ਤਰਨਤਾਰਨ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਭਾਵਨਾ ਵਜੋਂ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਅੱਜ ਰਿਹਾਅ ਕਰਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਐਲਾਨ ਦਾ ਸਵਾਗਤ ਕੀਤਾ ਹੈ। ਕੈਪਟਨ ਨੇ ਕਿਹਾ ਹੈ ਕਿ ਇਸ ਨਾਲ ਸਰਹੱਦ 'ਤੇ ਤਣਾਅ ਨੂੰ ਘਟਾਉਣ 'ਚ ਮਦਦ ਮਿਲੇਗੀ। ਲੋਕਾਂ 'ਚ ਵਿਸ਼ਵਾਸ ਪੈਦਾ ਕਰਨ ਦੇ ਹਿੱਸੇ ਵਜੋਂ ਸਰਹੱਦੀ ਇਲਾਕਿਆਂ ਦੇ ਦੌਰੇ ਦੌਰਾਨ ਖਾਲੜਾ ਪੋਸਟ 'ਤੇ ਬੀ.ਐਸ.ਐਫ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਹਏ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦਾ ਸਮਰਥਨ ਪ੍ਰਾਪਤ ਅੱਤਵਾਦੀਆਂ ਵੱਲੋਂ ਪੁਲਵਾਮਾ ਵਿਖੇ ਕੀਤੇ ਗਏ ਬੁਜ਼ਦਿਲੀ ਵਾਲੇ ਹਮਲੇ ਨੇ ਭਾਰਤ ਸਰਕਾਰ ਨੂੰ ਜਵਾਬੀ ਕਾਰਵਾਈ ਕਰਨ ਲਈ ਮਜ਼ਬੂਰ ਕੀਤਾ ਸੀ। ਉਨ੍ਹਾਂ ਉਮੀਦ ਪ੍ਰਗਟ ਕੀਤਾ ਕਿ ਸਰਹੱਦ 'ਤੇ ਛੇਤੀ ਹੀ ਸ਼ਾਂਤੀ ਪਰਤ ਆਵੇਗੀ।
ਸਰਹੱਦ ਤੋਂ ਪਾਰ ਜਾ ਕੇ ਅੱਤਵਾਦੀਆਂ ਦੀਆਂ ਛੁਪਣਗਾਹਾਂ 'ਤੇ ਭਾਰਤੀ ਹਵਾਈ ਫੌਜ ਵੱਲੋਂ ਕੀਤੀ ਗਈ ਕਾਰਵਾਈ ਪਿਛੋਂ ਪੈਦਾ ਹੋਈ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਮੁੱਖ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਬੀ. ਐਸ. ਐਫ ਨੂੰ ਹਰ ਸਮਰਥਨ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ, ''ਅਸੀਂ ਤੁਹਾਡੇ ਨਾਲ ਹਾਂ।'' ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ 1965 ਵਿੱਚ ਇਸ ਸੈਕਟਰ 'ਚ ਆਪਣੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ, ਜਦੋਂ ਉਹ ਭਾਰਤੀ ਫੌਜ ਵਿੱਚ ਸਨ। ਉਨ੍ਹਾਂ ਕਿਹਾ ਇਸ ਖੇਤਰ ਵਿੱਚ ਉਸ ਸਮੇਂ ਗੁਜ਼ਾਰੇ 22 ਦਿਨ ਉਨ੍ਹਾਂ ਨੂੰ ਅਜੇ ਵੀ ਯਾਦ ਹਨ।
ਉਹ ਕਿਹੜੀ ਗਲੀ, ਜਿਸ 'ਤੇ ਗੋਲੀ ਨਹੀਂ ਚੱਲੀ
NEXT STORY