ਚੰਡੀਗੜ੍ਹ (ਰਮਨਦੀਪ ਸਿੰਘ ਸੋਢੀ) : 'ਜਗ ਬਾਣੀ' ਦੇ ਬਹੁ-ਚਰਚਿਤ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ਪ੍ਰੋਗਰਾਮ 'ਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਖ਼ਾਸ ਗੱਲਬਾਤ ਕੀਤੀ ਗਈ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਕੈਬਨਿਟ ਮੰਤਰੀ ਜੌੜਾਮਾਜਰਾ ਦੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਸਿਆਸੀ ਮਸਲਿਆਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਆਪਣੇ ਬਚਪਨ ਦੀ ਇਕ ਯਾਦ ਤਾਜ਼ਾ ਕਰਦੇ ਹੋਏ ਮੰਤਰੀ ਜੌੜਾਮਾਜਰਾ ਨੇ ਦੱਸਿਆ ਕਿ ਉਨ੍ਹਾਂ ਦੇ ਜਿਗਰੀ ਯਾਰ ਰਛਪਾਲ ਜਿਸ ਨੂੰ ਉਹ ਦਾਰਾ ਕਹਿ ਕੇ ਬੁਲਾਉਂਦੇ ਹਨ, ਉਸ ਨਾਲ ਬਹੁਤ ਪਿਆਰ ਹੈ। ਉਨ੍ਹਾਂ ਦੱਸਿਆ ਕਿ ਦਾਰਾ ਨੇ ਉਨ੍ਹਾਂ ਨੂੰ ਇਕ ਵਾਰ ਬਾਹਰ ਜਾਣ ਬਾਰੇ ਕਿਹਾ ਸੀ ਅਤੇ ਨਾਲ ਹੀ ਇਹ ਕਿਹਾ ਸੀ ਕਿ ਜਦੋਂ ਉਹ ਪਿੰਡ ਆਇਆ ਕਰੇਗਾ ਤਾਂ ਉਨ੍ਹਾਂ ਵਰਗੇ ਮੁੰਡੇ ਲੰਡੀ ਜੀਪ 'ਚ ਬਿਠਾ ਕੇ ਪਿੰਡ ਦਾ ਗੇੜਾ ਮਾਰਿਆ ਕਰੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ, ਵਾਪਸ ਲਿਆ ਗਿਆ ਇਹ ਫ਼ੈਸਲਾ
ਉਨ੍ਹਾਂ ਨੇ ਚੱਲਦੇ ਇੰਟਰਵਿਊ 'ਚ ਰਛਪਾਲ ਨੂੰ ਵੀ ਰੂ-ਬ-ਰੂ ਕਰਵਾਇਆ। ਮੰਤਰੀ ਨੇ ਕਿਹਾ ਕਿ ਰਛਪਾਲ ਅਤੇ ਉਹ ਇੰਨੇ ਸਾਲ ਇਕੱਠੇ ਰਹੇ ਹਨ ਪਰ ਕਦੇ ਵੀ ਲੈਣ-ਦੇਣ ਪਿੱਛੇ ਕੋਈ ਲੜਾਈ-ਝਗੜਾ ਨਹੀਂ ਹੋਇਆ। ਰਛਪਾਲ ਨੇ ਵੀ ਦੱਸਿਆ ਕਿ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਦੋਸਤ ਜੌੜਾਮਾਜਰਾ ਬਿਲਕੁਲ ਨਹੀਂ ਬਦਲੇ ਅਤੇ ਅੱਜ ਵੀ ਪਹਿਲਾਂ ਵਾਂਗ ਹੀ ਮਿਲਦੇ ਹਨ। ਜੌੜਾਮਾਜਰਾ ਨੇ ਆਪਣੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਅਸੀਂ ਦੋਵੇਂ ਦੋਸਤ ਕੋਈ ਕੰਮ ਇਕੱਠਾ ਕਰੀਏ। ਜੌੜਾਮਾਜਰਾ ਨੇ ਪਰਿਵਾਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਰ 'ਚ ਉਨ੍ਹਾਂ ਨਾਲ ਉਨ੍ਹਾਂ ਦੇ ਪਤਨੀ ਵੱਡੇ ਭਰਾ, ਭਰਜਾਈ ਅਤੇ ਉਨ੍ਹਾਂ ਦਾ ਬੇਟਾ-ਨੂੰਹ ਅਤੇ ਪੋਤਾ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤਨੀ ਚੰਡੀਗੜ੍ਹ ਹਨ ਅਤੇ ਬੇਟਾ ਅਤੇ ਨੂੰਹ ਕੈਨੇਡਾ 'ਚ ਰਹਿ ਰਹੇ ਹਨ। ਮੰਤਰੀ ਜੌੜਾਮਾਜਰਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਉਨ੍ਹਾਂ ਦੇ ਵੱਡੇ ਭਰਾ ਦੀ ਚੱਲਦੀ ਹੈ ਅਤੇ ਮੰਤਰੀ ਬਣਨ ਤੋਂ ਬਾਅਦ ਉਹ ਦੇਰ ਰਾਤ ਨੂੰ ਜੇਕਰ ਘਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਡਾਂਟ ਪੈਂਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ NRI ਔਰਤ ਨਾਲ ਜਬਰ-ਜ਼ਿਨਾਹ, CM ਮਾਨ ਤੱਕ ਪੁੱਜੀ ਗੱਲ, ਪੜ੍ਹੋ ਪੂਰੀ ਖ਼ਬਰ
ਸੁਣਾਏ ਦਿਲਚਸਪ ਕਿੱਸੇ
ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਉਨ੍ਹਾਂ ਦੀ ਸਿਆਸਤ 'ਚ ਕੋਈ ਦਿਲਚਸਪੀ ਨਹੀਂ ਸੀ ਅਤੇ ਇਹ ਵੀ ਨਹੀਂ ਪਤਾ ਸੀ ਕਿ ਪਾਰਟੀ 'ਚ ਕਿਸੇ ਤਰ੍ਹਾਂ ਦੀਆਂ ਟਿਕਟਾਂ ਵੀ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਸਾਲ 2014 'ਚ ਪਹਿਲੀ ਵਾਰ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਹੋਈ ਸੀ ਅਤੇ ਉਹ ਸੁਨਾਮ ਪੁੱਜੇ ਸਨ ਪਰ ਉਸ ਸਮੇਂ ਵੀ ਕੋਈ ਜ਼ਿਆਦਾ ਗੱਲਬਾਤ ਨਹੀਂ ਹੋਈ। ਸਾਲ 2017 'ਚ ਉਹ ਸਮਾਣਾ ਤੋਂ ਟਿਕਟ ਦੇ ਦਾਅਵੇਦਾਰ ਸਨ ਪਰ ਉਸ ਸਮੇਂ ਟਿਕਟ ਨਹੀਂ ਮਿਲੀ। ਫਿਰ 2018 'ਚ ਉਨ੍ਹਾਂ ਨੂੰ ਪਟਿਆਲਾ ਦਾ ਜ਼ਿਲ੍ਹਾ ਪ੍ਰਧਾਨ ਲਾ ਦਿੱਤਾ ਗਿਆ। ਇਸੇ ਦਰਮਿਆਨ ਕਿਸਾਨ ਅੰਦੋਲਨ ਸ਼ੁਰੂ ਹੋਣ 'ਤੇ ਉਹ ਲਗਾਤਾਰ ਇਕ-ਡੇਢ ਮਹੀਨਾ ਦਿੱਲੀ 'ਚ ਹੀ ਰਹੇ ਸਨ। ਫਿਰ ਪਾਰਟੀ ਨੇ ਉਨ੍ਹਾਂ ਦੀ ਡਿਊਟੀ ਟਿੱਕਰੀ ਬਾਰਡਰ 'ਤੇ ਲਾ ਦਿੱਤੀ। ਜੌੜੇਮਾਜਰਾ ਨੇ ਦੱਸਿਆ ਕਿ ਫਿਰ ਉਨ੍ਹਾਂ ਦੀ ਡਿਊਟੀ ਬਾਘਾਪੁਰਾਣਾ ਵਿਖੇ ਰੈਲੀ 'ਚ ਲਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਟਿਕਟ ਮਿਲੀ। ਜੌੜਾਮਾਜਰਾ ਨੇ ਦੱਸਿਆ ਕਿ ਜਿਸ ਦਿਨ ਵੋਟਾਂ ਦੀ ਗਿਣਤੀ ਹੋਈ ਤਾਂ ਇਕ ਚੈਨਲ 'ਤੇ ਉਨ੍ਹਾਂ ਨੇ ਦੇਖਿਆ ਕਿ ਸਭ ਪਾਰਟੀਆਂ ਅੱਗੇ ਜਾ ਰਹੀਆਂ ਹਨ ਪਰ ਉਨ੍ਹਾਂ ਦਾ ਨਾਂ ਕਿਤੇ ਨਹੀਂ ਹੈ ਤਾਂ ਉਹ ਨਿਰਾਸ਼ ਹੋ ਗਏ ਪਰ ਥੋੜ੍ਹੀ ਦੇਰ ਬਾਅਦ ਸਾਡੀ ਪਾਰਟੀ ਅੱਗੇ ਜਾਣ ਲੱਗ ਗਈ ਅਤੇ ਜਿੱਤ ਦਾ ਪਤਾ ਲੱਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਜਿਵੇਂ ਪਾਰਟੀ ਹਾਈਕਮਾਨ ਹੁਕਮ ਕਰੇਗੀ, ਉਹ ਕੰਮ ਕਰਦੇ ਜਾਣਗੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਦਿੱਤਾ ਪੱਤਰ ਦਾ ਜਵਾਬ, ਆਖੀਆਂ ਇਹ ਗੱਲਾਂ
NEXT STORY