ਟੋਰਾਂਟੋ — 30 ਮਈ, 2015 'ਚ ਵਾਪਰੇ ਸੜਕ ਹਾਦਸੇ ਇਕ 30 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਸੀ। ਇਹ ਹਾਦਸਾ ਪਰਥ ਰੋਡ, ਕਿੰਗਸਟਨ ਦੇ ਉੱਤਰੀ ਹਿੱਸੇ 'ਚ ਵਾਪਰਿਆ ਸੀ, ਇਹ ਹਾਦਸਾ ਉਸ ਵੇਲੇ ਹੋਇਆ ਸੀ ਜਦੋਂ ਪੰਜਾਬੀ ਡਰਾਈਵਰ ਦਾ ਟਰੱਕ ਦਾ ਟਾਇਰ ਸਲਿੱਪ ਹੋਣ ਕਾਰਨ ਟਰੱਕ ਉਸ ਦੇ ਕੰਟਰੋਲ ਤੋਂ ਬਾਹਰ ਗਿਆ ਅਤੇ ਅਤੇ ਇਸ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਸੀ, ਜਿਸ ਦੀ ਪਛਾਣ ਪੁਲਸ ਨੇ ਰਿਆਨ ਵੱਜੋਂ ਕੀਤੀ ਸੀ।
ਸਥਾਨਕ ਕੋਰਟ 'ਚ ਪੇਸ਼ੀ ਦੌਰਾਨ ਪੰਜਾਬੀ ਟਰੱਕ ਡਰਾਈਵਰ ਨੂੰ ਦੋਸ਼ੀ ਮੰਨਦੇ ਹੋਏ ਕੋਰਟ ਨੇ ਉਸ ਨੂੰ 2 ਸਾਲ ਦੀ ਜੇਲ ਅਤੇ 5 ਸਾਲ ਤੱਕ ਡਰਾਈਵਿੰਗ ਨਾ ਕਰਨ ਦੀ ਸਜ਼ਾ ਸੁਣਾਈ ਹੈ। ਪੰਜਾਬੀ ਟਰੱਕ ਡਰਾਈਵਰ ਦੀ ਪਛਾਣ ਹਰਜੰਤ ਸਿੰਘ (36) ਵੱਜੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਹਰਜੰਤ ਸਿੰਘ ਖਿਲਾਫ ਇਹ ਮਾਮਲਾ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਉਦੋਂ ਹੀ ਚਲਾਇਆ ਜਾ ਰਿਹਾ ਸੀ ਜਦੋਂ ਪੁਲਸ ਨੇ ਹਰਜੰਤ ਨੂੰ ਦੋਸ਼ੀ ਪਾਇਆ ਸੀ। 2015 ਤੋਂ ਸ਼ੁਰੂ ਹੋਈਆਂ ਸੁਣਵਾਈਆਂ ਤੋਂ ਬਾਅਦ ਵੀਰਵਾਰ ਨੂੰ ਹਰਜੰਤ ਦੀ ਸਥਾਨਕ ਕੋਰਟ 'ਚ ਆਖਰੀ ਪੇਸ਼ੀ ਦੌਰਾਨ ਉਸ ਨੂੰ 2 ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਪੁਲਸ ਨੇ ਕਿਹਾ ਕਿ ਸਿੰਘ ਖਿਲਾਫ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਕੋਈ ਮੁਕੱਦਮਾ ਨਹੀਂ ਚੱਲ ਰਿਹਾ ਅਤੇ ਉਨ੍ਹਾਂ ਕਿਹਾ ਸੀ ਕਿ ਇਹ ਹਾਦਸਾ ਸਿੰਘ ਟਰੱਕ ਦਾ ਟਾਇਰ ਅਚਾਨਕ ਸਲਿੱਪ ਹੋ ਜਾਣ ਕਾਰਨ ਵਾਪਰਿਆ ਅਤੇ ਇਸ ਹਾਦਸੇ ਇਕ 30 ਸਾਲਾਂ ਦੇ ਰਿਆਨ ਦੀ ਮੌਤ ਹੋ ਗਈ ਸੀ।
ਸ਼ਹਿਰ ਨੂੰ ਪਲਾਸਟਿਕ ਦੇ ਲਿਫਾਫਿਅਾਂ ਤੇ ਚਾਈਨਾ ਡੋਰ ਤੋਂ ਮੁਕਤ ਕਰਨ ਲਈ ਕੀਤੀ ਜਾਵੇ ਛਾਪੇਮਾਰੀ : ਐੱਸ. ਡੀ. ਐੱਮ.
NEXT STORY