ਜਲੰਧਰ(ਰਾਣਾ)— ਭੋਗਪੁਰ ਦੀ ਸਬ-ਡਿਵੀਜ਼ਨ ਸਾਂਝ ਕੇਂਦਰ ਵੱਲੋਂ ਗੁਰਵਿੰਦਰ ਸਿੰਘ ਸੰਧੂ ਉੱਪ-ਪੁਲਸ ਕਪਤਾਨ ਸਬ-ਡਿਵੀਜ਼ਨ ਆਦਮਪੁਰ ਦੇ ਦਿਸ਼ਾਂ-ਨਿਰਦੇਸ਼ਾਂ ਮੁਤਾਬਕ ਸਬ-ਡਿਵੀਜ਼ਨ ਸਾਂਝ ਕੇਂਦਰ ਭੋਗਪੁਰ ਵਿਖੇ ਐੱਸ. ਆਈ. ਟੀ. ਭੁਪਿੰਦਰ ਸਿੰਘ ਇੰਚਾਰਜ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਸਾਂਝ ਕੇਂਦਰ 'ਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ, ਸ਼ਹਿਰ ਦੀ ਟ੍ਰੈਫਿਕ ਸਮੱਸਿਆ, ਨਸ਼ਿਆਂ ਦੀ ਰੋਕਥਾਮ, ਲੜਕੀਆਂ ਦੀ ਸਰੁੱਖਿਆ ਲਈ ਸ਼ਕਤੀ ਐਪ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ 'ਚ ਵਿਦਵੰਤ ਕੌਰ ਸੀਨੀਅਰ ਡਿਪਟੀ ਪ੍ਰਧਾਨ, ਭੁਪਿੰਦਰ ਸਿੰਘ ਸੈਣੀ, ਬਲਵਿੰਦਰ ਸਿੰਘ ਭੰਗੂ, ਜਰਨੈਲ ਸਿੰਘ ਲੜੋਈ, ਰਾਕੇਸ਼ ਮਹਿਤਾ, ਸੁਨੀਲ ਪ੍ਰਭਾਕਰ, ਕਮਲਜੀਤ ਸਿੰਘ ਡੱਲੀ ਨੰਬਰਦਾਰ ਸੰਜੀਵ ਅਗਰਵਾਲ, ਅਜੀਤ ਸਿੰਘ ਲਾਲ ਭੱਟੀ ਵੱਲੋਂ ਹਿੱਸਾ ਲਿਆ ਗਿਆ।
ਐੈੱਫ. ਐਂਡ. ਸੀ. ਸੀ. 'ਚ ਪਟਿਆਲਾ ਦਿਹਾਤੀ ਹਲਕੇ ਦਾ ਕਬਜ਼ਾ
NEXT STORY