ਨਾਭਾ (ਜਗਨਾਰ)— ਨਾਭਾ-ਮਲੇਰਕੋਟਲਾ ਰੋਡ 'ਤੇ ਪਿੰਡ ਢੀਂਗੀ ਨੇੜੇ ਬਾਰਿਸ਼ ਦੇ ਕਾਰਨ ਪੈਪਸੂ ਰੋਡਵੇਜ਼ ਦੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਤੇਜ਼ ਬਾਰਿਸ਼ ਕਾਰਨ ਇਹ ਬੱਸ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾਅ ਗਈ। ਹਾਦਸੇ ਵਿਚ ਸੱਤ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਹਸਪਤਾਲ ਪਹੁੰਚਾਅ ਦਿੱਤਾ। ਚੌਕੀ ਇੰਚਾਰਜ ਗਲਵੱਟੀ ਹਰਭਜਨ ਸਿੰਘ ਵੀ ਮੌਕੇ 'ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਰਕਾਰ ਵਲੋਂ ਸੂਚੀ ਜਾਰੀ, ਜਾਣੋ ਤੁਹਾਡੇ ਜ਼ਿਲੇ 'ਚ ਕਿਹੜਾ ਆਗੂ ਲਿਹਰਾਏਗਾ ਤਿਰੰਗਾ
NEXT STORY