ਗੁਰਦਾਸਪੁਰ (ਵਿਨੋਦ)- ਮੌਜੂਦਾ ਸਮੇਂ ’ਚ ਮੋਬਾਇਲ ਫੋਨ ਐਸ-ਪ੍ਰਸਤੀ ਦੀ ਚੀਜ਼ ਨਹੀਂ, ਜਦਕਿ ਇਕ ਜ਼ਰੂਰਤ ਬਣ ਚੁੱਕਾ ਹੈ, ਪਰ ਕੁਝ ਸ਼ਰਾਰਤੀ ਮਰਦ, ਔਰਤਾਂ ਇਨ੍ਹਾਂ ਮੋਬਾਇਲ ਫੋਨਾਂ ਰਾਹੀਂ ਨਿਊਡ ਕਾਲਾਂ ਅਤੇ ਗਲਤ ਮੈਸੇਜ ਕਰਕੇ ਲੋਕਾਂ ਨੂੰ ਬਲੈਕਮੇਲ ਕਰਨ ਦੀ ਖੇਡ ਖੇਲ ਰਹੇ ਹਨ। ਜਿਸ ’ਚ ਕਈ ਬਜ਼ੁਰਗ, ਨੌਜਵਾਨ ਫੱਸ ਕੇ ਜਿੱਥੇ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਉੱਥੇ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਹੋ ਰਹੇ ਹਨ। ਜਦਕਿ ਜ਼ਿਲਾ ਗੁਰਦਾਸਪੁਰ ’ਚ ਵੀ ਉਪ ਅਰਥ ਅਤੇ ਆਂਕੜਾ ਸਲਾਹਕਾਰ ਦਫ਼ਤਰ ਗੁਰਦਾਸਪੁਰ ਤੋਂ ਰਿਟਾਇਰਡ ਸਹਾਇਕ ਖੋਜ ਅਫਸਰ ਨਾਲ 29,59,000ਰੁਪਏ ਠੱਗੀ ਵੱਜ ਚੁੱਕੀ ਹੈ। ਜਿਸ ਕਾਰਨ ਲੋਕਾਂ ਨੂੰ ਹੁਣ ਇਸ ਖੇਡ ਦੋਂ ਬਚਣ ਦੀ ਲੋੜ ਹੈ। ਜਦਕਿ ਇਹ ਸਾਰਾ ਖੇਡ ਵੱਟਸਐਪ ਰਾਹੀਂ ਹੁੰਦਾ ਹੈ।
ਇਸ ਧੰਦੇ ’ਚ ਕੁੜੀਆਂ ਦੇ ਨਾਲ ਕੁਝ ਲੋਕਾਂ ਨੇ ਬਣਾਏ ਗਰੁੱਪ
ਦੱਸਣਯੋਗ ਹੈ ਕਿ ਇਸ ਗੌਰਖ ਧੰਦੇ ’ਚ ਲੜਕੀਆਂ ਅਤੇ ਔਰਤਾਂ ਨਾਲ ਮਿਲ ਕੇ ਕੁਝ ਸ਼ਰਾਰਤੀ ਅਨਸਰਾਂ ਨੇ ਵੀ ਆਪਣੇ ਗਰੁੱਪ ਬਣਾਏ ਹਨ, ਜੋ ਪਹਿਲਾਂ ਵੱਟਸਐਪ ਕਾਲਾਂ ਰਾਹੀਂ ਲੋਕਾਂ ਨੂੰ ਸੰਪਰਕ ਵਿਚ ਲਿਆਉਂਦੇ ਹਨ ਅਤੇ ਫਿਰ ਉਤਸ਼ਾਹਿਕ ਮੈਸੇਜ ਕਰਕੇ ਵੱਟਸਐਪ ’ਤੇ ਨਿਊਡ ਕਾਲਾਂ ਕਰਨ ਲੱਗ ਜਾਂਦੇ ਹਨ। ਅਜਿਹੀਆਂ ਕਾਲਾਂ ਦੌਰਾਨ ਵਿਅਕਤੀ ਨੂੰ ਆਪਣਾ ਚਿਹਰਾ ਲਿਆਉਣ ਲਈ ਕਿਹਾ ਜਾਂਦਾ ਹੈ ਅਤੇ ਜੇਕਰ ਉਕਤ ਵਿਅਕਤੀ ਉਸ ਵੀਡਿਓ ਦੌਰਾਨ ਵੀਡਿਓ ’ਚ ਆਪਣਾ ਚਿਹਰਾ ਲੈ ਕੇ ਆਉਂਦਾ ਹੈ ਤਾਂ ਉਸ ਤੋਂ ਬਾਅਦ ਉਸ ਨਾਲ ਬਲੈਕਮੇਲਿੰਗ ਦੀ ਇਹ ਕੋਝੀ ਖੇਡ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਉਕਤ ਵਿਅਕਤੀ ਦੀ ਨਿੱਜਤਾ ਨੂੰ ਜਨਤਕ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ ਅਤੇ ਆਪਣੀ ਠੱਗੀ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਉਕਤ ਵਿਅਕਤੀ ਆਪਣੀ ਬੇਇੱਜਤੀ ਦੇ ਕਾਰਨ ਇਨਾਂ ਸ਼ਰਾਰਤੀ ਅਨਸਰਾਂ ਦਾ ਸ਼ਿਕਾਰ ਹੋ ਕੇ ਬੈਠ ਜਾਂਦੀ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਬੈਂਕ ਅਧਿਕਾਰੀ ਜਾਂ ਕਿਸੇ ਕੰਪਨੀ ਦਾ ਅਧਿਕਾਰੀ ਦੱਸ ਕੇ ਮਾਰਦੇ ਹਨ ਠੱਗੀ
ਕਈ ਲੋਕਾਂ ਨੂੰ ਤਾਂ ਅਜਿਹੇ ਵੀ ਮੈਸੇਜ ਆਉਂਦੇ ਹਨ। ਜਿਸ ਵਿਚ ਮੈਸੇਜ ਕਰਨ ਵਾਲੇ ਆਪਣੇ ਆਪ ਨੂੰ ਬੈਂਕ ਅਧਿਕਾਰੀ ਜਾਂ ਕਿਸੇ ਕੰਪਨੀ ਦਾ ਅਧਿਕਾਰੀ ਦੱਸ ਕੇ ਜਾਂ ਕਿਸੇ ਤਰਾਂ ਦਾ ਕਰਜ਼ਾ ਜਾਂ ਬਿੱਲ ਪੈਂਡਿੰਗ ਵਰਗੇ ਗਲਤ ਸੰਦੇਸ਼ ਭੇਜ ਕੇ ਉਨ੍ਹਾਂ ਨੂੰ ਡਰਾਉਂਦੇ ਹਨ ਅਤੇ ਇਸ ਤੋਂ ਬਾਅਦ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ । ਹਾਲਾਂਕਿ ਪੁਲਸ ਪ੍ਰਸ਼ਾਸ਼ਨ ਇਸ ਸਬੰਧ ਵਿਚ ਕਾਫੀ ਕੰਮ ਕਰ ਰਿਹਾ ਹੈ ਅਤੇ ਇਸ ਸਬੰਧ ਵਿਚ ਕੁਝ ਗਿਰੋਹਾਂ ਦਾ ਪੁਲਸ ਨੇ ਪਰਦਾਫਾਸ਼ ਵੀ ਕੀਤਾ ਹੈ, ਪਰ ਜਿਸ ਤਰੀਕੇ ਨਾਲ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ ਮਾਮਲਿਆਂ ਦੀ ਗਿਣਤੀ ਦਾ ਖੁਲਾਸਾ ਨਹੀਂ ਹੋ ਰਿਹਾ ਹੈ। ਇਸ ਲਈ ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਦੂਰ ਰਹਿਣ ਦੀ ਲੋੜ ਹੈ ਅਤੇ ਇਸ ਸਬੰਧੀ ਜਾਗਰੂਕਤਾਂ ਵੀ ਬਹੁਤ ਜ਼ਰੂਰੀ ਸਾਬਤ ਹੁੰਦੀ ਹੈ।
ਸ਼ੋਸਲ ਮੀਡੀਆ ’ਤੇ ਨੰਗੇਜ਼ ਕਾਰਨ ਬਜ਼ੁਰਗ, ਨੌਜਵਾਨ , ਬੱਚੇ ਹੋ ਰਹੇ ਹਨ ਸ਼ਿਕਾਰ
ਜਿਸ ਤਰਾਂ ਨਾਲ ਸ਼ੋਸਲ ਮੀਡੀਆਂ ’ਚ ਮਾਡਲਾਂ ਵੱਲੋਂ ਘੱਟ ਕੱਪੜੇ ਪਾ ਕੇ ਅਤੇ ਅੱਧ ਨੰਗਾ ਹੋ ਕੇ ਵੀਡਿਓ ਵੱਖ ਵੱਖ ਐਪਸ ’ਤੇ ਲੌਡ ਕੀਤੀਆਂ ਜਾਂਦੀਆਂ ਹਨ,ਉਸ ਨਾਲ ਹਰ ਕੋਈ ਇਨਾਂ ਦਾ ਸ਼ਿਕਾਰ ਹੋ ਕੇ ਰਹਿ ਜਾਂਦਾ ਹੈ। ਇਸ ਨਾਲ ਬਜ਼ੁਰਗ, ਨੌਜਵਾਨ ਵਰਗ ਅਤੇ ਬੱਚੇ ਵੀ ਸ਼ਿਕਾਰ ਹੋ ਰਹੇ ਹਨ ਅਤੇ ਕਈ ਗਲਤ ਕੰਮਾਂ ਵੱਲ ਆਕਰਸ਼ਤ ਹੋ ਰਹੇ ਹਨ। ਜਦਕਿ ਕੁਝ ਹੱਦ ਤੋਂ ਜ਼ਿਆਦਾ ਐਪਸ ਤੇ ਔਰਤਾਂ ਵੱਲੋਂ ਗੰਦੀਆਂ ਵੀਡਿਓ ਅਤੇ ਫੋਟੋ ਲੌਡ ਕੀਤੀਆਂ ਨਜ਼ਰ ਆਉਂਦੀਆਂ ਹਨ। ਜਿਸ ਕਾਰਨ ਅੱਜ ਦੇਸ਼ ’ਚ ਜਬਰਜ਼ਿਨਾਹ ਵਰਗੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਜਦਕਿ ਪੰਜਾਬ ’ਚ ਬੀਤੇ ਦਿਨੀਂ ਇਕ ਜ਼ਿਲੇ ’ਚ 70-80 ਸਾਲਾਂ ਵੱਲੋਂ 10-12 ਸਾਲ ਦੀ ਕੁੜੀ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਗਿਆ।
ਇਹ ਵੀ ਪੜ੍ਹੋ- ਪੰਜਾਬ DGP ਨੇ ਅਫ਼ਸਰਾਂ ਨੂੰ ਜਾਰੀ ਕਰ 'ਤੇ ਵੱਡੇ ਹੁਕਮ, 10 ਦਿਨਾਂ ਦੇ ਅੰਦਰ-ਅੰਦਰ...
ਨਿਊਡ ਕਾਲਾਂ ਦੇ ਮਾਮਲਿਆਂ ’ਚ ਜਾਗਰੂਕ ਹੋਣ ਦੀ ਜ਼ਰੂਰਤ
ਨਿਊਡ ਕਾਲਾਂ ਦੇ ਮਾਮਲੇ ’ਚ ਜਾਗਰੂਕਤਾਂ ਦੇ ਨਾਲ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਜੇਕਰ ਕੋਈ ਅਜਿਹੀਆਂ ਕਾਲਾਂ ਜਾਂ ਮੈਸੇਜਾਂ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਪੁਲਸ ਦੀ ਮਦਦ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਵੱਟਸਐਪ ਅਤੇ ਹੋਰ ਸ਼ੋਸਲ ਮੀਡੀਆਂ ਦੇ ਪਲੇਟਫਾਰਮਾਂ ’ਤੇ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆਂ ਹਨ, ਜਿਸ ਨਾਲ ਅਜਿਹੀਆਂ ਕਾਲਾਂ ਨੂੰ ਨਜ਼ਰਅੰਦਾਜ਼ ਜਾਂ ਬਲਾਕ ਵੀ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਸ਼ੇਸਤਾਵਾਂ ਨੂੰ ਲਾਗੂ ਕਰਕੇ ਆਪਣੀ ਨਿੱਜ਼ਤਾਂ ਅਤੇ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਅਤੇ ਇਸ ਪ੍ਰਤੀ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਨਿਊਡ ਕਾਲਾਂ ਰਾਹੀਂ ਬਲੈਕਮੇਲਿੰਗ ਬਹੁਤ ਹੀ ਗੰਭੀਰ ਮਸਲਾ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਦੇ ਕਈ ਤਰੀਕੇ ਹੋ ਸਕਦੇ ਹਨ। ਜਿਵੇਂ ਕਿ ਜਾਗਰੂਕਤਾਂ ਪ੍ਰੋਗਰਾਮਾਂ ਦਾ ਆਯੋਜਿਨ ਕਰਨਾ ਅਤੇ ਸਮਾਜ ਵਿਚ ਇਸ ਸਬੰਧ ਵਿਚ ਸਖ਼ਤ ਕਾਨੂੰਨੀ ਵਿਵਸਥਾਵਾਂ ਦਾ ਪਾਲਣਾ ਕਰਨਾ ਅਤੇ ਬਿਨਾਂ ਕਿਸੇ ਝਿਜਕ ਦੇ ਸਾਰਿਆਂ ਨੂੰ ਇਸ ਪ੍ਰਤੀ ਜਾਣਕਾਰੀ ਪ੍ਰਦਾਨ ਕਰਨਾ।
ਇਹ ਵੀ ਪੜ੍ਹੋ- 14 ਸਾਲ ਦੀ ਵਿਆਹੀ ਜ਼ਿੰਦਗੀ ਦਾ ਦੁਖਦਾਈ ਅੰਤ, ਸਹੁਰਾ ਪਰਿਵਾਰ ਦਾ ਕਾਰਾ ਜਾਣ ਹੋਵੋਗੇ ਹੈਰਾਨ
ਕੀ ਕਹਿਣਾ ਹੈ ਇਸ ਸਬੰਧੀ ਐੱਸ.ਐੱਸ.ਪੀ ਦਾ
ਇਸ ਸਬੰਧੀ ਜਦੋਂ ਐੱਸ.ਐੱਸ.ਪੀ ਸ਼੍ਰੀ ਆਦਿੱਤਯ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਿਊਡ ਕਾਲਾਂ ਰਾਹੀਂ ਬਲੈਕਮੇਲਿੰਗ ਇਕ ਬਹੁਤ ਹੀ ਗੰਭੀਰ ਮਸਲਾ ਬਣ ਗਿਆ ਹੈ। ਕਈ ਅਣਜਾਣ ਅਤੇ ਪੜੇ ਲਿਖੇ ਲੋਕ ਵੀ ਇਸ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਣਜਾਣ ਕਾਲਾਂ ਅਤੇ ਮੈਸੇਜ ਆਉਣ ’ਤੇ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਕਈ ਵੀ ਅਣਜਾਣ ਕਾਲ ਜਾਂ ਮੈਸੇਜ ਦਾ ਕੋਈ ਵੀ ਜਵਾਬ ਨਹੀਂ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਈਬਰ ਕ੍ਰਾਇਮ ਸੈੱਲ ਵੱਲੋਂ ਬੀਤੇ ਦਿਨੀਂ ਇਕ ਉਪ ਅਰਥ ਅਤੇ ਆਂਕੜਾ ਸਲਾਹਕਾਰ ਦਫ਼ਤਰ ਗੁਰਦਾਸਪੁਰ ਤੋਂ ਰਿਟਾਇਰਡ ਸਹਾਇਕ ਖੋਜ ਅਫਸਰ ਨਾਲ 29,59,000ਰੁਪਏ ਠੱਗੀ ਵੱਜਣ ਦੇ ਸਬੰਧ ’ਚ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜੋ ਵੀ ਸ਼ਿਕਾਇਤ ਮਿਲਦੀ ਹੈ ਸਾਡੇ ਸਾਈਬਰ ਕ੍ਰਾਇਮ ਸੈੱਲ ਵੱਲੋਂ ਤੁਰੰਤ ਉਸ ’ਤੇ ਕਾਰਵਾਈ ਕਰਕੇ ਲੋਕਾਂ ਨੂੰ ਇਨਸਾਫ ਦਿੱਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਿਆਲਾ ਵਾਸੀਆਂ ਨੂੰ CM ਮਾਨ ਦਾ ਵੱਡਾ ਤੋਹਫ਼ਾ, ਹੁਣ ਨਹੀਂ ਆਵੇਗੀ ਕੋਈ ਮੁਸ਼ਕਲ (ਵੀਡੀਓ)
NEXT STORY