ਗੜ੍ਹਸ਼ੰਕਰ (ਭਾਰਦਵਾਜ਼) : ਗੜ੍ਹਸ਼ੰਕਰ-ਆਦਮਪੁਰ ਜਾਂਦੀ ਬਿਸਤ ਦੋਆਬ ਨਹਿਰ ਸੜਕ 'ਤੇ ਪੋਸੀ ਪਿੰਡ ਦੇ ਕੋਲ ਇਕ ਇਨੋਵਾ ਅਤੇ ਆਲਟੋ ਕਾਰ ਵਿਚਕਾਰ ਟੱਕਰ ਤੋਂ ਬਾਅਦ ਇਨੋਵਾ ਗੱਡੀ ਨਹਿਰ ਵਿਚ ਡਿੱਗ ਪਈ, ਜਿਸ ਕਾਰਨ ਆਲਟੋ ਕਾਰ 'ਚ ਸਵਾਰ 4 ਜਣੇ ਜ਼ਖ਼ਮੀ ਹੋ ਗਏ। ਪੁਲਸ ਵਲੋਂ ਮੌਕੇ 'ਤੇ ਪੁੱਜ ਕੇ ਜ਼ਖ਼ਮੀਆਂ ਨੂੰ ਇਲਾਜ ਵਾਸਤੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਕਰੀਬ ਤਿੰਨ ਵਜੇ ਇੱਕ ਆਲਟੋ ਕਾਰ ਪਿੰਡ ਪੋਸੀ ਵਾਲੀ ਸਾਈਡ ਤੋ ਆ ਰਹੀ ਸੀ, ਜਿਸ ਦੀ ਟੱਕਰ ਕੋਟਫਤੂਹੀ ਵੱਲ ਤੋਂ ਆ ਰਹੀ ਇਨੋਵਾ ਗੱਡੀ ਨਾਲ ਹੋ ਗਈ। ਆਪਸ ਵਿੱਚ ਟਕਰਾਉਣ ਤੋਂ ਬਾਅਦ ਇਨੋਵਾ ਗੱਡੀ ਨਹਿਰ ਵਿਚ ਡਿੱਗ ਪਈ, ਜਿਸ ਕਾਰਨ ਚਾਰ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
![PunjabKesari](https://static.jagbani.com/multimedia/20_43_3227448541-ll.jpg)
ਇਹ ਵੀ ਪੜ੍ਹੋ- ਕੁੜੀ ਦੇ 'ਮੈਸੇਜ' ਨੇ ਖਾ ਲਿਆ ਮਾਪਿਆਂ ਦਾ ਸੋਹਣਾ-ਸੁਨੱਖਾ ਪੁੱਤ, ਰੋਟੀ ਦੇਣ ਗਈ ਮਾਂ ਦੀਆਂ ਨਿਕਲ ਗਈਆਂ ਧਾਹਾਂ
ਇਨੋਵਾ ਗੱਡੀ ਚਾਲਕ ਰਜਿੰਦਰ ਕੁਮਾਰ ਪੁੱਤਰ ਪਰਸ ਰਾਮ, ਜੋ ਦੀਪ ਕਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਹੁਸ਼ਿਆਰਪੁਰ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਜਾ ਰਹੇ ਸਨ, ਜਿਸ ਦੌਰਾਨ ਰਸਤੇ 'ਚ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ਨੂੰ ਮਾਹਿਲਪੁਰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਦਕਿ ਅਕਾਸ਼ਦੀਪ ਪੁੱਤਰ ਗੁਰਮੇਲ ਸਿੰਘ ਵਾਸੀ ਨੰਗਲ ਸ਼ਹੀਦਾਂ ਅਤੇ ਦਿਲਪ੍ਰੀਤ ਵਾਸੀ ਡੰਡੇਵਾਲ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਸੈਲਾ ਚੌਕੀ ਮੁਲਾਜ਼ਮ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮੌਕੇ 'ਤੇ ਪੁੱਜ ਕੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ ਅਤੇ ਗੱਡੀ ਨੂੰ ਨਹਿਰ 'ਚੋਂ ਬਾਹਰ ਕਢਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਜਨਾਨੀਆਂ ਨੇ ਘਰ ਬੁਲਾ ਕੇ ਨੌਜਵਾਨ ਦੀ ਬਣਾ ਲਈ 'ਗੰਦੀ' ਵੀਡੀਓ, ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਗਾ ਵਿਖੇ ਸ਼ੱਕੀ ਹਾਲਾਤ ’ਚ ਵਿਅਕਤੀ ਦੀ ਮੌਤ
NEXT STORY