ਬਾਲਿਆਂਵਾਲੀ (ਸ਼ੇਖਰ) : ਸੋਮਵਾਰ ਸਵੇਰੇ ਤਕਰੀਬਨ 7 : 30 ਵਜੇ ਮਾਨਸਾ ਤੋਂ ਰਾਮਪੁਰਾ ਆ ਰਹੀ ਮਿੰਨੀ ਬੱਸ ਪਿੰਡ ਡਿੱਖ ਅਤੇ ਸੂਚ ਵਿਚਕਾਰ ਪਲਟਣ ਕਾਰਨ ਇਕ ਵਿਦਆਰਥੀ ਦੀ ਮੌਤ ਹੋ ਗਈ ਅਤੇ 5 ਵਿਦਆਰਥੀ ਜ਼ਖਮੀ ਹੋ ਗਏ। ਇਸ ਦੌਰਾਨ ਹੋਰ ਸਵਾਰੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਇਸ ਹਾਦਸੇ ਵਿਚ ਵਿਦਆਰਥੀ ਹਰਜੀਤ ਸਿੰਘ ਪੁੱਤਰ ਜਗਰਾਜ ਸਿੰਘ (18) ਦੀ ਮੌਤ ਹੋ ਗਈ ਅਤੇ ਵਿਦਆਰਥਣਾਂ ਰਮਨਦੀਪ ਕੌਰ, ਸੰਦੀਪ ਕੌਰ, ਰਿੰਪੀ ਕੌਰ, ਅਮਨਦੀਪ ਕੌਰ ਸੱਟਾਂ ਲੱਗਣ ਕਾਰਨ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸਹਾਰਾ ਵੈਲਫੇਅਰ ਸੋਸਾਇਟੀ ਢੱਡੇ ਵੱਲੋਂ ਮੌਕੇ 'ਤੇ ਪਹੁੰਚ ਕੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ। ਅਮਨਦੀਪ ਕੌਰ ਵਾਸੀ ਸੂਚ ਦੀ ਹਾਲਾਤ ਗੰਭੀਰ ਹੋਣ ਕਾਰਨ ਉਸ ਨੂੰ ਆਦੇਸ਼ ਹਸਪਤਾਲ ਭੂੱਚੋ ਵਿਖੇ ਰੈਫਰ ਕਰ ਦਿੱਤਾ ਗਿਆ।
ਸਦਰ ਥਾਣੇ ਦੇ ਗੇਟ ਅੱਗੇ ਚੋਟੀਅਾਂ ਵਾਸੀਅਾਂ ਨੇ ਲਾਇਆ ਧਰਨਾ
NEXT STORY