ਲੁਧਿਆਣਾ (ਹਿਤੇਸ਼/ਮੁੱਲਾਂਪੁਰੀ)- ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਨ ਦੇ ਬਾਅਦ ਰਵਨੀਤ ਬਿੱਟੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰ ਸਰਕਾਰ ਵਿਚ ਮੰਤਰੀ ਬਣਾਉਣ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਿੱਟੂ ਪੰਜਾਬ ਵਿਚ ਲੋਕ ਸਭਾ ਚੋਣ ਹਾਰਨ ਦੇ ਬਾਅਦ ਮੋਦੀ ਕੈਬਨਿਟ ਦਾ ਹਿੱਸਾ ਬਣਨ ਵਾਲੇ ਤੀਜੇ ਮੰਤਰੀ ਬਣੇ ਹਨ। ਇਨ੍ਹਾਂ ਵਿਚ ਸਭ ਤੋਂ ਪਹਿਲਾ ਨਾਂ ਅਰੁਣ ਜੇਤਲੀ ਦਾ ਹੈ, ਜੋ 2014 ਵਿਚ ਅੰਮ੍ਰਿਤਸਰ ਵਿਚ ਕੈਪਟਨ ਅਮਰਿਦਰ ਸਿੰਘ ਦੇ ਹੱਥੋਂ ਚੋਣ ਹਾਰ ਗਏ ਸੀ ਪਰ ਉਨ੍ਹਾਂ ਨੂੰ ਵਿੱਤ ਮੰਤਰੀ ਬਣਾਇਆ ਗਿਆ ਸੀ।
ਇਸੇ ਤਰ੍ਹਾਂ ਦੂਜਾ ਨਾਂ ਮੰਤਰੀ ਵੀ 2019 ਵਿਚ ਅੰਮ੍ਰਿਤਸਰ ਤੋਂ ਚੋਣ ਲੜਨ ਵਾਲੇ ਹਰਦੀਪ ਸਿੰਘ ਪੁਰੀ ਦਾ ਆਉਂਦਾ ਹੈ, ਜਿਨ੍ਹਾਂ ਨੂੰ ਚੋਣ ਹਾਰਨ ਦੇ ਬਾਵਜੂਦ ਕੇਂਦਰ ਵਿਚ ਸ਼ਹਿਰੀ ਵਿਕਾਸ ਵਰਗੇ ਅਹਿਮ ਮੰਤਰਾਲੇ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ। ਇਸ ਦੇ ਬਿਲਕੁਲ ਉਲਟ ਪੀ.ਐੱਮ. ਮੋਦੀ ਵੱਲੋਂ ਪੰਜਾਬ ਦੇ ਕੋਟੇ ਵਿਚੋਂ ਮੰਤਰੀ ਬਣਾਉਣ ਲਈ ਕੁਝ ਸਮਾਂ ਪਹਿਲਾਂ ਕਾਂਗਰਸ ਛੱਡ ਕੇ ਆਏ ਲਗਾਤਾਰ ਤਿੰਨ ਵਾਰ ਦੇ ਐੱਮ.ਪੀ. ਬਿੱਟੂ ’ਤੇ ਵਿਸ਼ਵਾਸ ਜਤਾਇਆ ਗਿਆ ਹੈ।
ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ 6 ਮਹੀਨੇ ਸਖ਼ਤ ਚੁਣੌਤੀਆਂ, ਜਨਵਰੀ ਤੋਂ ਬਾਅਦ ਹੋਣਗੇ ਵੱਡੇ ਫੈਸਲੇ
ਵੱਡਾ ਸਵਾਲ : ਕਿਥੋਂ ਭੇਜਿਆ ਜਾਵੇਗਾ ਰਾਜਸਭਾ ?
ਬਿੱਟੂ ਨੂੰ ਕੇਂਦਰ ਵਿਚ ਮੰਤਰੀ ਬਣਾਉਣ ਦੇ ਨਾਲ ਹੀ ਵੱਡਾ ਸਵਾਲ ਇਹ ਉੱਠਦਾ ਹੈ ਕਿ ਕਿਸ ਖੇਤਰ ਤੋਂ ਰਾਜਸਭਾ ਭੇਜਿਆ ਜਾਵੇਗਾ, ਕਿਉਂਕਿ ਬਿੱਟੂ ਇਸ ਵਾਰ ਲੋਕ ਸਭਾ ਚੋਣ ਹਾਰ ਗਏ ਹਨ ਤੇ ਕੇਂਦਰ ਵਿਚ ਮੰਤਰੀ ਬਣਨ ਲਈ 6 ਮਹੀਨਿਆਂ ਦੇ ਅੰਦਰ-ਅੰਦਰ ਲੋਕ ਸਭਾ ਜਾਂ ਰਾਜ ਸਭਾ ਮੈਂਬਰ ਬਣਨਾ ਜ਼ਰੂਰੀ ਹੈ।
ਜਿਥੋਂ ਤੱਕ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦਾ ਸਵਾਲ ਹੈ, ਉਨਾਂ ਵਿਚੋਂ ਕਿਤੇ ਵੀ ਰਾਜ ਸਭਾ ਮੈਂਬਰ ਬਣਨ ਦੀ ਸੰਭਾਵਨਾ ਘੱਟ ਹੀ ਹੈ, ਜਿਸ ਦੇ ਮੱਦੇਨਜ਼ਰ ਸਾਰਿਆਂ ਦੀਆਂ ਨਜ਼ਰਾਂ ਇਸ ਪਾਸੇ ਲੱਗੀਆਂ ਹੋਈਆਂ ਹਨ ਕਿ ਬਿੱਟੂ ਨੂੰ ਕਿਸ ਖੇਤਰ ਤੋਂ ਰਾਜ ਸਭਾ ਭੇਜਿਆ ਜਾਵੇਗਾ। ਭਾਵੇਂਕਿ ਸਿਆਸੀ ਜਾਣਕਾਰ ਇਹ ਵੀ ਕਹਿ ਰਹੇ ਹਨ ਕਿ ਇਸ ਸਬੰਧ ਵਿਚ ਫੈਸਲਾ ਪੀ.ਐੱਮ. ਮੋਦੀ ਵਲੋਂ ਬਿੱਟੂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਹੀ ਲੈ ਲਿਆ ਹੋਵੇਗਾ।
ਇਹ ਵੀ ਪੜ੍ਹੋ- ਡੈੱਥ ਓਵਰਾਂ 'ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਜਿੱਤਿਆ ਭਾਰਤ, ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ 6 ਮਹੀਨੇ ਸਖ਼ਤ ਚੁਣੌਤੀਆਂ, ਜਨਵਰੀ ਤੋਂ ਬਾਅਦ ਹੋਣਗੇ ਵੱਡੇ ਫੈਸਲੇ
NEXT STORY