ਫ਼ਤਹਿਗੜ੍ਹ ਸਾਹਿਬ (ਜਗਦੇਵ/ਮਾਗੋ) : ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਤੋਂ ਇੱਕ ਲੁੱਟ ਦੀ ਵਾਰਦਾਤ ਦੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਵਿਫਟ ਕਾਰ ਵਿੱਚ ਛੇ ਲੁਟੇਰਿਆਂ ਵੱਲੋਂ ਲਗਭਗ 15 ਲੱਖ ਰੁਪਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਪੰਜਾਬ ਪੁਲਸ ਨੇ ਗੈਂਗਸਟਰ ਦਾ ਕਰ'ਤਾ ਐਨਕਾਊਂਟਰ, ਤਾੜ-ਤਾੜ ਚੱਲੀਆਂ ਗੋਲੀਆਂ (ਵੀਡੀਓ)
ਗੱਡੀ ਵਿੱਚ ਸਵਾਰ ਛੇ ਲੁਟੇਰਿਆਂ ਵਿੱਚੋਂ ਪੰਜ ਲੁਟੇਰਿਆਂ ਨੇ ਜਾ ਕੇ ਜਦੋਂ ਦਫਤਰ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰ ਬੈਠੇ ਵਿਅਕਤੀ ਵੱਲੋਂ ਦਰਵਾਜ਼ਾ ਨਾ ਖੋਲਣ 'ਤੇ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ। ਲੁਟੇਰੇ ਜਾਂਦੇ ਜਾਂਦੇ ਫਾਰਮ ਮਾਲਕ ਦੇ ਦੋਨੋਂ ਫੋਨ ਵੀ ਤੋੜ ਗਏ। ਲੁਟੇਰੇ ਜਿਸ ਗੱਡੀ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ ਉਸ ਦਾ ਨੰਬਰ ਹਰਿਆਣੇ ਦਾ ਦੱਸਿਆ ਜਾ ਰਿਹਾ ਹੈ, ਜਿਸ ਦੇ ਜਾਲੀ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ।
ਖੜੇ ਟਰੈਕਟਰ-ਟਰਾਲੀ ਪਿੱਛੇ ਮੋਟਰਸਾਇਕਲ ਟਕਰਾਉਣ ਕਾਰਨ ਵਾਪਰਿਆ ਹਾਦਸਾ, ਨੌਜਵਾਨ ਦੀ ਮੌਤ
ਉਧਰ ਇਸ ਸਬੰਧ ਵਿੱਚ ਬੋਲਦਿਆਂ ਡੀਐੱਸਪੀ ਅਮਲੋਹ ਗੁਰਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਪੁਲਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਪਿੰਡ ਝਬਕਰਾ ਦਾ ਉਪਰਾਲਾ! ਪਿੰਡ 'ਚ ਨਸ਼ਾ ਵੇਚਣ ਤੇ ਚੋਰੀਆਂ ਕਰਨ ਵਾਲਿਆਂ ਖਿਲਾਫ ਚੁੱਕਿਆ ਸਖਤ ਕਦਮ
NEXT STORY