ਚੰਡੀਗੜ੍ਹ: ਪੰਜਾਬ ਵਿਚ ਕਣਕ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਮਾਮਲਿਆਂ ਨੇ ਪਿਛਲੇ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅਜੇ ਸੀਜ਼ਨ ਖ਼ਤਮ ਹੋਣ 'ਚ 7 ਦਿਨ ਬਾਕੀ ਹਨ। ਇਸ ਲਈ ਇਹ ਅੰਕੜਾ ਹੋਰ ਵੱਧਣ ਦੀ ਸੰਭਾਵਨਾ ਹੈ। 2023 ਵਿਚ 1 ਅਪ੍ਰੈਲ ਤੋਂ 30 ਮਈ ਤਕ ਪੂਰੇ ਸੀਜ਼ਨ ਵਿਚ 11353 ਜਗ੍ਹਾ ਪਰਾਲੀ ਸਾੜਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਪਰ ਇਸ ਵਾਰ ਇਹ ਅੰਕੜਾ 23 ਮਈ ਨੂੰ 11434 'ਤੇ ਪਹੁੰਚ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਔਰਤ ਦੀ ਸ਼ਰਮਨਾਕ ਕਰਤੂਤ! ਪਤੀ ਨਾਲ ਰਲ਼ ਕੇ ਨੌਜਵਾਨ ਨੂੰ ਪ੍ਰੇਮ ਜਾਲ 'ਚ ਫਸਾਇਆ ਤੇ ਫ਼ਿਰ...
ਚੋਣਾਂ ਕਾਰਨ ਨਹੀਂ ਹੋ ਸਕੀ ਕਾਰਵਾਈ!
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤੀਬਾੜੀ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਦੇ 1100 ਅਧਿਕਾਰੀਆਂ ਦੀਆਂ ਤਕਰੀਬਨ 300 ਟੀਮਾਂ ਅਜਿਹੀਆਂ ਘਟਨਾਵਾਂ 'ਤੇ ਨਿਗ੍ਹਾ ਰੱਖਦੀਆਂ ਹਨ। ਇਸ ਵਾਰ ਟੀਮਾਂ ਗ੍ਰਾਊਂਡ 'ਤੇ ਨਹੀਂ ਦਿਖੀਆਂ। ਇਨ੍ਹਾਂ ਵਿਚੋਂ 60 ਫ਼ੀਸਦੀ ਸਟਾਫ਼ ਚੋਣ ਡਿਊਟੀ 'ਤੇ ਹੈ। ਘਟਨਾਵਾਂ ਵਧਣ ਦਾ ਵੱਡਾ ਕਾਰਨ ਲੋਕ ਸਭਾ ਚੋਣਾਂ ਵਿਚ ਵੱਡਾ ਵੋਟ ਬੈਂਕ ਹੋਣ ਕਾਰਨ ਸਖ਼ਤੀ ਨਾ ਹੋਣਾ ਹੈ। 2023 ਵਿਚ 819 ਕੇਸਾਂ ਵਿਚ ਜੁਰਮਾਨਾ ਹੋਇਆ ਸੀ, ਜਦਕਿ 2024 ਵਿਚ ਮਹਿਜ਼ 5 FIR ਦਰਜ ਹੋਈਆਂ ਹਨ, ਉਹ ਵੀ ਨਿੱਜੀ ਜਾਂ ਸਰਕਾਰੀ ਜਾਇਦਾਦ ਦਾ ਨੁਕਸਾਨ ਹੋਣ 'ਤੇ ਕਿਸੇ ਅਣਪਛਾਤੇ ਖ਼ਿਲਾਫ਼ ਹੀ ਕੀਤੀ ਗਈ ਹੈ।
ਇਸ ਵਾਰ ਇਨ੍ਹਾਂ ਮਾਮਲਿਆਂ 'ਚ ਹੀ ਹੋਈ ਕਾਰਵਾਈ
ਫਿਰੋਜ਼ਪੁਰ ਵਿਚ ਪਰਾਲੀ ਕਾਰਨ ਗੁਆਂਢੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ 2 ਕਿਸਾਨਾਂ 'ਤੇ ਕੇਸ ਦਰਜ ਹੋਇਆ ਹੈ। ਰੋਪੜ ਵਿਚ ਕਣਕ ਦੀ ਨਾੜ ਨੂੰ ਅੱਗ ਲਗਾਉਣ 'ਤੇ ਧਾਰਾ 188 ਤਹਿਤ (ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ) 'ਤੇ ਇਕ ਕਿਸਾਨ 'ਤੇ ਕੇਸ ਦਰਜ ਹੋਇਆ। ਪਠਾਨਕੋਟ ਵਿਚ ਪਰਾਲੀ ਸਾੜਣ 'ਤੇ ਇਕ ਅਣਪਛਾਤੇ ਖ਼ਿਲਾਫ਼ FIR ਦਰਜ ਕੀਤੀ ਗਈ। ਬਟਾਲਾ ਵਿਚ ਇਕ ਕਿਸਾਨ 'ਤੇ ਕੇਸ ਦਰਜ ਹੋਇਆ। ਨਵਾਂਸ਼ਹਿਰ ਵਿਚ 1 ਕੇਸ ਵਿਚ ਜੁਰਮਾਨਾ ਹੋਇਆ। ਪੰਜਾਬ ਵਿਚ 8 ਜ਼ਿਲ੍ਹਿਆਂ ਵਿਚ ਵੀਰਵਾਰ ਨੂੰ AQI ਖ਼ਰਾਬ ਕੈਟੇਗਰੀ ਵਿਚ ਰਿਹਾ। ਮੁਕਤਸਰ ਵਿਚ AQI ਖ਼ਰਾਬ ਸਭ ਤੋਂ ਖ਼ਰਾਬ (2.5 PM) ਦਰਜ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਗ ਵਰ੍ਹਾਊ ਗਰਮੀ ਤੋਂ ਰਾਹਤ ਪਾਉਣ ਦੇ ਚੱਕਰ 'ਚ ਜਾਨ ਗੁਆ ਬੈਠੇ 2 ਵਿਦਿਆਰਥੀ, ਜਾਣੋ ਪੂਰਾ ਮਾਮਲਾ
ਦੂਜੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੋਡਲ ਅਧਿਕਾਰੀ ਨੇ ਕਿਹਾ ਕਿ ਪਰਾਲੀ ਸਾੜਣ ਦੀਆਂ ਘਟਨਾਵਾਂ 'ਤੇ ਸੈਟੇਲਾਈਟ ਨਾਲ ਨਜ਼ਰ ਰੱਖੀ ਜਾ ਰਹੀ ਹੈ। ਜਿਹੜੀਆਂ ਘਟਨਾਵਾਂ ਰਿਕਾਰਡ ਹੋਈਆਂ ਹਨ, ਉਨ੍ਹਾਂ ਨੂੰ ਜੁਰਮਾਨਾ ਵੀ ਹੋਵੇਗਾ। ਅੱਗ ਨਾਲ ਨੁਕਸਾਨ ਦੀ ਵੀ ਰਿਪੋਰਟ ਤਿਆਰ ਹੋ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਵੁਕ ਹੋਏ ਹੰਸ ਰਾਜ ਹੰਸ, ਕਿਹਾ '1 ਜੂਨ ਤਕ ਜਿਊਂਦਾ ਰਿਹਾ ਤਾਂ...'
NEXT STORY