ਅਬੋਹਰ (ਸੁਨੀਲ) : ਨੇੜਲੇ ਪਿੰਡ ਬਹਾਵਲਵਾਸੀ ਵਾਸੀ ਪਿਤਾ ਅਤੇ ਪੁੱਤਰ ਬੀਤੀ ਸ਼ਾਮ ਨੂੰ ਰਾਜਸਥਾਨ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ’ਚ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵੇਂ ਇਕ ਵੱਡੀ ਨਹਿਰ ’ਚ ਡਿੱਗ ਪਏ। ਪੁੱਤਰ ਨੂੰ ਤਾਂ ਲੋਕਾਂ ਨੇ ਬਚਾ ਲਿਆ ਜਦੋਂ ਕਿ ਪਿਤਾ ਨਹਿਰ ’ਚ ਰੁੜ ਗਿਆ, ਜਿਸ ਦੀ ਲਾਸ਼ ਸ਼ੁੱਕਰਵਾਰ ਸਵੇਰੇ ਸ਼ੇਰਗੜ੍ਹ ਪਿੰਡ ਦੇ ਨੇੜੇ ਨਹਿਰ ਵਿਚੋਂ ਬਰਾਮਦ ਕੀਤੀ ਗਈ। ਸੂਚਨਾ ਮਿਲਣ ’ਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਪੱਟੀ ਸਦੀਕ ਪੁਲਸ ਸਟੇਸ਼ਨ ਦੀ ਮੌਜੂਦਗੀ ’ਚ ਲਾਸ਼ ਨੂੰ ਕੱਢ ਕੇ ਮੁਰਦਾਘਰ ’ਚ ਰੱਖ ਦਿੱਤਾ। ਸੂਚਨਾ ਮਿਲਣ ’ਤੇ ਮ੍ਰਿਤਕ ਦਾ ਪਰਿਵਾਰ ਵੀ ਮੌਕੇ ’ਤੇ ਪਹੁੰਚ ਗਿਆ।
ਸਮਿਤੀ ਦੇ ਸੇਵਾਦਾਰ ਬਿੱਟੂ ਨਰੂਲਾ ਨੇ ਦੱਸਿਆ ਕਿ ਬਹਾਵਲਵਾਸੀ ਵਾਸੀ ਲਗਭਗ 55 ਸਾਲਾ ਡਿਪਟੀ ਸਿੰਘ ਪੁੱਤਰ ਕਰਤਾਰਾ ਸਿੰਘ ਅਤੇ ਉਸ ਦਾ ਪੁੱਤਰ ਕੁਲਵਿੰਦਰ ਸਿੰਘ ਬੀਤੀ ਸ਼ਾਮ ਨੂੰ ਕਿਸੇ ਕੰਮ ਲਈ ਮੋਟਰਸਾਈਕਲ ’ਤੇ ਰਾਜਸਥਾਨ ਜਾ ਰਹੇ ਸਨ ਤਾਂ ਸ਼ੇਰੇਵਾਲਾ ਪਿੰਡ ਦੇ ਨੇੜੇ ਇਕ ਤੇਜ਼ ਰਫਤਾਰ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ’ਚ ਦੋਵੇਂ ਨਹਿਰ ’ਚ ਡਿੱਗ ਪਏ। ਲੋਕਾਂ ਨੇ ਉਨ੍ਹਾਂ ਨੂੰ ਡੁੱਬਦੇ ਦੇਖ ਕੇ ਕੁਲਵਿੰਦਰ ਨੂੰ ਸੁਰੱਖਿਅਤ ਕੱਢ ਲਿਆ ਜਦਕਿ ਤੇਜ਼ ਵਹਾਵ ’ਚ ਪਿਤਾ ਡਿਪਟੀ ਵਹਿ ਗਿਆ।
ਅੱਜ ਸਵੇਰੇ ਡਿਪਟੀ ਸਿੰਘ ਦੀ ਲਾਸ਼ ਸ਼ੇਰਗੜ੍ਹ ਪਿੰਡ ਦੇ ਨੇੜੇ ਇਕ ਨਹਿਰ ਵਿਚੋਂ ਮਿਲੀ। ਸੂਚਨਾ ਮਿਲਣ ’ਤੇ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਐਂਬੂਲੈਂਸ ਲੈ ਕੇ ਪਹੁੰਚੇ ਅਤੇ ਪੱਟੀ ਸਦੀਕ ਚੌਕੀ ਦੇ ਹੈੱਡ ਕਾਂਸਟੇਬਲ ਕੁਲਵਿੰਦਰ ਦੀ ਮੌਜੂਦਗੀ ’ਚ ਲਾਸ਼ ਨੂੰ ਬਾਹਰ ਕੱਢਿਆ । ਸੂਚਨਾ ਮਿਲਣ ’ਤੇ ਮ੍ਰਿਤਕ ਦਾ ਪਰਿਵਾਰ ਵੀ ਮੌਕੇ ’ਤੇ ਪਹੁੰਚ ਗਿਆ ਅਤੇ ਉਸ ਦੀ ਪਛਾਣ ਕੀਤੀ। ਇਸ ਦੇ ਬਾਅਦ ਲਾਸ਼ ਨੂੰ ਅਬੋਹਰ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ।
ਪੈਸੇ ਦੁੱਗਣੇ ਕਰਨ ਦੇ ਨਾਂ 'ਤੇ 65 ਲੱਖ ਦੀ ਠੱਗੀ
NEXT STORY