ਸਾਦਿਕ (ਦੀਪਕ) : ਸਵਿਫਟ ਕਾਰ ਅਤੇ ਸਾਈਕਲ ਦੀ ਟੱਕਰ ਵਿਚ ਇਕ ਦੀ ਮੌਤ ਹੋ ਗਈ। ਥਾਣਾ ਮੁਖੀ ਜਗਨਦੀਪ ਕੌਰ ਨੇ ਦੱਸਿਆ ਕਿ ਕੁਲਵੰਤ ਸਿੰਘ ਪੁੱਤਰ ਗੋਵਿੰਦ ਸਿੰਘ ਵਾਸੀ ਬੀਹਲੇ ਵਾਲਾ ਨੇ ਬਿਆਨ ਦਿੱਤਾ ਕਿ ਉਸ ਦਾ ਛੋਟਾ ਭਰਾ ਜਸਵੰਤ ਸਿੰਘ ਉਰਫ ਭੱਲਾ ਜੋ ਮਾਨ ਸਿੰਘ ਵਾਲੇ ਪਾਈਪ ਵਾਲੀ ਫੈਕਟਰੀ ਵਿਚ ਕੰਮ ਕਰਦਾ ਸੀ ਜਦੋਂ ਉਹ ਸ਼ਾਮ ਨੂੰ ਰੋਜ਼ਾਨਾ ਦੀ ਤਰ੍ਹਾਂ ਸਾਈਕਲ 'ਤੇ ਕੰਮ ਤੋਂ ਵਾਪਿਸ ਆ ਰਿਹਾ ਸੀ ਤਾਂ ਕਿੰਗਰਾ ਪਿੰਡ ਦੇ ਕੋਲ ਮੁਕਤਸਰ ਵੱਲੋਂ ਆ ਰਹੀ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਉਸ ਨੂੰ ਪਿਛੋਂ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਗੱਡੀ ਭਜਾ ਕੇ ਲੈ ਗਿਆ।
ਉਕਤ ਨੇ ਦੱਸਿਆ ਕਿ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਨੰਬਰ ਨਹੀਂ ਪੜ੍ਹਿਆ ਜਾ ਸਕਿਆ। ਜ਼ਖਮੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਵਿੱਖੇ ਲਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਇਸ ਮਾਮਲੇ ਦੀ ਤਫਤੀਸ਼ ਹੈਡ ਕਾਂਸਟੇਬਲ ਚਮਕੌਰ ਸਿੰਘ ਕਰ ਰਹੇ ਹਨ।
ਅਕਾਲੀ ਦਲ 'ਚ ਸ਼ਾਮਲ ਹੋਣ ਦੀਆਂ ਅਫਵਾਹਾਂ 'ਤੇ ਦੋਖੇ ਕੀ ਬੋਲੇ ਛੋਟੇਪੁਰ
NEXT STORY