ਜੁਗਿਆਲ (ਜ. ਬ.) - ਬੀਤੀ ਰਾਤ ਪੰਗੋਲੀ ਚੌਕ ਦੇ ਨੇੜੇ ਇਕ ਤੇਜ਼ ਰਫਤਾਰ ਕਾਰ ਨੇ 2 ਰਾਹਗੀਰਾਂ ਕੁਚਲ ਦਿੱਤਾ, ਜਿਸ 'ਚ 1 ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ।
ਇਸ ਸਬੰਧੀ ਥਾਣਾ ਸ਼ਾਹਪੁਰਕੰਢੀ ਦੇ ਏ. ਐੱਸ. ਆਈ. ਵਿਜੈ ਕੁਮਾਰ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 8 ਵਜੇ ਜੁਗਿਆਲ ਵੱਲੋਂ ਆ ਰਹੀ ਇਕ ਚਿੱਟੇ ਰੰਗ ਦੀ ਕਾਰ ਨੇ ਪੰਗੋਲੀ ਚੌਕ ਨੇੜੇ ਆਪਣੇ ਕਿਸੇ ਨਿੱਜੀ ਕੰਮ ਲਈ ਆਏ ਹੋਏ ਜਰਨੈਲ ਸਿੰਘ ਪੁੱਤਰ ਪ੍ਰਮੋਤ ਸਿੰਘ ਤੇ ਕੇਵਲ ਸਿੰਘ ਪੁੱਤਰ ਮੁਨਸ਼ੀ ਰਾਮ ਦੋਵੇਂ ਵਾਸੀ ਮਨਵਾਲ ਨੂੰ ਕੁਚਲ ਦਿੱਤਾ ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਕੇਵਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਜਰਨੈਲ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ 'ਚ ਲੋਕਾਂ ਨੇ ਸਿਵਲ ਹਸਪਤਾਲ ਪਠਾਨਕੋਟ 'ਚ ਦਾਖਲ ਕਰਵਾਇਆ। ਏ. ਐੱਸ. ਆਈ. ਨੇ ਦੱਸਿਆ ਕਿ ਮੌਕੇ 'ਤੇ ਪੁਲਸ ਨੂੰ ਕਾਰ ਦੀ ਨੰਬਰ ਪਲੇਟ ਬਰਾਮਦ ਹੋਈ, ਜਿਸ ਤੋਂ ਪੁਲਸ ਨੂੰ ਮੁਲਜ਼ਮ ਦੀ ਪਛਾਣ ਕਰਨ 'ਚ ਮਦਦ ਮਿਲੇਗੀ।
ਪ੍ਰਧਾਨਗੀ ਸਬੰਧੀ ਕੌਂਸਲਰਾਂ ਦੀ ਫਰਾਖਦਿਲੀ
NEXT STORY