ਪਟਿਆਲਾ, (ਜੋੋਸਨ)- ਸਥਾਨਕ ਲਾਹੌਰੀ ਗੇਟ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੇ ਬੱਸ ਅੱਡੇ ਦੇ ਬਿਲਕੁਲ ਸਾਹਮਣੇ ਕਈ ਪ੍ਰਾਈਵੇਟ ਬੱਸਾਂ ਵਾਲਿਆਂ ਵਲੋਂ ਬੱਸਾਂ ਅੱਡੇ ਵਿਚ ਖਡ਼੍ਹੀਆਂ ਨਾ ਕਰ ਕੇ ਸ਼ਰੇਆਮ ਹੀ ਬਾਹਰ ਖਡ਼੍ਹੀਆਂ ਕਰ ਸਵਾਰੀਆਂ ਦੀਆਂ ਢੋਆ-ਢੁਆਈ ਕੀਤੀ ਜਾਂਦੀ ਹੈ।
ਇਸ ਨਾਲ ਸਿੱਧੇ ਤੌਰ ’ਤੇ ਪੀ. ਆਰ. ਟੀ. ਸੀ. ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਿਹਾ।
ਇਥੇ ਹੀ ਵੱਸ ਨਹੀਂ ਜਿਸ ਥਾਂ ’ਤੇ ਇਹ ਸਭ ਕੁਝ ਹੋ ਰਿਹਾ ਹੈ, ਡਿਪਟੀ ਮੇਅਰ ਦਾ ਖੁਦ ਦਾ ਪੁਸ਼ਤੈਨੀ ਘਰ ਵੀ ਉਸੇ ਥਾਂ ਦੇ ਨੇਡ਼ਲੇ ਖੇਤਰ ਵਿਚ ਹੀ ਮੌਜੂਦ ਹੈ ਪਰ ਉਹ ਵੀ ਕੁੱਝ ਨਹੀਂ ਕਰ ਰਹੇ।
ਪੁਲਸ ਸਮੇਤ ਤਿੰਨੋਂ ਵਿਭਾਗ ਚੁੱਪ : ਬੱਸ ਅੱਡੇ ਅੰਦਰ ਬੱਸਾਂ ਖਡ਼੍ਹੀਆਂ ਨਾ ਕਰ ਕੇ ਸਿੱਧੇ ਤੌਰ ’ਤੇ ਪੀ. ਆਰ. ਟੀ. ਸੀ. ਨੂੰ ਚੂਨਾ ਲਾ ਰਹੇ ਪੈਪਸੂ ਰੋਡ ਟ੍ਰਾਂਸਪੋਰਟੇਸ਼ਨ ਕਾਰਪੋਰੇਸ਼ਨ ਵਲੋਂ ਜਿਥੇ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਉਥੇ ਹੀ ਬੱਸ ਸਟੈਂਡ ਦੇ ਬਿਲਕੁਲ ਹੀ ਬਾਹਰ ਬਣੇ ਟੈਰਫਿਕ ਪੁਲਸ ਦੇ ਅਧਿਕਾਰੀਆਂ, ਕਰਮਚਾਰੀਆਂ ਵਲੋਂ ਵੀ ਇਸ ਸਮੱਸਿਆ ਵੱਲ ਧਿਆਨ ਨਾ ਦੇ ਕੇ ਬੱਸ ਖਾਨਾਪੂਰਤੀ ਲਈ ਡਿਊਟੀ ਨਿਭਾਈ ਜਾ ਰਹੀ ਹੈ। ਜਦਕਿ ਬੂਥ ਦੇ ਬਿਲਕੁਲ ਪਿਛਲੇ ਪਾਸੇ ਬੱਸਾਂ ਨਾਜਾਇਜ਼ ਖਡ਼੍ਹੀਆਂ ਰਹਿਣ ਕਾਰਨ ਸਾਰਾ ਦਿਨ ਬਾਜ਼ਾਰ ਵਿਚ ਟੈਰਫਿਕ ਜਾਮ ਰਹਿੰਦਾ ਹੈ।
ਤੀਸਰਾ ਥਾਣਾ ਲਾਹੌਰੀ ਗੇਟ ਵੀ ਇਸ ਦੇ ਬਿਲਕੁਲ ਹੀ ਨੇਡ਼ੇ ਹੈ ਪਰ ਹੈਰਾਨੀ ਹੈ ਕਿ ਉਸ ਵਲੋਂ ਕੋਈ ਕਾਰਵਾਈ ਨਾ ਕਰ ਕੇ ਬੱਸ ਇਸ ਸਮੱਸਿਆ ਨੂੰ ਮੂਕ ਦਰਸ਼ਕ ਬਣ ਕੇ ਦੇਖਿਆ ਜਾ ਰਿਹਾ ਹੈ, ਜਿਸ ਨਾਲ ਲੋਕ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ ਪਰ ਕੋਈ ਕੁਝ ਨਹੀਂ ਕਰ ਰਿਹਾ ਜੋ ਕਿ ਆਪਣੇ ਆਪ ਵਿਚ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੈ।
‘ਕਿੱਕਰ ਦੀਆਂਂ ਸੁੱਟੀਆਂ ਟਾਹਣੀਅਾਂ,ਚਲੋ ਜੀ ਹੋ ਗਿਆ ਪਾਡ਼ ਬੰਦ’
NEXT STORY