ਜਲੰਧਰ (ਜ.ਬ.): ਆਰਗੈਨਿਕ ਫੂਡ ਕਾਰੋਬਾਰੀ ਨੂੰ ਵ੍ਹਟਸਐਪ ’ਤੇ ਕਾਲ ਕਰ ਕੇ 40 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਾਲ ਹੀ ’ਚ ਉਕਤ ਮੁਲਜ਼ਮ ਨੇ ਵਪਾਰੀ ਨੂੰ ਫੋਨ ਕਰ ਕੇ 40 ਲੱਖ ਰੁਪਏ ਦੀ ਮੰਗ ਕੀਤੀ ਤੇ ਨਾ ਦੇਣ ਦੀ ਸੂਰਤ ’ਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕਾਰੋਬਾਰੀ ਨੇ ਜਿਵੇਂ ਹੀ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਤਾਂ ਟੈਕਨੀਕਲ ਸੈੱਲ ਦੀ ਟੀਮ ਨੇ ਜਾਂਚ ਤੋਂ ਬਾਅਦ ਮੁਲਜ਼ਮਾਂ ਨੂੰ ਟਰੇਸ ਕਰ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਜਸਕਰਨਵੀਰ ਸਿੰਘ ਪੁੱਤਰ ਵਰਿੰਦਰ ਪਾਲ ਵਾਸੀ ਨਿਊ ਵਿਜੇ ਨਗਰ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - MP ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਰਿੰਕੂ ਨੇ ਮੰਤਰੀਆਂ ਅੱਗੇ ਚੁੱਕੇ ਅਹਿਮ ਮੁੱਦੇ, ਹੁਣ ਸਿੰਧੀਆ ਨਾਲ ਕਰਨਗੇ ਮੁਲਾਕਾਤ
ਏ.ਡੀ.ਸੀ.ਪੀ.-2 ਆਦਿਤਿਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਆਰਗੈਨਿਕ ਫੂਡ ਦਾ ਕੰਮ ਕਰਨ ਵਾਲੇ ਕਾਰੋਬਾਰੀ ਅਨੁਰਾਗ ਅਰੋੜਾ ਨੂੰ ਵ੍ਹਟਸਐਪ ’ਤੇ ਕਾਲ ਕਰ ਕੇ 40 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਫੋਨ ਕਰਨ ਵਾਲੇ ਨੇ ਪੈਸੇ ਨਾ ਦੇਣ ’ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਅਜਿਹੇ ’ਚ ਕਾਰੋਬਾਰੀ ਅਨੁਰਾਗ ਅਰੋੜਾ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੀ.ਪੀ. ਕੁਲਦੀਪ ਚਾਹਲ ਨੇ ਮਾਮਲੇ ਨੂੰ ਤੁਰੰਤ ਟਰੇਸ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਤੋਂ ਬਾਅਦ ਏ.ਡੀ.ਸੀ.ਪੀ. ਆਦਿਤਿਆ ਨੇ ਕਮਾਨ ਸੰਭਾਲਦਿਆਂ ਟੈਕਨੀਕਲ ਸੈੱਲ ਦੀ ਟੀਮ ਨਾਲ ਜਾਂਚ ਸ਼ੁਰੂ ਕਰ ਦਿੱਤੀ। ਏ.ਡੀ.ਸੀ.ਪੀ. ਅਦਿੱਤਿਆ ਦੀਆਂ ਹਦਾਇਤਾਂ ’ਤੇ ਥਾਣਾ 7 ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਕਮਿਸ਼ਨਰੇਟ ਪੁਲਸ ਦੇ ਹਾਈਟੈਕ ਟੈਕਨੀਕਲ ਸੈੱਲ ਨੇ ਫਿਰੌਤੀ ਦੀ ਕਾਲ ਕਰਨ ਵਾਲੇ ਮੁਲਜ਼ਮ ਨੂੰ ਟਰੇਸ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਜਾ ਵੜੇ 2 ਅਣਪਛਾਤੇ ਵਿਅਕਤੀ, 'ਮਾਸਟਰ' ਬੈੱਡਰੂਮ 'ਚ ਕੀਤੀ ਫ਼ਰੋਲਾ-ਫ਼ਰਾਲੀ
ਮੁਲਜ਼ਮ ਜਸਕਰਨਵੀਰ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਜਦੋਂ ਪੁਲਸ ਨੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਜਸਕਰਨਵੀਰ ਸਿੰਘ ਕੈਨੇਡਾ ਤੋਂ ਡਿਪੋਰਟ ਹੋਣ ਤੋਂ ਬਾਅਦ ਭਾਰਤ ਆਇਆ ਸੀ। ਉਹ ਡੈਕੋਰੇਸ਼ਨ ਦਾ ਕੰਮ ਕਰਦਾ ਹੈ ਪਰ ਹੋਰ ਪੈਸੇ ਕਮਾਉਣ ਦੇ ਚੱਕਰ ’ਚ ਉਸ ਨੇ ਫਿਰੌਤੀ ਲਈ ਕਾਲ ਕੀਤੀ ਸੀ। ਉਸ ਨੇ ਜਿਸ ਨੰਬਰ ਤੋਂ ਫੋਨ ਕੀਤਾ, ਉਹ ਵੀ ਕੈਨੇਡਾ ਤੋਂ ਜਾਰੀ ਕੀਤਾ ਗਿਆ ਸੀ। ਪੁਲਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਜਸਕਰਨ ਨੂੰ ਕਿਸ ਵਿਅਕਤੀ ਨੇ ਇਹ ਨੰਬਰ ਜਾਰੀ ਕੀਤਾ ਸੀ। ਏ.ਡੀ.ਸੀ.ਪੀ. ਆਦਿਤਿਆ ਨੇ ਕਿਹਾ ਕਿ ਇਸ ਮਾਮਲੇ ’ਚ ਮੁਲਜ਼ਮ ਦਾ ਸਾਥ ਦੇਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
MP ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਰਿੰਕੂ ਨੇ ਮੰਤਰੀਆਂ ਅੱਗੇ ਚੁੱਕੇ ਅਹਿਮ ਮੁੱਦੇ, ਹੁਣ ਸਿੰਧੀਆ ਨਾਲ ਕਰਨਗੇ ਮੁਲਾਕਾਤ
NEXT STORY