ਜਲੰਧਰ (ਸੋਨੂੰ) : ਬੀਤੇ ਦਿਨੀਂ ਜਲੰਧਰ ਦੇ ਪਿੰਡ ਤਾਜਪੁਰ ਵਿਖੇ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਤੇ ਚਰਚ ਦੇ ਮੁਖੀ ’ਤੇ ਇਲਜ਼ਾਮ ਵੀ ਲੱਗੇ। ਇਸ ਦੌਰਾਨ ਧਰਮ ਪਰਿਵਰਤਨ ਨੂੰ ਲੈ ਕੇ ਵੀ ਇਨ੍ਹਾਂ ਚਰਚਾਂ ’ਤੇ ਕਾਫ਼ੀ ਇਲਜ਼ਾਮ ਲੱਗ ਰਹੇ ਹਨ । ਇਨ੍ਹਾਂ ਇਲਜ਼ਾਮਾਂ ਦਰਮਿਆਨ ਤਾਜਪੁਰ ਚਰਚ ਦੇ ਮੁਖੀ ਬਜਿੰਦਰ ਸਿੰਘ ਮੀਡੀਆ ਦੇ ਰੂ-ਬ-ਰੂ ਹੋਏ । ਇਸ ਦੌਰਾਨ ਬਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦਾ ਵੀ ਧਰਮ ਪਰਿਵਰਤਨ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ : ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ, ਘਰ-ਘਰ ਆਟਾ ਵੰਡਣ ਦੀ ਯੋਜਨਾ ’ਤੇ ਲਾਈ ਰੋਕ
ਉਨ੍ਹਾਂ ਕਿਹਾ ਕਿ ਜਿਸ ਛੋਟੀ ਬੱਚੀ ਦੀ ਬੀਤੇ ਦਿਨੀਂ ਮੌਤ ਹੋਈ, ਉਹ ਕੈਂਸਰ ਤੋਂ ਪੀੜਤ ਸੀ ਅਤੇ ਉਸ ਦੀ ਮਾਂ ਪਿਛਲੇ ਨੌਂ ਮਹੀਨਿਆਂ ਤੋਂ ਆਪਣੀ ਬੱਚੀ ਨਾਲ ਚਰਚ ’ਚ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਬੱਚੀ ਦਾ ਇਲਾਜ ਦਿੱਲੀ ਦੇ ਏਮਜ਼ ਹਸਪਤਾਲ ’ਚ ਚੱਲਦਾ ਸੀ, ਜਿਸ ’ਤੇ ਡਾਕਟਰਾਂ ਨੇ ਆਖ਼ਰੀ ਸਟੇਜ ਹੋਣ ਕਾਰਨ ਉਸ ਨੂੰ ਜਵਾਬ ਦੇ ਦਿੱਤਾ ਸੀ । ਧਰਮ ਪਰਿਵਰਤਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅੱਜ ਵੀ ਉਹ ਆਪਣੇ ਪਹਿਲੇ ਨਾਂ ਨਾਲ ਹੀ ਜਾਣੇ ਜਾਂਦੇ ਹਨ, ਉਨ੍ਹਾਂ ਨੇ ਅਜੇ ਤੱਕ ਆਪਣਾ ਨਾਂ ਵੀ ਨਹੀਂ ਬਦਲਿਆ । ਜਿੰਨੇ ਵੀ ਲੋਕ ਇਥੇ ਆਉਂਦੇ ਹਨ, ਉਹ ਆਪਣੀ ਆਸਥਾ ਨੂੰ ਲੈ ਕੇ ਹੀ ਇਥੇ ਆਉਂਦੇ ਹਨ ਤੇ ਸੰਵਿਧਾਨ ਦੇ ਮੁਤਾਬਕ ਹਰ ਕਿਸੇ ਨੂੰ ਕਿਸੇ ਵੀ ਧਰਮ ਨੂੰ ਮੰਨਣ ਤੋਂ ਰੋਕਿਆ ਨਹੀਂ ਜਾ ਸਕਦਾ । ਉਨ੍ਹਾਂ ਕਿਹਾ ਕਿ ਅਸੀਂ ਵੀ ਇਨਸਾਨ ਹਾਂ, ਭਗਵਾਨ ਨਹੀਂ ਹਾਂ ਅਤੇ ਭਗਵਾਨ ਦੇ ਦੱਸੇ ਹੋਏ ਰਸਤੇ ’ਤੇ ਚੱਲਦੇ ਹਾਂ।
ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ, ਮਜੀਠੀਆ ਸਣੇ ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ
ਉਨ੍ਹਾਂ ਕਿਹਾ ਕਿ ਭਗਵਾਨ ਨੇ ਸਾਨੂੰ ਅਸੀਸ ਦਿੱਤੀ ਹੈ ਕਿ ਅਸੀਂ ਲੋਕਾਂ ਵਾਸਤੇ ਦੁਆ ਕਰੀਏ ਤਾਂ ਕਿ ਉਹ ਠੀਕ ਹੋ ਜਾਣ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਨੂੰ ਵੀ ਸਰੀਰਕ ਤੌਰ ’ਤੇ ਸਮੱਸਿਆ ਸੀ, ਜਿਸ ਤੋਂ ਬਾਅਦ ਕਿਸੇ ਪਾਸਟਰ ਨੇ ਉਨ੍ਹਾਂ ਲਈ ਦੁਆ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀ ਆਪਣਾ ਮਨ ਇਸ ਧਰਮ ਵੱਲ ਕਰ ਲਿਆ । ਬੀਤੇ ਦਿਨੀਂ ਬਿਸ਼ਪ ਨੇ ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਮੀਡੀਆ ਸਾਹਮਣੇ ਬਿਆਨ ਦਿੱਤੇ ਸਨ ਕਿ ਜਿਹੜੇ ਪੈਂਟੀਕਾਸਟਰ ਚਰਚ ਹਨ, ਉਹ ਸਾਡਾ ਹਿੱਸਾ ਨਹੀਂ ਹਨ। ਇਸ ਬਿਆਨ ’ਤੇ ਬਜਿੰਦਰ ਸਿੰਘ ਨੇ ਕਿਹਾ ਕਿ ਇਕ ਘਰ ’ਚ ਤਿੰਨ ਭਰਾ ਹੁੰਦੇ ਹਨ ਤੇ ਉਨ੍ਹਾਂ ’ਚ ਝਗੜਾ ਵੀ ਅਕਸਰ ਹੋ ਜਾਂਦਾ ਹੈ। ਉਹ ਵੀ ਸਾਡੇ ਭਰਾ ਹੀ ਹਨ । ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਚਰਚ ਜਾਂਦੇ ਹੋ ਤਾਂ ਦਵਾਈ ਛੱਡ ਦਿਓ, ਇਸ ’ਤੇ ਬਜਿੰਦਰ ਸਿੰਘ ਨੇ ਕਿਹਾ ਕਿ ਉਹ ਲੋਕ ਬੇਵਕੂਫ਼ ਹਨ, ਜੋ ਇਹੋ ਜਿਹੀਆਂ ਗੱਲਾਂ ਕਰਦੇ ਹਨ । ਉਨ੍ਹਾਂ ਕਿਹਾ ਕਿ ਦਵਾਈ ਦੇ ਨਾਲ ਦੁਆ ਵੀ ਜ਼ਰੂਰੀ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਕਿਸਾਨ ਆਪਣੀ ਜ਼ਮੀਨ ਦੀ ਔਸਤ ਉਪਜ ਤੋਂ ਵੱਧ ਫ਼ਸਲ ਨਹੀਂ ਵੇਚ ਸਕਣਗੇ, ਨਹੀਂ ਮਿਲੇਗਾ MSP
ਖ਼ਾਲਸਾ ਕਾਲਜ ਗੜ੍ਹਦੀਵਾਲ ਵਿਖੇ NCC ਟਰਾਇਲ ਦੌਰਾਨ ਡਿੱਗੀ 19 ਸਾਲਾ ਵਿਦਿਆਰਥਣ, ਮੌਤ
NEXT STORY