ਜਲੰਧਰ (ਨਰੇਸ਼ ਕੁਮਾਰ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਲਈ ਹੋਏ ਸਹੁੰ ਚੁੱਕ ਸਮਾਗਮ ਦਾ ਸਮਾਂ ਜੋਤਿਸ਼ ਗਣਨਾ ਤੋਂ ਬਾਅਦ ਬਦਲ ਦਿੱਤਾ ਗਿਆ ਸੀ। ਪਹਿਲਾਂ ਸਹੁੰ ਚੁੱਕ ਸਮਾਗਮ ਦਾ ਸਮਾਂ 9 ਜੂਨ ਨੂੰ ਸ਼ਾਮ 6 ਵਜੇ ਹੋਣ ਦੀਆਂ ਖਬਰਾਂ ਸਨ ਪਰ ਬਾਅਦ ’ਚ ਰਾਹੂ ਕਾਲ ਕਾਰਨ ਸਮੇਂ ’ਚ ਬਦਲਾਅ ਕੀਤਾ ਗਿਆ।
ਐਤਵਾਰ ਨੂੰ ਦਿੱਲੀ ’ਚ ਰਾਹੂ ਕਾਲ ਦਾ ਸਮਾਂ ਸ਼ਾਮ 5.34 ਤੋਂ ਲੈ ਕੇ 7.18 ਵਜੇ ਤੱਕ ਦਾ ਸੀ ਅਤੇ ਪ੍ਰਧਾਨ ਮੰਤਰੀ ਨੇ ਸ਼ਾਮ 7.23 ਵਜੇ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਦੇ ਸਮੇਂ ਪੰਚਾਂਗ ਦੇ ਪੰਜ ਅੰਗਾਂ ’ਚੋਂ ਵਾਰ, ਨਕਛੱਤਰ, ਯੋਗ ਅਤੇ ਕਰਨ ਜੋਤਿਸ਼ ਦੇ ਲਿਹਾਜ਼ ਨਾਲ ਸਹੀ ਹਨ, ਜਦਕਿ ਚਤੁਰਥੀ ਤਿਥੀ ਰਿਕਤਾ ਤਿਥੀ ਹੈ ਅਤੇ ਇਸ ਤਿਥੀ ’ਚ ਸ਼ੁੱਭ ਕਾਰਜ ਸਹੀ ਨਹੀਂ ਮੰਨੇ ਜਾਂਦੇ।
ਸਹੁੰ ਚੁੱਕ ਸਮਾਗਮ ਦੀ ਕੁੰਡਲੀ ਬ੍ਰਿਸ਼ਚਕ ਲਗਨ ਦੀ ਨਿਕਲੀ ਹੈ ਅਤੇ ਸਹੁੰ ਚੁੱਕਣ ਸਮੇਂ ਚੰਦਰਮਾ ਗੁਰੂ ਦੇ ਪੁਨਰਵਸੁ ਨਕਛੱਤਰ ’ਚ ਕਰਕ ਰਾਸ਼ੀ ’ਚ ਭਾਗਿਆ ਸਥਾਨ ’ਚ ਗੋਚਰ ਕਰ ਰਹੇ ਸਨ, ਜਦਕਿ ਲਗਨ ਦਾ ਸਵਾਮੀ ਮੰਗਲ ਸਹੁੰ ਚੁੱਕ ਸਮਾਗਮ ਸਬੰਧੀ ਕੁੰਡਲੀ ’ਚ ਛੇਵੇਂ ਘਰ ’ਚ ਜਾਣਾ ਬਹੁਤ ਸ਼ੁੱਭ ਨਹੀਂ ਹੈ। ਹਾਲਾਂਕਿ ਪਾਪ ਗ੍ਰਹਿਆਂ ਦਾ ਤੀਜੇ, ਛੇਵੇਂ ਅਤੇ 11ਵੇਂ ਘਰ ’ਚ ਜਾਣਾ ਚੰਗਾ ਹੁੰਦਾ ਹੈ ਪਰ ਲਗਨ ਦੇ ਸਵਾਮੀ ਦਾ ਛੇਵੇਂ ਘਰ ’ਚ ਜਾਣਾ ਸ਼ੁੱਭ ਨਹੀਂ ਹੈ।
