ਜਲੰਧਰ (ਸੋਨੂੰ)- ਜਲੰਧਰ 'ਚ ਬਸਤੀ ਸ਼ੇਖ ਅਧੀਨ ਪੈਂਦੇ ਤੇਜ ਮੋਹਨ ਨਗਰ 'ਚ ਮੰਗਲਵਾਰ ਸਵੇਰ ਤੋਂ ਇਕ 15 ਸਾਲਾ ਮੁੰਡਾ ਲਾਪਤਾ ਹੈ। ਦੱਸ ਦੇਈਏ ਕਿ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬੱਚਾ ਕੱਲ੍ਹ ਸਵੇਰੇ ਘਰੋਂ ਤਿਆਰ ਹੋ ਕੇ ਸਕੂਲ ਗਿਆ ਸੀ, ਉਦੋਂ ਤੋਂ ਉਹ ਘਰ ਨਹੀਂ ਪਰਤਿਆ। ਬੱਚੇ ਦਾ ਨਾਂ ਯੁਵਰਾਜ ਕੁਮਾਰ ਹੈ, ਜਿਸ ਦੀ ਉਮਰ ਕਰੀਬ 15 ਸਾਲ ਹੈ ਅਤੇ ਉਹ ਸੇਂਟ ਸੋਲਜਰ ਪਬਲਿਕ ਸਕੂਲ ਵਿਚ ਪੜ੍ਹਦਾ ਹੈ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਲਾਪਤਾ ਬੱਚੇ ਦੇ ਪਿਤਾ ਵਿਨੋਦ ਭਾਟੀਆ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਉਨ੍ਹਾਂ ਦਾ ਬੱਚਾ ਕੱਲ੍ਹ ਸਕੂਲ ਗਿਆ ਸੀ ਅਤੇ ਅਧਿਆਪਕ ਨੇ ਉਸ ਨੂੰ ਫ਼ੀਸ ਲੈ ਕੇ ਆਉਣ ਲਈ ਘਰ ਭੇਜਿਆ ਸੀ ਪਰ ਉਦੋਂ ਤੋਂ ਮੁੰਡਾ ਲਾਪਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਪਿੱਛੇ ਸਕੂਲ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਇਕੱਲੇ ਘਰ ਨਹੀਂ ਭੇਜਣਾ ਚਾਹੀਦਾ ਸੀ। ਫ਼ੀਸ ਲਈ ਸਾਨੂੰ ਸਿੱਧਾ ਕਹਿਣਾ ਚਾਹੀਦਾ ਸੀ। ਉਥੇ ਹੀ ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਬੱਚੇ ਦੀ ਫੋਟੋ ਸਾਰੇ ਥਾਣਿਆਂ ਨੂੰ ਭੇਜ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: 24 ਘੰਟਿਆਂ ਤੋਂ ਲਾਪਤਾ ਕੁੜੀ ਦੀ ਸੜੀ ਹੋਈ ਮਿਲੀ ਲਾਸ਼, ਦਹਿਲੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੜਕ ਹਾਦਸੇ ’ਚ ਜ਼ਖਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ
NEXT STORY