ਲੁਧਿਆਣਾ (ਮੋਹਿਨੀ) : ਪੰਜਾਬ ਰੋਡਵੇਜ਼ ਦੀ ਬੱਸ ਵਿਚ ਸਫ਼ਰ ਕਰ ਰਹੇ ਇਕ ਯਾਤਰੀ ਨੂੰ ਨਸ਼ੀਲੀ ਚੀਜ਼ ਖੁਆ ਕੇ ਬੇਹੋਸ਼ ਕਰਕੇ ਉਸ ਦਾ ਸਾਮਾਨ ਚੋਰੀ ਕਰਕੇ ਇਕ ਲੁਟੇਰੇ ਦੇ ਰਫੂ ਚੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੈਂਗਲੌਰ ਤੋਂ ਦਿੱਲੀ ਏਅਰਪੋਰਟ ਪੁੱਜਣ ਤੋਂ ਬਾਅਦ ਯਾਤਰੀ ਹਰਮਿੰਦਰ ਸਿੰਘ ਪੰਜਾਬ ਰੋਡਵੇਜ਼ ਦੀ ਬੱਸ ਵਿਚ ਬੈਠਾ ਸੀ, ਜਿਸ ਨੇ ਅੰਬਾਲਾ ਕੈਂਟ ਤੱਕ ਜਾਣਾ ਸੀ ਪਰ ਉਸ ਦੇ ਨਾਲ ਵਾਲੀ ਸੀਟ ’ਤੇ ਬੈਠੇ ਸ਼ਾਤਿਰ ਦਿਮਾਗ ਯਾਤਰੀ ਨੇ ਕੋਈ ਨਸ਼ੀਲੀ ਚੀਜ਼ ਖੁਆ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਉਸ ਦੇ ਹੱਥ ਵਿਚ ਪਹਿਨਿਆ ਸੋਨੇ ਦਾ ਕੜਾ, ਘੜੀ, ਮੋਬਾਇਲ ਅਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬੀਆਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰਨ ਜਾ ਰਹੀ ਹੈ ਮਾਨ ਸਰਕਾਰ
ਜਦੋਂ ਹਰਮਿੰਦਰ ਸਿੰਘ ਬੇਹੋਸ਼ੀ ਦੀ ਹਾਲਤ ਵਿਚ ਲੁਧਿਆਣਾ ਬੱਸ ਅੱਡੇ ’ਤੇ ਪੁੱਜਿਆ ਤਾਂ ਬੱਸ ਕੰਡਕਟਰ ਨੇ ਇਸ ਦੀ ਸੂਚਨਾ ਸਟੇਸ਼ਨ ਸੁਪਰਵਾਈਜ਼ਰ ਦਫ਼ਤਰ ਨੂੰ ਦਿੱਤੀ ਅਤੇ ਰੋਡਵੇਜ਼ ਮੁਲਾਜ਼ਮਾਂ ਤਰਸੇਮ ਸਿੰਘ, ਬਲਵਿੰਦਰ ਸਿੰਘ ਨੇ ਇਸ ਘਟਨਾ ਦੀ ਸੂਚਨਾ ਪੁਲਸ ਚੌਂਕੀ ਨੂੰ ਦਿੱਤੀ, ਜਿਸ ’ਤੇ ਉਸ ਦੇ ਬ੍ਰੀਫਕੇਸ ਤੋਂ ਚੈੱਕ ਬੁਕ ਮਿਲੀ, ਜਿਸ ਵਿਚ ਅੰਬਾਲਾ ਦਾ ਪਤਾ ਲਿਖਿਆ ਹੋਇਆ ਸੀ। ਪੁਲਸ ਨੇ ਉਸ ਪਤੇ ’ਤੇ ਫੋਨ ਕਰਕੇ ਯਾਤਰੀ ਹਰਮਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੂੰ ਬੱਸ ਅੱਡੇ ਬੁਲਾ ਲਿਆ। ਜਦੋਂ ਉਸ ਦੇ ਰਿਸ਼ਤੇਦਾਰ ਬੱਸ ਅੱਡੇ ਪੁੱਜੇ ਤਾਂ ਪਛਾਣ ਕਰਵਾਉਣ ਤੋਂ ਬਾਅਦ ਲਿਖਤੀ ਤੌਰ ’ਤੇ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : 28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਜੀਲੈਂਸ ਦੀ ਰਾਡਾਰ 'ਤੇ ਇਕ ਹੋਰ ਕਾਂਗਰਸੀ ਆਗੂ, ਟੀਮ ਨੇ ਲੁਧਿਆਣਾ 'ਚ ਮਾਰਿਆ ਛਾਪਾ
NEXT STORY