ਜਲਾਲਾਬਾਦ (ਸੇਤੀਆ) : ਸਿਟੀ ਪੁਲਸ ਜਲਾਲਾਬਾਦ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਚੋਰਾਂ ਨੂੰ ਕਾਬੂ ਕੀਤਾ ਹੈ ਜਦੋਂ ਕਿ ਇਕ ਭੱਜਣ ਵਿਚ ਕਾਮਯਾਬ ਹੋ ਗਿਆ। ਜਾਂਚ ਅਧਿਕਾਰੀ ਐਚ. ਸੀ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਕੇਸ਼ ਕੁਮਾਰ ਉਰਫ ਰੌਣਕੀ ਪੁੱਤ ਇੰਦਰਜੀਤ ਸਿੰਘ ਵਾਸੀ ਕੁਆਟਰ ਨੰਬਰ 21 ਨਵੀਂ ਤਹਸੀਲ ਕੰਪਲੇਕਸ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਤਹਿਸੀਲ ਕੰਪਲੈਕਸ ਜਲਾਲਾਬਾਦ ਸਥਿਤ ਦੁਕਾਨ ਨੂੰ 28 ਜੂਨ ਨੂੰ ਬੰਦ ਕਰਕੇ ਘਰ ਗਿਆ ਸੀ । ਜਦੋਂ ਅਗਲੇ ਦਿਨ ਉਸਨੇ ਸਵੇਰੇ ਆ ਕੇ ਵੇਖਿਆ ਤਾਂ ਕੰਟੀਨ ਵਿਚ ਛੱਤ ਵਾਲਾ ਪੱਖਾ, ਇਕ ਜੂਸਰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਜਿਸਦੀ ਕੁਲ ਕੀਮਤ 6000 ਰੁਪਏ ਬਣਦੀ ਹੈ । ਮਾਮਲੇ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਜਸਵਿੰਦਰ ਸਿੰਘ ਉਰਫ ਰੌਣਕੀ ਪੁੱਤ ਲੇਖ ਰਾਜ ਵਾਸੀ ਬਾਹਮਣੀ ਫਾਟਕ ਜਲਾਲਾਬਾਦ, ਕੇਵਲ ਕ੍ਰਿਸ਼ਣ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਸ਼ਹੀਦ ਸਿੰਘ ਨਗਰ ਉਰਫ ਮੰਨੇਵਾਲਾ ਜਲਾਲਾਬਾਦ, ਸਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸੋਹਣਾ ਸਾਂਦੜ ਅਤੇ ਰਾਹੁਲ ਕੁਮਾਰ ਉਰਫ ਲੱਭੀ ਪੁੱਤਰ ਦੇਸ ਰਾਜ ਵਾਸੀ ਗੁਰੂ ਨਾਨਕ ਨਗਰ ਜਲਾਲਾਬਾਦ ਨੇ ਚੋਰੀ ਕੀਤੀ ਹੈ ।
ਪੁਲਸ ਨੇ ਉਕਤ ਚੋਰਾਂ ਵਿਚੋਂ ਜਸਵਿੰਦਰ ਸਿੰਘ ਉਰਫ ਰੌਣਕੀ ਪੁੱਤਰ ਲੇਖ ਰਾਜ ਵਾਸੀ ਬਾਹਮਣੀ ਫਾਟਕ ਜਲਾਲਾਬਾਦ, ਕੇਵਲ ਕ੍ਰਿਸ਼ਣ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਸ਼ਹੀਦ ਸਿੰਘ ਨਗਰ ਉਰਫ ਮੰਨੇਵਾਲਾ ਜਲਾਲਾਬਾਦ, ਸਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸੋਹਣਾ ਸਾਂਦੜ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਰਾਹੁਲ ਕੁਮਾਰ ਉਰਫ ਲਭੀ ਪੁੱਤਰ ਦੇਸ ਰਾਜ ਵਾਸੀ ਗੁਰੂ ਨਾਨਕ ਨਗਰ ਜਲਾਲਾਬਾਦ ਫਰਾਰ ਦੱਸਿਆ ਜਾ ਰਿਹਾ ਹੈ । ਪੁਲਸ ਦੁਆਰਾ ਇਸ ਸੰਬੰਧ ਵਿਚ ਪਹਿਲਾਂ 457 ਅਤੇ 380 ਦੇ ਅਧੀਨ ਪਰਚਾ ਦਰਜ ਕੀਤਾ ਹੈ ਜਿਸ ਵਿਚ ਵਾਧਾ ਕਰਦੇ ਹੋਏ ਧਾਰਾ 411 ਦਰਜ ਕੀਤਾ ਹੈ।
ਖਸਤਾ ਹਾਲਤ ਸੜਕਾਂ ਕਾਰਨ ਹਾਦਸਿਆਂ 'ਚ ਵਾਧਾ ਹੋ ਰਿਹੈ ਵਾਧਾ: ਮਹਿੰਦਰਪਾਲ ਮਦਾਨ
NEXT STORY