ਇਹ ਵੀ ਪੜ੍ਹੋ- ਡੈੱਥ ਓਵਰਾਂ 'ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਜਿੱਤਿਆ ਭਾਰਤ, ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ
ਇਹ ਬੀਮਾਰੀ, ਕਰਜ਼ਾ ਅਤੇ ਦੁਸ਼ਮਣ ਦਾ ਘਰ ਹੁੰਦਾ ਹੈ ਅਤੇ ਵਿਵਾਦ ਵੀ ਇਸੇ ਘਰ ’ਚ ਦੇਖੇ ਜਾਂਦੇ ਹਨ। ਲਿਹਾਜ਼ਾ ਸਰਕਾਰ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਹੁੰ ਚੁੱਕ ਸਮਾਗਮ ਸਮੇਂ ਸ਼ਨੀ, ਸ਼ੁੱਕਰ ਅਤੇ ਮੰਗਲ ਦਾ ਆਪਣੀ ਹੀ ਰਾਸ਼ੀ ’ਚ ਹੋਣਾ ਬਹੁਤ ਚੰਗਾ ਹੈ, ਇਨ੍ਹਾਂ ਵਿਚੋਂ ਵੀ ਸ਼ਨੀ ਅਤੇ ਮੰਗਲ ਤਾਂ ਆਪਣੀ ਮੂਲ ਤ੍ਰਿਕੋਣ ਰਾਸ਼ੀ ਕੁੰਭ ਅਤੇ ਮੇਖ ’ਚ ਗੋਚਰ ਕਰ ਰਹੇ ਹਨ।
ਸਹੁੰ ਚੁੱਕਣ ਸਮੇਂ ਗੁਰੂ ਤੇ ਰਾਹੂ ਦੀ ਅੰਤਰ ਦਸ਼ਾ ਚੱਲ ਰਹੀ ਸੀ ਅਤੇ ਇਸ ਨੂੰ ਜੋਤਿਸ਼ ਦੀ ਭਾਸ਼ਾ ’ਚ ਦਸ਼ਾ ਛਿਦਰ ਕਹਿੰਦੇ ਹਨ। ਹਾਲਾਂਕਿ ਦੋਵੇਂ ਗ੍ਰਹਿ ਇਕ-ਦੂਜੇ ਤੋਂ ਤੀਜੇ ਅਤੇ 11ਵੇਂ ਘਰ ’ਚ ਹਨ ਪਰ ਰਾਹੂ ਕਿਉਂਕਿ ਗੁਰੂ ਦੇ ਘਰ ’ਚ ਹਨ ਅਤੇ ਗੁਰੂ ਮਾਰਕ ਸਥਾਨ (ਦੂਜਾ ਘਰ) ਦੇ ਵੀ ਸਵਾਮੀ ਹਨ, ਲਿਹਾਜ਼ਾ ਇਹ ਵੀ ਜੋਤਿਸ਼ ਦੇ ਲਿਹਾਜ਼ ਤੋਂ ਚੰਗਾ ਨਹੀਂ ਹੈ ਅਤੇ 19 ਜਨਵਰੀ ਤੱਕ ਸਰਕਾਰ ਦੇ ਸਾਹਮਣੇ ਚੁਣੌਤੀਆਂ ਜ਼ਿਆਦਾ ਰਹਿਣਗੀਆਂ।
