ਬਟਾਲਾ/ਡੇਰਾ ਬਾਬਾ ਨਾਨਕ, (ਬੇਰੀ, ਕੰਵਲਜੀਤ)- ਇੱਥੋਂ ਦੀ ਗਲੀ ਮਸੀਤ ਵਾਲੀ 'ਚ ਰਹਿੰਦੇ ਆੜ੍ਹਤੀ ਅਸ਼ੋਕ ਕੁਮਾਰ ਦੇ ਘਰ ਚੋਰਾਂ ਵੱਲੋਂ ਕੀਤੀ ਗਈ ਚੋਰੀ 'ਚ 4 ਲੱਖ ਨਕਦ ਅਤੇ 8 ਤੋਲੇ ਦੇ ਕੜੇ ਚੋਰੀ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਉੱਚ-ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ ਹੈ। ਪੁਲਸ ਨੂੰ ਜਾਣਕਾਰੀ ਦਿੰਦਿਆਂ ਆੜ੍ਹਤੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 2 ਵਜੇ ਉਸ ਦੀ ਪਤਨੀ ਨਾਲ ਦੀ ਗਲੀ 'ਚ ਕੀਰਤਨ 'ਚ ਸ਼ਾਮਲ ਹੋਣ ਲਈ ਗਈ ਸੀ ਤੇ ਉਹ ਆੜ੍ਹਤ ਦੇ ਸਿਲਸਿਲੇ 'ਚ ਦਾਣਾ ਮੰਡੀ ਗਿਆ ਹੋਇਆ ਸੀ। ਕਰੀਬ 4 ਵਜੇ ਜਦੋਂ ਉਸਨੇ ਘਰ ਦੇ ਮੇਨ ਗੇਟ ਦਾ ਤਾਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਗੇਟ ਅੰਦਰੋਂ ਬੰਦ ਸੀ, ਜਿਸ ਕਾਰਨ ਉਹ ਨਾਲ ਦੇ ਘਰ ਦੀ ਛੱਤ ਤੋਂ ਆਪਣੇ ਘਰ ਪਹੁੰਚਿਆ ਤਾਂ ਵੇਖਿਆ ਕਿ ਚੋਰਾਂ ਨੇ ਕਮਰਿਆਂ ਦੇ ਤਾਲੇ ਤੋੜ ਕੇ ਅਲਮਾਰੀ ਅੰਦਰ ਪਏ 4 ਲੱਖ ਰੁਪਏ ਦੀ ਨਕਦੀ ਅਤੇ 2 ਕੜੇ 8 ਤੋਲੇ ਚੋਰੀ ਕਰ ਲਏ ਸਨ।
ਅਸ਼ੋਕ ਕੁਮਾਰ ਨੇ ਚੋਰੀ ਦੀ ਘਟਨਾ ਦੀ ਰਿਪੋਰਟ ਥਾਣੇ 'ਚ ਦਰਜ ਕਰਵਾਈ। ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਦੀਪਕ ਰਾਏ ਅਤੇ ਐੱਸ. ਐੱਚ. ਓ. ਅਵਤਾਰ ਸਿੰਘ ਨੇ ਚੋਰੀ ਦੀ ਘਟਨਾ ਦੀ ਜਾਂਚ ਕੀਤੀ ਤੇ ਮੌਕੇ 'ਤੇ ਮੌਜੂਦ ਲੋਕਾਂ ਦੇ ਬਿਆਨ ਲਏ। ਉਨ੍ਹਾਂ ਕਿਹਾ ਕਿ ਉਹ ਘਰ ਅੰਦਰ ਅਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕਰ ਰਹੇ ਹਨ ਜਦਕਿ ਗੁਰਦਾਸਪੁਰ ਤੋਂ ਫੋਰੈਂਸਿਕ ਮਾਹਰ ਅਤੇ ਡਾਗ ਸਕੂਐਡ ਦੀ ਟੀਮ ਵੀ ਬੁਲਾਈ ਗਈ ਹੈ ਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਨਵਜੋਤ ਸਿੱਧੂ ਕਾਮੇਡੀ ਸਰਕਸ ਸ਼ੋਅ ਨਾਲ ਨਾਕਾਮੀਆਂ ਨਹੀਂ ਛੁਪਾ ਸਕਦੇ : ਮਜੀਠੀਆ
NEXT STORY