ਬੇਗੋਵਾਲ (ਰਜਿੰਦਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਫ਼ੌਜੀਆਂ ਲਈ ਪੱਗੜੀ ਦੀ ਥਾਂ ਲੋਹਟੋਪ ਬਣਾਏ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਗੜੀ ਸਿੱਖੀ ਦੀ ਪਛਾਣ ਹੈ। ਇਹ ਪੰਥ ਦੀ ਸ਼ਾਨ ਹੈ। ਇਸ ਦੀ ਥਾਂ ਕੋਈ ਵੀ ਦੂਸਰੀ ਚੀਜ਼ ਲੈ ਹੀ ਨਹੀਂ ਸਕਦੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਇਕ ਡੂੰਘੀ ਸ਼ਾਜਿਸ਼ ਲੱਗ ਰਹੀ ਹੈ, ਜਿਸ ਰਾਹੀ ਸਿੱਖਾਂ ਦੀ ਪਛਾਣ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : MP ਸੰਤੋਖ ਚੌਧਰੀ ਦੇ ਦਿਹਾਂਤ ਤੋਂ ਪਹਿਲਾਂ ਦੀ ਸੁਣੋ ਆਖ਼ਰੀ ਵੀਡੀਓ, 'ਭਾਰਤ ਜੋੜੋ ਯਾਤਰਾ' ਸਬੰਧੀ ਕਹੀਆਂ ਵੱਡੀਆਂ ਗੱਲਾਂ
ਬੀਬੀ ਜਗੀਰ ਕੌਰ ਨੇ ਸਪੱਸ਼ਟ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਸਿੱਖ ਕੌਮ ਨੇ ਸਿੱਖੀ ਕਾਇਮ ਰੱਖਣ ਲਈ ਬੰਦ-ਬੰਦ ਕਟਵਾਏ ਸਨ। ਚਰਖੜੀਆਂ 'ਤੇ ਚੜ੍ਹੇ ਸਨ ਪਰ ਕਿਸੇ ਵੀ ਜ਼ਾਲਮ ਹਕੂਮਤ ਦੀ ਈਨ ਨਹੀਂ ਸੀ ਮੰਨੀ। ਸਿੱਖੀ ਨੂੰ ਕੇਸਾਂ ਅਤੇ ਸਵਾਹਾਂ ਨਾਲ ਨਿਭਾਇਆ ਸੀ। ਗੁਰੂ ਵੱਲੋਂ ਬਖ਼ਸ਼ਿਸ਼ ਕੀਤੇ ਜ਼ਜ਼ਬੇ ਨੂੰ ਕਦੇਂ ਵੀ ਖ਼ਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਵੀ ਸਿੱਖ ਫ਼ੌਜੀਆ ਨੇ ਲੋਹਟੋਪ ਨਹੀਂ ਸੀ ਪਹਿਨਿਆ ਸਗੋਂ ਪੱਗੜੀ ਬੰਨ ਕੇ ਲੜਾਈ ਲੜੀ ਸੀ। ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਕਾਨੂੰਨ ਨਾ ਬਣਾਏ।
ਇਹ ਵੀ ਪੜ੍ਹੋ : ਨਹੀਂ ਰਹੇ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਜਾਣੋ ਕਿਹੋ-ਜਿਹਾ ਸੀ ਸਿਆਸੀ ਪਿਛੋਕੜ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮਰੀਜ਼ ਬਣ ਕੇ ਆਏ ਨੌਜਵਾਨਾਂ ਨੇ ਡਾਕਟਰ 'ਤੇ ਕੀਤਾ ਕਾਤਲਾਨਾ ਹਮਲਾ, ਪੱਟ 'ਚ ਮਾਰੀ ਗੋਲੀ
NEXT STORY