ਚੰਡੀਗੜ੍ਹ(ਅੰਕੁਰ ਤਾਂਗੜੀ) : ਮਾਈਨਿੰਗ ਦੇ ਖੇਤਰ ’ਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਜਾਰੀ ਰੱਖੀਆਂ ਖੋਜਾਂ ਨੂੰ ਬੂਰ ਪਿਆ ਹੈ। ਸੂਬੇ ਦੇ ਦੱਖਣੀ ਪੱਛਮੀ ਹਿੱਸੇ ’ਚ 3 ਖਣਨ ਬਲਾਕਾਂ ’ਚ ਪੋਟਾਸ਼ ਦੇ ਵੱਡੇ ਭੰਡਾਰ ਮਿਲੇ ਹਨ। ਇਸ ਬਾਰੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪੰਜਾਬ ਅਤੇ ਮਾਈਨਿੰਗ ਤੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੀਤਾ।
ਇਹ ਵੀ ਪੜ੍ਹੋ : ਮੁਲਾਜ਼ਮਾਂ ਦੀ ਡਿਊਟੀ ਬਾਰੇ ਸਖ਼ਤ ਫ਼ਰਮਾਨ ਜਾਰੀ, ਹਾਜ਼ਰੀ ਨੂੰ ਲੈ ਕੇ ਆਏ ਨਵੇਂ ਹੁਕਮ!
ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦਾ ਕਿਸਾਨਾਂ ਦੀ ਜ਼ਮੀਨ ਮਾਲਕੀ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸ੍ਰੀ ਮੁਕਤਸਰ ਸਾਹਿਬ ’ਚ ਕਬਰਵਾਲਾ ਕੋਲ ਅਤੇ ਫਾਜ਼ਿਲਕਾ ਜ਼ਿਲ੍ਹੇ ’ਚ ਸ਼ੇਰੇਵਾਲਾ, ਰਾਮਸਰ, ਸ਼ੇਰਗੜ੍ਹ ਤੇ ਦਲਮੀਰ ਖੇੜਾ ਬਲਾਕਾਂ 'ਚੋਂ ਪੋਟਾਸ਼ ਨੂੰ ਕੱਢਣ ਲਈ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਜ਼ਮੀਨ ਦਾ ਕੋਈ ਨੁਕਸਾਨ ਹੋਵੇਗਾ, ਸਗੋਂ ਡਰਿੱਲ ਸਿਸਟਮ ਨਾਲ ਇਹ ਖਣਿਜ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ : ਪੁੱਤ ਨੂੰ ਅਮਰੀਕਾ ਭੇਜਣ ਲਈ ਸਭ ਕੁੱਝ ਦਾਅ 'ਤੇ ਲਾ ਦਿੱਤਾ, Deport ਹੋਣ 'ਤੇ ਹੰਝੂਆਂ 'ਚ ਡੁੱਬਾ ਪਰਿਵਾਰ
ਉਨ੍ਹਾਂ ਕਿਹਾ ਕਿ ਪੋਟਾਸ਼ ਦੀ ਪ੍ਰੋਸੈਸਿੰਗ ਸਬੰਧੀ ਜਲਦ ਇੰਡਸਟਰੀ ਲੱਗੇਗੀ, ਜਿਸ ਨਾਲ ਇਲਾਕੇ ’ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਇਲਾਕੇ ਦਾ ਸਰਵਪੱਖੀ ਵਿਕਾਸ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਪੋਟਾਸ਼ ਖਣਿਜ ਧਰਤੀ ਹੇਠ 450 ਮੀਟਰ ਦੀ ਡੂੰਘਾਈ 'ਤੇ ਹੈ ਅਤੇ ਇਸ ਨੂੰ ਕੱਢਣ ਤੋਂ ਪਹਿਲਾਂ ਸਰਕਾਰ ਵੱਲੋਂ ਸਮਾਜਿਕ ਅਤੇ ਵਾਤਾਵਰਣ 'ਤੇ ਪੈਣ ਵਾਲੇ ਇਸ ਦੇ ਪ੍ਰਭਾਵਾਂ ਦਾ ਵੀ ਮੁਕੰਮਲ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਤਿੰਨ ਬਲਾਕਾਂ ਦੇ ਨੇੜਲੇ ਖੇਤਰਾਂ ’ਚ ਵੀ ਖੋਜ ਜਾਰੀ ਹੈ। ਇਸ ਸਬੰਧੀ ਕਬਰ ਵਾਲਾ ਦੇ ਬਲਾਕ ’ਚੋਂ ਮਾਈਨਿੰਗ ਕਰਨ ਸਬੰਧੀ ਪੰਜਾਬ ਸਰਕਾਰ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਅਤੇ ਜਿਵੇਂ ਹੀ ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਆਕਸ਼ਨ ਹੋ ਜਾਵੇਗੀ ਤਾਂ ਇਹ ਨਿਕਾਸੀ ਸ਼ੁਰੂ ਹੋ ਸਕੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਵਾਹਨ ਚਾਲਕਾਂ ਨੂੰ ਮਿਲੇਗੀ ਜਾਮ ਤੋਂ ਰਾਹਤ, ਬਣਨ ਜਾ ਰਹੀ ਨਵੀਂ ਸੜਕ
NEXT STORY