ਲੁਧਿਆਣਾ, (ਵਿੱਕੀ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਹੁਣ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਰਜ਼ ’ਤੇ ਪੜ੍ਹਾਈ ਕਰਵਾਈ ਜਾਵੇਗੀ। ਵਿਦਿਆਰਥੀਆਂ ਦੀ ਮੁਕਾਬਲੇ ਦੀ ਸਮਰੱਥਾ ਵਿਚ ਵਾਧੇ ਦੇ ਨਾਲ ਹੀ ਉਨ੍ਹਾਂ ਤੋਂ ਇਸੇ ’ਤੇ ਆਧਾਰਤ ਸਵਾਲ ਵੀ ਪੁੱਛੇ ਜਾਣਗੇ।
9ਵੀਂ, 10ਵੀਂ ਵਿਚ 30 ਫੀਸਦੀ ਅਤੇ 11ਵੀਂ, 12ਵੀਂ ਦੀ ਪ੍ਰੀਖਿਆ ਵਿਚ 20 ਫੀਸਦੀ ਸਵਾਲ ਹਿੱਸੇਦਾਰ ਦੀ ਸਮਰੱਥਾ ਵਧਾਉਣ ਵਾਲੇ ਸਵਾਲ ਪੁੱਛੇ ਜਾਣਗੇ। ਸੀ. ਬੀ. ਐੱਸ. ਈ. ਵੱਲੋਂ ਇਸ ਬਾਰੇ ਸਕੂਲਾਂ ਨੂੰ ਨਿਰਦੇਸ਼ ਭੇਜ ਦਿੱਤਾ ਗਿਆ ਹੈ। ਸੀ. ਬੀ. ਐੱਸ. ਈ. ਵੱਲੋਂ ਜਲਦ ਹੀ ਨਵੇਂ ਪੈਟਰਨ ਦੇ ਆਧਾਰ ’ਤੇ ਮਾਡਲ ਪ੍ਰਸ਼ਨ ਪੱਤਰ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਲਾਕਡਾਊਨ ਸਮੱਸਿਆ ਦਾ ਕੋਈ ਹੱਲ ਨਹੀਂ, 8 ਮਈ ਨੂੰ ਖ਼ੋਲਾਂਗੇ ਸਾਰੇ ਬਾਜ਼ਾਰ : ਸੰਯੁਕਤ ਕਿਸਾਨ ਮੋਰਚਾ
ਸੀ. ਬੀ. ਐੱਸ. ਈ. ਵੱਲੋਂ ਨਵੀਂ ਸਿੱਖਿਆ ਨੀਤੀ 2020 ਤਹਿਤ ਪ੍ਰੀਖਿਆ ਦੇ ਪੈਟਰਨ ਵਿਚ ਬਦਲਾਅ ਕੀਤਾ ਗਿਆ ਹੈ। ਬਦਲੇ ਪੈਟਰਨ ਵਿਚ ਵਿਦਿਆਰਥੀਆਂ ਵਿਚ ਸੋਚਣ ਅਤੇ ਤਰਕ ਕਰਨ ਦੀ ਸਮਰੱਥਾÇ ਿਵਚ ਵਿਕਾਸ ਕੀਤਾ ਜਾਵੇਗਾ। ਇਸ ਦੇ ਤਹਿਤ ਬੋਰਡ ਨੇ 9ਵੀਂ ਅਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆ ਅਤੇ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਵਿਚ ਯੋਗਤਾ ’ਤੇ ਆਧਾਰਤ ਪ੍ਰਸ਼ਨ ਪੁੱਛੇ ਜਾਣਗੇ। ਿੲਸ ਤੋਂ ਪਹਿਲਾਂ ਬੋਰਡ ਵੱਲੋਂ 10ਵੀਂ ਵਿਚ 70 ਫੀਸਦੀ ਅਤੇ 12ਵੀਂ ਵਿਚ 60 ਫੀਸਦੀ ਲਘੂ ਅਤੇ ਲੰਬੇ ਜਵਾਬ ਵਾਲੇ ਪ੍ਰਸ਼ਨ ਪੁੱਛੇ ਜਾਂਦੇ ਰਹੇ ਹਨ। ਨਵੀਂ ਸਿੱਖਿਆ ਨੀਤੀ ਵਿਚ ਬੋਰਡ ਨੇ ਇਸ ਵਿਚ 10 ਫੀਸਦੀ ਕਮੀ ਕੀਤੀ ਹੈ।
9ਵੀਂ, 10ਵੀਂ ਦਾ ਨਵਾਂ ਪੈਟਰਨ
ਪ੍ਰੀਖਿਆ ਵਿਚ 30 ਫੀਸਦੀ ਸਵਾਲ ਯੋਗਤਾ ’ਤੇ ਆਧਾਰਤ ਹੋਣਗੇ। ਇਸ ਵਿਚ ਵਿਦਿਆਰਥੀਆਂ ਨੂੰ ਕੇਸ ਸਟੱਡੀ ’ਤੇ ਆਧਾਰਤ ਸਵਾਲ ਪੁੱਛੇ ਜਾਣਗੇ। 20 ਨੰਬਰ ਦੇ ਬਹੁ-ਬਦਲ ਵਾਲੇ ਸਵਾਲ ਪੁੱਛੇ ਜਾਣਗੇ। ਪ੍ਰੀਖਿਆ ਵਿਚ ਸ਼ਾਰਟ ਐਂਡ ਲਾਂਗ ਆਂਸਰ ਟਾਈਪ ਕਵੈਸਚਨ 60 ਤੋਂ ਘੱਟ ਕਰ ਕੇ 50 ਫੀਸਦੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਭਾਜਪਾ ਵਰਕਰਾਂ ਦੇ ਕਤਲੇਆਮ ਲਈ ਮਮਤਾ ਜ਼ਿੰਮੇਵਾਰ : ਅਸ਼ਵਨੀ ਸ਼ਰਮਾ
11ਵੀਂ-12ਵੀਂ ਦਾ ਨਵਾਂ ਪੈਟਰਨ
11ਵੀਂ-12ਵੀਂ ਵਿਚ 20 ਫੀਸਦੀ ਯੋਗਤਾ ’ਤੇ ਆਧਾਰਤ ਸਵਾਲ ਪੁੱਛੇ ਜਾਣਗੇ। 20 ਨੰਬਰ ਦੇ ਮਲਟੀਪਲ ਚੁਆਇਸ ਕਵੈਸਚਨ ਪੁੱਛੇ ਜਾਣਗੇ। ਪ੍ਰੀਖਿਆ ਵਿਚ ਸ਼ਾਰਟ ਅਤੇ ਲਾਂਗ ਆਂਸਰ ਟਾਈਪ ਕਵੈਸਚਨ ਘੱਟ ਕਰ ਕੇ 70 ਤੋਂ 60 ਫੀਸਦੀ ਕਰ ਦਿੱਤਾ ਹੈ।
ਭਾਜਪਾ ਵਰਕਰਾਂ ਦੇ ਕਤਲੇਆਮ ਲਈ ਮਮਤਾ ਜ਼ਿੰਮੇਵਾਰ : ਅਸ਼ਵਨੀ ਸ਼ਰਮਾ
NEXT STORY