ਇਹ ਵੀ ਪੜ੍ਹੋ- ਜਦੋਂ ਪੁੱਤ ਨੂੰ ਸ਼ਰਾਬ ਦੇ ਠੇਕੇ 'ਤੇ ਦੇਖ ਪਿਓ ਨੂੰ ਚੜ੍ਹਿਆ ਗੁੱਸਾ, ਫਿਰ ਲਾਹ ਲਈ ਜੁੱਤੀ ਤੇ..., ਦੇਖੋ ਵਾਇਰਲ ਵੀਡੀਓ
ਇਸ ਤੋਂ ਬਾਅਦ ਸ਼ਨੀ ਦੀ ਦਸ਼ਾ ਸ਼ੁਰੂ ਹੋਵੇਗੀ ਅਤੇ ਸ਼ਨੀ ਸਹੁੰ ਚੁੱਕ ਸਮਾਗਮ ਕੁੰਡਲੀ ’ਚ ਚੌਥੇ ਘਰ ’ਚ ਆਪਣੀ ਹੀ ਰਾਸ਼ੀ ਕੁੰਭ ’ਚ ਵਿਰਾਜਮਾਨ ਹੈ। ਇਹ ਜਨਤਾ ਦਾ ਭਾਵ ਹੁੰਦਾ ਹੈ ਅਤੇ ਜਨਤਾ ਨਾਲ ਸਬੰਧਤ ਵੱਡੇ ਫੈਸਲੇ ਜਨਵਰੀ 2025 ਤੋਂ ਬਾਅਦ ਦੇਖਣ ਨੂੰ ਮਿਲ ਸਕਦੇ ਹਨ। ਸਹੁੰ ਚੁੱਕ ਸਮਾਗਮ ਸਬੰਧੀ ਕੁੰਡਲੀ ’ਚ ਗੁਰੂ, ਸ਼ੁੱਕਰ, ਬੁੱਧ ਅਤੇ ਸੂਰਜ ਦਾ ਸੱਤਵੇਂ ਘਰ ’ਚ ਜਾਣਾ ਚੰਗਾ ਹੈ। ਸੂਰਜ ਦਸਵੇਂ ਘਰ ਦੇ ਸਵਾਈ ਹੋ ਕੇ ਸੱਤਵੇਂ ਘਰ ’ਚ ਪੰਜਵੇਂ ਘਰ ਦੇ ਸਵਾਮੀ ਗੁਰੂ ਦੇ ਨਾਲ ਕੇਂਦਰੀ ਤ੍ਰਿਕੋਣ ਰਾਜਯੋਗ ਦਾ ਨਿਰਮਾਣ ਕਰ ਰਹੇ ਹਨ।
ਇਹ ਰਾਜ-ਕਾਜ ਨੂੰ ਚਲਾਉਣ ਦੇ ਲਿਹਾਜ਼ ਨਾਲ ਚੰਗਾ ਯੋਗ ਹੈ ਪਰ ਪ੍ਰਧਾਨ ਮੰਤਰੀ ਨੂੰ ਆਪਣੇ ਇਸ ਕਾਰਜਕਾਲ ਦੌਰਾਨ ਸਿਆਸੀ ਸਾਜ਼ਿਸ਼ਾਂ ਦਾ ਵੀ ਧਿਆਨ ਰੱਖਣਾ ਪਵੇਗਾ ਅਤੇ ਉਨ੍ਹਾਂ ਦੇ ਸਾਹਮਣੇ ਆਪਣੇ ਪਹਿਲੇ ਦੋ ਕਾਰਜਕਾਲਾਂ ਦੇ ਮੁਕਾਬਲੇ ਜ਼ਿਆਦਾ ਚੁਣੌਤੀਆਂ ਰਹਿਣਗੀਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਉਜੜੇ ਦੋ ਪਰਿਵਾਰ, ਮਾਤਾ ਨੈਣਾ ਦੇਵੀ ਤੋਂ ਪਰਤ ਰਹੇ 2 ਦੋਸਤਾਂ ਨਾਲ ਵਾਪਰੀ ਅਣਹੋਣੀ, ਹੋਈ ਦਰਦਨਾਕ ਮੌਤ
NEXT STORY