ਮੋਗਾ - ਮੋਗਾ ਦੇ ਪਿੰਡ ਤਰਖਾਣ ਵੱਧ ਵਿਖੇ ਗਲੀ ਵਿੱਚੋ ਸਪੀਕਰ ਦੀ ਉੱਚੀ ਆਵਾਜ਼ ਛੱਡ ਕੇ ਟਰੈਕਟਰ ਲੰਘਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਟਰੈਕਟਰ ਚਾਲਕ ਵੱਲੋਂ ਘਰ ਦੇ ਗੇਟ ਵਿੱਚ ਟਰੈਕਟਰ ਮਾਰ ਕੇ ਗੇਟ ਢਾਹੁਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਹ ਸਾਰੀ ਘਟਨਾ ਮੌਕੇ 'ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਗੁਰਪ੍ਰੇਮ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਵਿਅਕਤੀ ਸਾਡੀ ਗਲੀ ਵਿੱਚੋਂ ਟਰੈਕਟਰ ਲੰਘਾ ਰਹੇ ਸਨ ਅਤੇ ਸਾਡੀ ਗਲੀ ਵਿੱਚ ਅਸੀਂ ਆਪਣੀ ਗੱਡੀ ਬੈਕ ਕਰ ਰਹੇ ਸੀ। ਟਰੈਕਟਰ ਚਾਲਕਾਂ ਨੇ ਉੱਚੀ ਆਵਾਜ਼ ਨਾਲ ਡੈੱਕ ਲਗਾਇਆ ਹੋਇਆ ਸੀ ਅਤੇ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸਨ। ਉਨ੍ਹਾਂ ਨੇ ਪਹਿਲਾਂ ਸਾਡੇ ਨਾਲ ਲੜਨ ਦੀ ਕੋਸਿਸ ਕੀਤੀ ਅਤੇ ਫਿਰ ਘਰ ਦੇ ਗੇਟ ਵਿੱਚ ਟਰੈਕਟਰ ਮਾਰੇ ਅਤੇ ਕੰਧਾਂ ਵੀ ਢਾਹ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ 10-12 ਮੁੰਡੇ ਬੁਲਾ ਕੇ ਮੇਰੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਅਸੀਂ ਪੁਲਸ ਨੂੰ ਸੂਚਿਤ ਕੀਤਾ ਪਰ ਮੌਕੇ 'ਤੇ ਪੁਲਸ ਨਹੀਂ ਪੁੱਜੀ ਅਤੇ ਮੇਰੇ ਗਲੀ ਦੇ ਲੋਕਾਂ ਨੇ ਮੈਨੂੰ ਜ਼ਖ਼ਮੀ ਹਾਲਤ ਵਿੱਚ ਸਿਵਲਾ ਹਸਪਤਾਲ ਵਿੱਚ ਦਾਖਲ ਕਰਵਾਇਆ। ਪੀੜਿਤ ਪਰਿਵਾਰ ਨੇ ਪੁਲਸ ਮੁਖੀ ਤੋ ਇਨਸਾਫ ਦੀ ਮੰਗ ਕੀਤੀ ਹੈ। ਉਧਰ ਇਸ ਸੰਬੰਧੀ ਜਦੋਂ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਵਿਅਕਤੀਆ ਦੇ ਬਿਆਨ ਲਏ ਜਾ ਰਹੇ ਹਨ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
CM ਮਾਨ ਨੇ ਰੀਅਲ ਅਸਟੇਟ ਸੈਕਟਰ ਨੂੰ ਦਿੱਤੀ ਵੱਡੀ ਰਾਹਤ, ਕੈਬਨਿਟ 'ਚ ਲਿਆ ਗਿਆ ਫ਼ੈਸਲਾ
NEXT STORY