ਆਨੰਦਪੁ ਸਾਹਿਬ - ਇਕ-ਦੂਜੇ ਨੂੰ ਤਲਗੀ ਭਰੇ ਅੰਦਾਜ 'ਚ ਜਵਾਬ ਦੇ ਰਹੇ ਦੋਵੇਂ ਭਾਜਪਾ ਲੀਡਰ ਮਦਨ ਮੋਹਨ ਮਿੱਤਲ ਅਤੇ ਡਾ. ਪਰਮਿੰਦਰ ਸ਼ਰਮਾ ਪਾਰਟੀ ਦੀ ਮਾਨ-ਮਰਿਆਦਾ ਨੂੰ ਭੁੱਲੇ ਇਹ ਲੀਡਰ ਸਟੇਜ 'ਤੇ ਸਭ ਦੇ ਸਾਹਮਣੇ ਹੀ ਤੂੰ-ਤੂੰ ਮੈ-ਮੈ 'ਤੇ ਉਤਰ ਆਏ। ਲੀਡਰਾਂ ਦੀ ਇਸ ਤਕਰਾਰ ਨੇ ਪਾਰਟੀ 'ਚ ਅੰਤਰ ਖਾਤੇ ਚੱਲ ਰਹੇ ਕਲੇਸ਼ ਨੂੰ ਜਗ ਜਾਹਰ ਕਰ ਦਿੱਤਾ। ਇਹ ਬਹਿਸਬਾਜੀ ਸ੍ਰੀ ਗੰਗਾ ਨਗਰ ਤੋਂ ਆਏ ਐਮ. ਪੀ. ਨਿਹਾਲ ਚੰਦ ਮੇਘਵਾਲ ਨੂੰ ਸਨਮਾਨਿਤ ਕੀਤੇ ਜਾਣ ਨੂੰ ਲੈ ਕੇ ਹੋਈ। ਅਸਲ 'ਚ ਮੋਦੀ ਸਰਕਾਰ ਵੱਲੋਂ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਹੋਏ ਕੰਮਾਂ ਬਾਰੇ ਦੱਸਣ ਲਈ ਆਨੰਦਪੁਰ ਸਾਹਿਬ 'ਚ ਭਾਜਪਾ ਦਾ ਸੰਮੇਲਨ ਚੱਲ ਰਿਹਾ ਸੀ। ਜਿਵੇ ਹੀ ਸਟੇਜ 'ਤੇ ਪਹੁੰਚੇ ਇਨ੍ਹਾਂ ਦੋਹਾਂ ਲੀਡਰਾਂ ਨੇ ਇਕ ਦੂਜੇ ਨੂੰ ਦੇਖਿਆ ਤਾਂ ਮਾਹੌਲ ਤਲਗੀ ਭਰਿਆ ਬਣ ਗਿਆ। ਦੋਹਾਂ ਸੀਨੀਅਰ ਲੀਡਰਾਂ ਦੀ ਇਹ ਹਰਕਤ ਦੇਖ ਪਾਰਟੀ ਵਰਕਰ ਸੀਟਾਂ ਤੋਂ ਉੱਠ ਖੜੇ ਹੋ ਗਏ ਅਤੇ ਉਨ੍ਹਾਂ ਨੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ।
ਮੌਕੇ 'ਤੇ ਮੌਜੂਦ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਅਤੇ ਮੁੱਖ ਮਹਿਮਾਨ ਨੇ ਦੋਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮਿੱਤਲ ਸਾਹਿਬ ਨੇ ਹੱਥ ਜੋੜ ਕੇ ਉਨ੍ਹਾਂ ਨੂੰ ਬਿਠਾ ਦਿੱਤਾ। ਸਾਰਾ ਕੁਝ ਅੱਖੀ ਦੇਖਣ ਦੇ ਬਾਵਜੂਦ ਐਮ. ਪੀ. ਨਿਹਾਲ ਚੰਦ ਨੇ ਭਾਜਪਾ ਨੂੰ ਇਕਜੁੱਟ ਦੱਸਿਆ।
ਕਿਸੇ ਕੰਮ ਲਈ ਬਾਜ਼ਾਰ ਗਿਆ ਸੀ ਪਰਿਵਾਰ ਜਦ ਪਰਤੇ ਘਰ ਤਾਂ ਅੰਦਰ ਦਾ ਹਾਲ ਦੇਖ ਰਹਿ ਗਏ ਦੰਗ
NEXT STORY