ਬਟਾਲਾ/ਅਲੀਵਾਲ (ਬੇਰੀ, ਸ਼ਰਮਾ) : ਪੁਲਸ ਜ਼ਿਲਾ ਬਟਾਲਾ ਦੇ ਅਧੀਨ ਪੈਂਦੀ ਅਲੀਵਾਲ-ਧਿਆਨਪੁਰ ਨੂੰ ਜਾਂਦੀ ਨਹਿਰ ਵਿਚੋਂ ਇਕ 27 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਮੇਜ ਸਿੰਘ ਵਾਸੀ ਵੀਲਾ ਤੇਜਾ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਦੁਪਿਹਰ 12 ਵਜੇ ਤੋਂ ਬਾਅਦ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਸੀ, ਜਿਸ ਤੋਂ ਬਾਅਦ ਸਾਨੂੰ ਵਟਸਐਪ ਰਾਹੀਂ ਜਾਣਕਾਰੀ ਮਿਲੀ ਕਿ ਸਾਡੇ ਲੜਕੇ ਗੁਰਮੇਜ ਦੀ ਅਲੀਵਾਲ-ਧਿਆਨਪੁਰ ਨੂੰ ਜਾਂਦੀ ਨਹਿਰ ਗੁਜਰਪੁਰਾ ਭੱਠੇ ਨੇੜਿਓਂ ਲਾਸ਼ ਮਿਲੀ ਹੈ, ਜਿਸ ਨੂੰ ਰਾਹਗੀਰਾਂ ਵੱਲੋਂ ਦੇਖਣ ਉਪਰੰਤ ਬਾਹਰ ਕੱਢਿਆ ਗਿਆ।
ਉਨ੍ਹਾਂ ਦੱਸਿਆ ਕਿ ਇਸਦੀ ਸੂਚਨਾ ਥਾਣਾ ਘਣੀਏ-ਕੇ-ਬਾਂਗਰ ਪੁਲਸ ਨੂੰ ਦਿੱਤੀ। ਇਹ ਵੀ ਪਤਾ ਲੱਗਾ ਹੈ ਕਿ ਮੌਕੇ 'ਤੇ ਪਹੁੰਚੇ ਐੱਸ.ਐੱਚ.ਓ ਅਮੋਲਕਦੀਪ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਮ੍ਰਿਤਕ ਨੌਜਵਾਨ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਪੁਲਸ ਵੱਲੋਂ ਧਾਰਾ 174 ਦੀ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਮੇਜ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ ਦੋ ਲੜਕੀਆਂ ਛੱਡ ਗਿਆ ਹੈ।
ਅਕਾਲੀ ਦਲ ਨੇ ਪਾਰਟੀ ਵਰਕਰਾਂ ਨੂੰ ਘਰ-ਘਰ ਜਾ ਕੇ ਮੈਂਬਰ ਬਣਾਉਣ ਲਈ ਆਖਿਆ
NEXT STORY