ਫਿਰੋਜ਼ਪੁਰ(ਮਨਦੀਪ, ਜੈਨ, ਆਨੰਦ)— ਪੁਲਸ ਨੇ ਕੁਝ ਦਿਨ ਪਹਿਲਾਂ ਬੀ. ਐੱਸ. ਐੱਫ. ਵੱਲੋਂ ਚੈੱਕ ਪੋਸਟ ਮਬੋਕੀ ਤੋਂ ਕੁਝ ਦਿਨ ਪਹਿਲਾਂ ਅੰਤਰਰਾਸ਼ਟਰੀ ਸਰਹੱਦ ਕਰਾਸ ਕਰਦੇ ਹੋਏ ਗ੍ਰਿਫਤਾਰ ਕੀਤੇ ਬਗਲਾਦੇਸ਼ੀ ਨਾਗਰਿਕ ਦੇ ਖਿਲਾਫ ਅੱਜ ਥਾਣਾ ਮਮਦੋਟ 'ਚ ਮਾਮਲਾ ਦਰਜ ਕੀਤਾ ਹੈ।
ਥਾਣਾ ਮਮਦੋਟ ਦੇ ਸਹਾਇਕ ਇੰਸਪੈਕਟਰ ਮੇਜ਼ਰ ਸਿੰਘ ਨੇ ਦੱਸਿਆ ਕਿ ਬੀ. ਐੱਸ. ਐੱਫ ਨੇ ਥੋੜ੍ਹੇ ਦਿਨ ਪਹਿਲਾਂ ਰੁਬਲ ਨਿਵਾਸੀ ਜਸਬਰ (ਬੰਗਲਾਦੇਸ਼) ਨੂੰ ਅੰਤਰਰਾਸ਼ਟਰੀ ਸਰਹੱਦ ਕਰਾਸ ਕਰਦਿਆਂ ਗ੍ਰਿਫਤਾਰ ਕੀਤਾ ਸੀ। ਦੋਸ਼ੀ ਨੂੰ 109 ਸੀ. ਆਰ. ਪੀ. ਸੀ. ਦੇ ਤਹਿਤ ਬੰਦ ਕਰਕੇ ਮਾਣਯੋਗ ਐੱਸ.ਡੀ. ਐੱਮ. ਫਿਰੋਜ਼ਪੁਰ ਸਾਹਮਣੇ ਪੇਸ਼ ਕਰਨ ਤੋਂ ਬਾਅਦ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਸੈਂਟਰਲ ਜੇਲ ਫਿਰੋਜ਼ਪੁਰ ਭੇਜ ਦਿੱਤਾ ਗਿਆ ਸੀ। ਮੇਜਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਐੱਸ.ਡੀ. ਐੱਮ. ਫਿਰੋਜ਼ਪੁਰ ਨੇ ਦੋਸ਼ੀ ਨੂੰ ਡਿਸਚਾਰਜ ਕਰਕੇ ਫਿਰ ਤੋਂ ਪੁਛਗਿੱਛ ਕਰਨ ਲਈ ਮੁੱਖ ਅਧਿਕਾਰੀ ਥਾਣਾ ਮਮਦੋਟ ਦੇ ਹਵਾਲੇ ਕੀਤਾ ਗਿਆ ਹੈ।
ਦਿਨ-ਰਾਤ ਬਾਦਲ ਪਰਿਵਾਰ ਨੇ ਓਰਬਿਟ ਦੇ ਲਏ 'ਹਵਾਈ ਝੂਟੇ', ਖਜ਼ਾਨੇ ਨੂੰ ਇੰਝ ਲਗਾਇਆ ਖੋਰਾ
NEXT STORY