ਜਲੰਧਰ (ਪੁਨੀਤ)- ਰਾਧਾ ਸੁਆਮੀ ਸਤਿਸੰਗ ’ਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਰੇਲਵੇ ਨੇ ਬਿਆਸ ਲਈ ਵਿਸ਼ੇਸ਼ ਮੇਲ ਐਕਸਪ੍ਰੈੱਸ ਟ੍ਰੇਨਾਂ ਚਲਾਉਣ ਦਾ ਫੈਸਲਾ ਲਿਆ ਹੈ। ਇਨ੍ਹਾਂ ਸਪੈਸ਼ਲ ਟ੍ਰੇਨਾਂ ਦਾ ਠਹਿਰਾਅ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵੀ ਹੋਵੇਗਾ,ਜਿਸ ਨਾਲ ਸਥਾਨਕ ਯਾਤਰੀਆਂ ਨੂੰ ਸਿੱਧਾ ਲਾਭ ਮਿਲੇਗਾ।
ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ 04451/04452 ਹਜ਼ਰਤ ਨਿਜ਼ਾਮੁਦੀਨ-ਬਿਆਸ ਮੇਲ ਐਕਸਪ੍ਰੈੱਸ ਸਪੈਸ਼ਲ ਟ੍ਰੇਨ ਚਲਾਈ ਜਾਵੇਗੀ। ਟ੍ਰੇਨ ਨੰਬਰ 04451 ਹਜ਼ਰਤ ਨਿਜ਼ਾਮੁਦੀਨ ਤੋਂ 23 ਅਪ੍ਰੈਲ ਅਤੇ 7 ਮਈ ਨੂੰ ਸ਼ਾਮ 7.40 ਵਜੇ ਰਵਾਨਾ ਹੋਵੇਗੀ ਅਤੇ ਕਰੀਬ 8 ਘੰਟੇ 25 ਮਿੰਟ ਦਾ ਸਫਰ ਤੈਅ ਕਰ ਕੇ ਸਵੇਰੇ 4.05 ਵਜੇ ਬਿਆਸ ਪਹੁੰਚੇਗੀ। ਵਾਪਸੀ ’ਚ ਟ੍ਰੇਨ ਨੰਬਰ 04452 ਬਿਆਸ ਤੋਂ 26 ਅਪ੍ਰੈਲ ਅਤੇ 10 ਮਈ ਨੂੰ ਰਾਤ 8.35 ਵਜੇ ਚੱਲੇਗੀ ਅਤੇ ਸਵੇਰੇ 4 ਵਜੇ ਹਜ਼ਰਤ ਨਿਜ਼ਾਮੁਦੀਨ ਪਹੁੰਚੇਗੀ।
ਇਹ ਸਪੈਸ਼ਲ ਟ੍ਰੇਨ ਰਸਤੇ ’ਚ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਛਾਉਣੀ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ’ਤੇ ਦੋਵੇਂ ਦਿਸ਼ਾਵਾਂ ’ਚ ਠਹਿਰਾਅ ਕਰੇਗੀ, ਜਿਸ ਨਾਲ ਯਾਤਰੀਆਂ ਨੂੰ ਯਾਤਰਾ ’ਚ ਸਹੂਲਤ ਹੋਵੇਗੀ।
ਇਸ ਤੋਂ ਇਲਾਵਾ 04565/04566 ਸਹਾਰਨਪੁਰ-ਬਿਆਸ-ਸਹਾਰਨਪੁਰ ਮੇਲ ਐਕਸਪ੍ਰੈੱਸ ਸਪੈਸ਼ਲ ਟ੍ਰੇਨ ਵੀ ਚਲਾਈ ਜਾਵੇਗੀ। ਟ੍ਰੇਨ ਨੰਬਰ 04565 ਸਹਾਰਨਪੁਰ ਤੋਂ 24 ਅਪ੍ਰੈਲ, 1 ਅਤੇ 8 ਮਈ ਨੂੰ ਰਾਤ 8.50 ਵਜੇ ਰਾਵਨਾ ਹੋਵੇਗੀ ਅਤੇ ਲਗਭਗ 6 ਘੰਟੇ 25 ਮਿੰਟ ’ਚ ਸਵੇਰੇ 2.15 ਵਜੇ ਬਿਆਸ ਪਹੁੰਚੇਗੀ। ਵਾਪਸੀ ’ਚ ਟ੍ਰੇਨ ਨੰਬਰ 04566 ਬਿਆਸ ਤੋਂ 26 ਅਪ੍ਰੈਲ, 3 ਅਤੇ 10 ਮਈ ਨੂੰ ਸ਼ਾਮ 3 ਵਜੇ ਚੱਲੇਗੀ ਅਤੇ ਰਾਤ 9.10 ਵਜੇ ਸਹਾਰਨਪੁਰ ਪਹੁੰਚੇਗੀ। ਇਸ ਟ੍ਰੇਨ ਦਾ ਠਹਿਰਾਅ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਛਾਉਣੀ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਦੋਵੇਂ ਦਿਸ਼ਾਵਾਂ ’ਚ ਰਹੇਗਾ।
ਪੰਜਾਬ ਦੇ ਸਰਕਾਰੀ ਸਕੂਲਾਂ 'ਚ ਅੱਜ ਐਲਾਨਿਆ ਜਾਵੇਗਾ 5ਵੀਂ ਜਮਾਤ ਦਾ ਨਤੀਜਾ, ਦਿਸ਼ਾ-ਨਿਰਦੇਸ਼ ਜਾਰੀ
NEXT STORY