ਚੰਡੀਗੜ੍ਹ : ਖੇਤੀ ਬਿੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਨੇ ਆਉਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਆਪਣੇ ਚੋਣ ਨਿਸ਼ਾਨ 'ਤੇ ਲੜਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਜ਼ੀਰਕਪੁਰ 'ਚ ਕੁੜੀ ਨਾਲ ਜਬਰ-ਜ਼ਿਨਾਹ, ਦਰਿੰਦਿਆਂ ਨੇ ਹਵਸ ਮਿਟਾ ਹੋਟਲ 'ਚੋਂ ਬਾਹਰ ਕੱਢੀ ਪੀੜਤਾ
ਇਸ ਲਈ ਭਾਜਪਾ ਦੀ ਨਜ਼ਰ ਹੁਣ ਇਨ੍ਹਾਂ ਚੋਣਾਂ 'ਤੇ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਇਕੱਲੇ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਭਾਜਪਾ ਨੇ ਸਿੱਖ ਅਤੇ ਦਲਿਤ ਪਾਰਟੀ ਨਾਲ ਜੋੜਨ ਲਈ ਨੇਤਾਵਾਂ ਨੂੰ ਕਿਹਾ ਹੈ।
ਇਹ ਵੀ ਪੜ੍ਹੋ : ਸ਼ਤਾਬਦੀ ਟਰੇਨ ਅੱਗੇ ਆਏ ਵਿਅਕਤੀ ਨੇ ਮੌਤ ਨੂੰ ਗਲੇ ਲਾਇਆ, ਸਰੀਰ ਦੇ ਹੋਏ 3 ਟੋਟੇ
ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੋਮਵਾਰ ਨੂੰ 2017 'ਚ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨਾਲ ਵੀ ਵਿਚਾਰ ਕੀਤਾ। ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਪ੍ਰਭਾਰੀ, ਮੰਡਲ ਪ੍ਰਧਾਨ ਅਤੇ ਪ੍ਰਦੇਸ਼ ਕਾਰਕੁੰਨਾਂ ਨਾਲ ਮੈਰਾਥਨ ਬੈਠਕ ਕੀਤੀ।
ਇਹ ਵੀ ਪੜ੍ਹੋ : ਕਲਯੁਗੀ ਭਰਾ ਨੇ ਦਰਿੰਦਗੀ ਦੀਆਂ ਹੱਦਾਂ ਟੱਪਦਿਆਂ ਭੈਣ ਨੂੰ ਕੀਤਾ ਗਰਭਵਤੀ, ਪੀੜਤਾ ਨੇ ਦੱਸਿਆ ਘਿਨੌਣਾ ਸੱਚ
ਇਸ ਦੌਰਾਨ ਇਸ ਗੱਲ ਦਾ ਐਲਾਨ ਕੀਤਾ ਗਿਆ ਕਿ ਭਾਜਪਾ ਸਾਰੇ 9 ਨਗਰ ਨਿਗਮਾਂ ਅਤੇ 120 ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਆਪਣੀ ਪਾਰਟੀ ਦੇ ਨਿਸ਼ਾਨ 'ਤੇ ਲੜੇਗੀ। ਪ੍ਰਦੇਸ਼ ਪ੍ਰਧਾਨ ਨੇ ਸਾਰੇ ਨੇਤਾਵਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਉਹ ਪੂਰੀ ਸਰਗਰਮੀ ਨਾਲ ਆਪਣੀ ਗੱਲ ਲੋਕਾਂ ਵਿਚਕਾਰ ਰੱਖਣ।
ਜ਼ੀਰਕਪੁਰ 'ਚ ਕੁੜੀ ਨਾਲ ਜਬਰ-ਜ਼ਿਨਾਹ, ਦਰਿੰਦਿਆਂ ਨੇ ਹਵਸ ਮਿਟਾ ਹੋਟਲ 'ਚੋਂ ਬਾਹਰ ਕੱਢੀ ਪੀੜਤਾ
NEXT STORY