ਨੱਥੂਵਾਲਾ ਗਰਬੀ (ਰਾਜਵੀਰ) : ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਇਕ ਟੀ. ਵੀ ਚੈਨਲ ਨਾਲ ਜੁੜੇ ਚਰਚਿਤ ਪੱਤਰਕਾਰ ਅਤੇ ਸਮਾਜ ਸੇਵੀ ਜਸ ਬਰਾੜ ਕੈਨੇਡਾ (45) ਪੁੱਤਰ ਕਰਨੈਲ ਸਿੰਘ ਵਾਸੀ ਲੰਗੇਆਣਾ ਕਲਾਂ ਦੀ ਦਿਲ ਦੌਰਾ ਪੈਣ ਕਾਰਣ ਮੌਤ ਹੋ ਗਈ। ਜਸ ਬਰਾੜ ਜਿੱਥੇ ਉੱਘਾ ਕਾਰੋਬਾਰੀ ਸੀ, ਉਥੇ ਹੀ ਇਕ ਚਰਚਿਤ ਪੱਤਰਕਾਰ ਵੀ ਸੀ। ਇਸ ਦੇ ਨਾਲ ਹੀ ਬਰਾੜ ਸਮਾਜ ਸੇਵੀ ਅਤੇ ਲੋੜਵੰਦਾਂ ਦੇ ਮਸੀਹਾ ਸੀ। ਉਹ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ, ਪਤਨੀ ਅਤੇ ਇਕ ਬੇਟਾ, ਬੇਟੀ ਛੱਡ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨ ਦੀ ਕਿਸਮਤ ਨੇ ਮਾਰੀ ਪਲਟੀ, ਰਾਤੋਂ-ਰਾਤ ਬਣ ਗਿਆ ਕਰੋੜਪਤੀ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਡਾ. ਸਾਧੂ ਰਾਮ ਲੰਗੇਆਣਾ ਨੇ ਦੱਸਿਆ ਕਿ ਜਸ ਬਰਾੜ ਨੇ ਉਨ੍ਹਾਂ ਦੀਆਂ ਇੰਡੀਆ ਅਤੇ ਕੈਨੇਡਾ ਵਿਖੇ ਫਲਮਾਈਆ ਗਈਆਂ ਕਾਮੇਡੀ ਅਤੇ ਸਮਾਜਿਕ ਫ਼ਿਲਮਾਂ ਵਿਚ ਵੀ ਰੋਲ ਅਦਾ ਕੀਤੇ ਹਨ। ਜਸ ਬਰਾੜ ਦੋ ਭਰਾ ਸਨ ਜਿਨ੍ਹਾਂ 'ਚੋਂ ਵੱਡੇ ਭਰਾ ਦੀ ਮੌਤ 10 ਸਾਲ ਪਹਿਲਾਂ ਬਿਜਲੀ ਦਾ ਕਰੰਟ ਲੱਗਣ ਕਾਰਨ ਹੋ ਗਈ ਸੀ ਤੇ ਹੁਣ ਇਸ ਪਰਿਵਾਰ 'ਤੇ ਕੁਦਰਤ ਦਾ ਇਕ ਹੋਰ ਕਹਿਰ ਵਾਪਰ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ 18, 19, 20 ਤਾਰੀਖ਼ ਦੀ ਛੁੱਟੀ, ਲੱਗੀਆਂ ਮੌਜਾਂ
ਜਸ ਬਰਾੜ ਦੇ ਜੱਦੀ ਪਿੰਡ ਲੰਗੇਆਣਾ ਕਲਾਂ ਜ਼ਿਲ੍ਹਾ ਮੋਗਾ ਵਿਖੇ ਅਤੇ ਇਲਾਕੇ ਵਿਚ ਭਾਰੀ ਸੋਗ ਦੀ ਲਹਿਰ ਦੌੜ ਗਈ ਹੈ। ਪੱਤਰਕਾਰ ਭਾਈਚਾਰੇ, ਸਮਾਜ ਸੇਵੀ, ਰਾਜਸੀ, ਗੈਰ ਰਾਜਸੀ ਲੋਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀ ਦੇਣ ਧਿਆਨ, ਸੂਬੇ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ 4 ਦਿਨ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ
NEXT STORY