ਪਟਿਆਲਾ (ਰਾਜੇਸ਼, ਪ.ਪ.)-ਨਗਰ ਨਿਗਮ ਦੀ ਸਭ ਤੋਂ ਅਹਿਮ ਅਤੇ ਪਾਵਰਫੁੱਲ ਫਾਇਨਾਂਸ ਐਂਡ ਕੰਟਰੈਕਟ ਕਮੇਟੀ (ਐੈੱਫ. ਐਂਡ. ਸੀ. ਸੀ.) 'ਤੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦਾ ਕਬਜ਼ਾ ਹੋ ਗਿਆ ਹੈ। ਜਨਰਲ ਹਾਊਸ ਵੱਲੋਂ ਮਤਾ ਪਾਸ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਹਲਕੇ ਨਾਲ ਸਬੰਧਤ ਅਨਿਲ ਮੌਦਗਿਲ ਅਤੇ ਐਡਵੋਕੇਟ ਹਰਵਿੰਦਰ ਸ਼ੁਕਲਾ ਨੂੰ ਇਸ ਕਮੇਟੀ ਦਾ ਮੈਂਬਰ ਬਣਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਦੀ ਡਿਪਟੀ ਮੇਅਰ ਵਿਨਤੀ ਸੰਗਰ ਵੀ ਪਟਿਆਲਾ ਦਿਹਾਤੀ ਹਲਕੇ ਨਾਲ ਸਬੰਧਤ ਹੈ। ਉਨ੍ਹਾਂ ਦਾ 80 ਫੀਸਦੀ ਏਰੀਆ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਹਲਕੇ ਵਿਚ ਪੈਂਦਾ ਹੈ। ਇਸ ਤਰ੍ਹਾਂ ਹੁਣ ਐੱਫ. ਐਂਡ. ਸੀ. ਸੀ. ਵਿਚ ਪੂਰੀ ਤਰ੍ਹਾਂ ਪਟਿਆਲਾ ਦਿਹਾਤੀ ਹਲਕੇ ਦਾ ਕਬਜ਼ਾ ਹੋ ਗਿਆ ਹੈ।
ਪੰਜਾਬ ਸਰਕਾਰ ਵਿਚ ਜਿਸ ਤਰ੍ਹਾਂ ਵਿਧਾਨ ਸਭਾ ਤੋਂ ਬਾਅਦ ਕੈਬਨਿਟ ਕੋਲ ਪਾਵਰਾਂ ਹੁੰਦੀਆਂ ਹਨ, ਉਸੇ ਤਰ੍ਹਾਂ ਨਗਰ ਨਿਗਮ ਦੇ ਜਨਰਲ ਹਾਊਸ ਤੋਂ ਬਾਅਦ ਸਮੁੱਚੀਆਂ ਕਾਰਜਕਾਰੀ ਐੈੱਫ. ਐਂਡ. ਸੀ. ਸੀ. ਕੋਲ ਹੁੰਦੀਆਂ ਹਨ। ਇਹੀ ਸਮੁੱਚੇ ਵਿਕਾਸ ਕਾਰਜਾਂ ਨੂੰ ਮਨਜ਼ੂਰ ਕਰਦੀ ਹੈ ਅਤੇ ਫੰਡ ਵੀ ਇਸ ਦੀ ਮਨਜ਼ੂਰੀ ਨਾਲ ਜਾਰੀ ਹੁੰਦੇ ਹਨ। ਇਸ ਤੋਂ ਪਹਿਲਾਂ 10 ਸਾਲ ਤੱਕ ਅਕਾਲੀ-ਭਾਜਪਾ ਦੇ ਰਾਜ ਵਿਚ ਪਟਿਆਲਾ ਦਿਹਾਤੀ ਹਲਕੇ ਵਿਚ ਸਿਰਫ ਇਕ ਐੈੱਫ. ਐਂਡ. ਸੀ. ਸੀ. ਮੈਂਬਰ ਹੁੰਦਾ ਸੀ। ਹੁਣ ਪਟਿਆਲਾ ਦਿਹਾਤੀ ਨਾਲ ਸਬੰਧਤ 3 ਮੈਂਬਰ ਐੱਫ. ਐਂਡ. ਸੀ. ਸੀ. ਦੇ ਹੋ ਗਏ ਹਨ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਮੀਟਿੰਗ ਕਰਨ ਤੋਂ ਬਾਅਦ ਅਨਿਲ ਮੌਦਗਿਲ ਅਤੇ ਐਡਵੋਕੇਟ ਸ਼ੁਕਲਾ ਦੇ ਨਾਂ 'ਤੇ ਮੋਹਰ ਲਾਈ।
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਸਮੁੱਚੇ ਪਟਿਆਲਾ ਨੂੰ ਇਕ ਮੰਨਦੀ ਹੈ। ਕਿਸੇ ਵੀ ਤਰ੍ਹਾਂ ਦੀ ਵੰਡ ਵਿਚ ਵਿਸ਼ਵਾਸ ਨਹੀਂ ਰਖਦੀ। ਕੌਂਸਲਰਾਂ ਨਾਲ ਸਲਾਹ ਕਰ ਕੇ ਵਿਕਾਸ ਕਾਰਜਾਂ ਦੇ ਐਸਟੀਮੇਟ ਤਿਆਰ ਕੀਤੇ ਜਾਣਗੇ।
'ਰੋਜ਼ ਫੈਸਟੀਵਲ' ਦੌਰਾਨ ਕੋਈ ਗੰਦਗੀ ਨਾ ਫੈਲਾਏ, ਕਮੇਟੀ ਨਜ਼ਰ ਰੱਖੇ : ਹਾਈਕੋਰਟ
NEXT STORY