦਾ ਐਲਾਨ ਕੀਤਾ ਹੈ। ਮੀਟਿੰਗ ’ਚ ਕਰੀਬ ਤਿੰਨ ਸਾਲ ਤੋਂ ਜੇਲਾਂ ’ਚ ਬੰਦ ਇਨ੍ਹਾਂ ਨੌਜਵਾਨਾਂ ’ਤੇ ਹੁਣ ਪੁਲਸ ਵੱਲੋਂ ਹਥਿਆਰਾਂ ਦਾ ਨਵਾਂ ਕੇਸ ਪਾਉਣ ਦੀ ਵੀ ਸਖਤ ਨਿੰਦਾ ਕੀਤੀ ਹੈ। ®ਗੁਰਦੁਆਰਾ ਸਿੰਘ ਸਭਾ ਵਿਖੇ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਅਕਾਲੀ ਦਲ (ਮਾਨ) ਦੇ ਸੀਨੀਅਰ ਆਗੂ ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ, ਆਲ ਇੰਡੀਆ ਪੀਪਲਜ਼ ਫੋਰਮ ਦੇ ਆਗੂ ਸੁਖਦਰਸ਼ਨ ਸਿੰਘ ਨੱਤ, ਸਿੱਖ ਯੂਥ ਫੈਡਰੇਸ਼ਨ ਦੇ ਆਗੂ ਮੱਖਣ ਸਿੰਘ ਸਮਾਓ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਕੇਂਦਰੀ ਆਗੂ ਜਸਬੀਰ ਕੌਰ ਨੱਤ, ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਬੋਹਾ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਗਮੇਲ ਸਿੰਘ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਬਿੰਦਰ ਅਲਖ ਨੇ ਜਿੱਥੇ ਇਸ ਫੈਸਲੇ ਨੂੰ ਦੇਸ਼ ਦੇ ਸੰਵਿਧਾਨ ਅਤੇ ਕੁਦਰਤੀ ਨਿਆਂ ਦੀ ਸਰਾਸਰ ਉਲੰਘਣਾ ਕਰਾਰ ਦਿੱਤਾ। ਇਸ ਲਈ ਸਮੂਹ ਇਨਸਾਫ਼ ਪਸੰਦ ਅਤੇ ਜਮਹੂਰੀਅਤ ਪਸੰਦ ਤਾਕਤਾਂ ਨੂੰ ਇੰਨਾਂ ਨੌਜਵਾਨਾਂ ਦੀ ਸਜ਼ਾ ਰੱਦ ਕਰਵਾਉਣ ਦੇ ਨਾਲ-ਨਾਲ ਝੂਠੇ ਕੇਸਾਂ ’ਚ ਉਲਝਾਏ ਜਾਂ ਜੇਲਾਂ ਵਿਚ ਬੰਦ ਕੀਤੇ ਸਾਰੇ ਪੀਡ਼ਤਾਂ ਦੇ ਛੁਟਕਾਰੇ ਲਈ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ। ਉਥੇ ਮਾਨਸਾ ਜ਼ਿਲੇ ਦੇ ਸਾਰੇ ਨਿਆਂ ਪਸੰਦ ਲੋਕਾਂ ਨੂੰ ਵੱਧ ਤੋਂ ਵਧ ਗਿਣਤੀ ’ਚ 26 ਫਰਵਰੀ ਦੇ ਰੋਸ ਵਿਖਾਵੇ ’ਚ ਸ਼ਾਮਲ ਹੋਣ ਲਈ ਸਵੇਰੇ 11 ਵਜੇ ਗੁਰਦੁਆਰਾ ਚੌਕ ਮਾਨਸਾ ਪਹੁੰਚ ਦਾ ਸੱਦਾ ਦਿੱਤਾ ਹੈ। ਇਸ ਮੌਕੇ ਰਜਿੰਦਰ ਸਿੰਘ ਜਵਾਹਰਕੇ, ਡਾ. ਸੁਖਪ੍ਰੀਤ ਸਿੰਘ ਖਿੱਲਣ, ਕਿਸਾਨ ਆਗੂ ਕਰਨੈਲ ਸਿੰਘ ਮਾਨਸਾ, ਹਰਜਿੰਦਰ ਸਿੰਘ ਮਾਨਸ਼ਾਹੀਆ, ਇੰਦਰਜੀਤ ਸਿੰਘ ਮੁਨਸ਼ੀ, ਮਹਿੰਦਰ ਸਿੰਘ ਬੁਰਜ਼ ਹਰੀ, ਜਸਵਿੰਦਰ ਸਿੰਘ ਭੈਣੀ, ਜਗਤਾਰ ਸਿੰਘ ਜਵਾਹਰਕੇ, ਪਵਨ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਢੈਪਈ ਹਾਜ਼ਰ ਸਨ।
ਮਲਵਈ ਗਿੱਧੇ ਤੇ ਭੰਗਡ਼ੇ ਨੇ ਸਰੋਤਿਆਂ ਨੂੰ ਨੱਚਣ ਲਈ ਕੀਤਾ ਮਜਬੂਰ
NEXT STORY