ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ’ਚ ਫੈਲ ਚੁੱਕਾ ਹੈ, ਜਿਸ ਦੀ ਲਪੇਟ ’ਚ ਬਹੁਤ ਸਾਰੇ ਲੋਕ ਆ ਚੁੱਕੇ ਹਨ। ਕੋਰੋਨਾ ਮਹਾਮਾਰੀ ਤੋਂ ਬਚਾਉਣ ਦੇ ਲਈ ਸਰਕਾਰ ਵਲੋਂ ਤਾਲਾਬੰਦੀ ਲਗਾਈ ਗਈ ਹੈ, ਜਿਸ ਦੌਰਾਨ ਲੋਕਾਂ ਨੂੰ ਘਰੇ ਡੱਕਣ ਲਈ ਪ੍ਰਸ਼ਾਸਨ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਲਾਕਡਾਊਨ ’ਚ ਲੋਕਾਂ ਦਾ ਮਨ ਘਰ ’ਚ ਲੱਗਿਆ ਰਹੇ ਅਤੇ ਉਹ ਰੁੱਝੇ ਰਹਿਣ ਇਸ ਲਈ ਮੋਬਾਈਲ ਨੈੱਟਵਰਕ ਕੰਪਨੀਆਂ ਅਤੇ ਕੁਝ ਵੀਡੀਓ ਸਟਰੀਮਿੰਗ ਐਪਸ ਕਈ ਤਰ੍ਹਾਂ ਦੇ ਆਫਰ ਆਪਣੇ ਗਾਹਕਾਂ ਨੂੰ ਦੇ ਰਹੀਆਂ ਹਨ। ਉਂਝ ਵੀ ਤਾਲਾਬੰਦੀ ਦੇ ਕਰਕੇ ਮੋਬਾਇਲ ਫੋਨ ਦੀ ਵਰਤੋਂ 80 ਤੋਂ 60 ਫੀਸਦੀ ਤੱਕ ਵੱਧ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਵੀ ਆਪਣੇ ਗਾਹਕਾਂ ਨੂੰ ਆਫਰ ਦੇਣੇ ਸ਼ੁਰੂ ਕਰ ਦਿੱਤੇ ਹਨ। ਬੀ.ਐੱਸ.ਐੱਨ.ਐੱਲ ਦਾ ਕੋਈ ਵੀ ਪੋਸਟ ਪੇਅਡ ਗਾਹਕ ਆਪਣੇ 399 ਰੁਪਏ ਤੋਂ ਉੱਪਰ ਦੇ ਰਿਚਾਰਜ਼ ਨਾਲ ਐੈਮਾਜੋਨ ਪਰਾਇਮ ਵੀ 999 ਰੁਪਏ ਦੀ ਸਬਸਰਿਕੈਸ਼ਨ ਬਿਲਕੁਲ ਮੁਫਤ ਲੈ ਸਕਦਾ ਹੈ।
ਉਂਝ 999 ਰੁਪਏ ਵੀ ਐਮਾਜ਼ੋਨ ਪ੍ਰਾਇਮ ਦੀ ਇਕ ਸਾਲ ਦੀ ਸਬਸਰਿਕੈਸ਼ਨ ਦਾ ਬਿੱਲ ਹੈ। ਬੀ.ਐੱਸ.ਐੱਨ. ਐੱਲ ਬਰੋਡ ਬੈਂਕ ਕਨੈਕਸ਼ਨ ਦੇ 745 ਤੋਂ ਉੱਪਰ ਵਾਲੇ ਗਾਹਕ ਵੀ ਇਸ 999 ਵਾਲੀ ਸਬਸਰਿਕੈਸ਼ਨ ਦਾ ਫ੍ਰੀ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ Netflix ਅਤੇ Zee5 ਵੀ ਆਪਣੇ ਗਾਹਕਾਂ ਨੂੰ ਮੁਫਤ ਵਿਚ ਵੇਖਣ ਲਈ ਬਹੁਤ ਕੁਝ ਦੇ ਰਹੇ ਹਨ। ਇਨ੍ਹਾਂ ਆਫਰਾਂ ਬਾਰੇ ਹੋਰ ਜਾਣਕਾਰੀ ਅਤੇ ਲਾਭ ਲੈਣ ਲਈ ਤੁਸੀਂ ‘ਜਗਬਾਣੀ ਪੋਡਕਾਸਟ’ ਦੀ ਇਹ ਖਾਸ ਰਿਪੋਰਟ ਸੁਣ ਸਕਦੇ ਹੋ...
ਪੜ੍ਹੋ ਇਹ ਵੀ ਖਬਰ - ਭਾਰਤ 'ਚ 10 ਹਫ਼ਤਿਆਂ ਦਾ ਲਾਕਡਾਊਨ ਟਾਲ ਸਕਦਾ ਹੈ ‘ਕੋਰੋਨਾ ਦਾ ਖਤਰਾ’ : ਰਿਚਰਡ ਹਾਰਟਨ (ਵੀਡੀਓ)
ਪੜ੍ਹੋ ਇਹ ਵੀ ਖਬਰ - ਹੁਣ 'ਆਕਾਸ਼ ਦੀ ਗੰਗਾ' ਅਤੇ 'ਧਰਤੀ ਦੀ ਗੰਗਾ' ਦੋਵੇਂ ਨਜ਼ਰ ਆਉਂਦੀਆਂ ਹਨ !
ਪੜ੍ਹੋ ਇਹ ਵੀ ਖਬਰ - ਕੋਰੋਨਾ ਕਹਿਰ ਦੌਰਾਨ ਔਰਤ ਆਗੂਆਂ ਦੀ ਭੂਮਿਕਾ ਰਹੀ ਸ਼ਾਨਦਾਰ (ਵੀਡੀਓ)
ਪੜ੍ਹੋ ਇਹ ਵੀ ਖਬਰ - ਅਸਗ਼ਰ ਵਜਾਹਤ ਦੀ ਤਨਜ਼ ਸੁਣੋ, ਜ਼ਿੰਦਗੀ ਵਿਚ ਕੰਮ ਆਵੇਗੀ
ਨੀਲ ਕੰਠ ਤੇ DC ਵੱਲੋਂ ਸਾਦਿਕ ਮੰਡੀ ਦਾ ਦੌਰਾ, ਆੜ੍ਹਤੀਆਂ 'ਤੇ ਟਰੱਕ ਵਾਲਿਆਂ ਰੋਏ ਅਣਲੋਡਿੰਗ ਦੇ ਦੁਖੜੇ
NEXT STORY