ਲੁਧਿਆਣਾ (ਵਿੱਕੀ) : ਤਾਲਾਬੰਦੀ ਕਾਰਨ ਆਪਣੀ ਪੜ੍ਹਾਈ ਅਤੇ ਕੋਚਿੰਗ ਵਿਚਕਾਰ ਛੱਡ ਗ੍ਰਹਿ ਜ਼ਿਲਿ੍ਆਂ 'ਚ ਵਾਪਸ ਮੁੜੇ ਵਿਦਿਆਰਥੀਆਂ ਨੂੰ ਮਨੁੱਖੀ ਵਸੀਲੇ ਵਿਕਾਸ ਮੰਤਰੀ (ਐੱਮ. ਐੱਚ. ਆਰ. ਡੀ.) ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਕ ਹੋਰ ਰਾਹਤ ਦਿੱਤੀ ਹੈ। ਡਾ. ਨਿਸ਼ੰਕ ਨੇ ਟਵੀਟ ਕਰ ਕੇ ਦੱਸਿਆ ਕਿ ਸੀ. ਬੀ. ਐੱਸ. ਈ. ਨੇ ਹੁਣ ਇਸ ਤਰ੍ਹਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਆਪਣੇ ਗ੍ਰਹਿ ਜ਼ਿਲ੍ਹੇ 'ਚ ਹੀ ਇਮਤਿਹਾਨ ਦੇਣ ਦੀ ਸਹੂਲਤ ਵੀ ਮੁਹੱਈਆ ਕਰ ਦਿੱਤੀ ਹੈ, ਮਤਲਬ ਵਿਦਿਆਰਥੀ ਇਸ ਸਮੇਂ ਜਿੱਥੇ ਹਨ, ਉਥੋਂ ਇਮਤਿਹਾਨ ਦੇ ਸਕਦੇ ਹਨ। ਇਸ ਫੈਸਲੇ ਨਾਲ ਹੁਣ ਉਨ੍ਹਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ, ਜੋ ਆਪਣੀ 10ਵੀਂ ਤੇ 12ਵੀਂ ਦੀ ਪੜ੍ਹਾਈ ਦੇ ਨਾਲ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਲਈ ਆਪਣਾ ਗ੍ਰਹਿ ਜ਼ਿਲ੍ਹਾ ਛੱਡ ਕੇ ਦੂਜੇ ਸੂਬੇ ਜਾਂ ਸ਼ਹਿਰਾਂ 'ਚ ਦਾਖਲਾ ਲੈ ਕੇ ਪੜ੍ਹਾਈ ਕਰ ਰਹੇ ਸਨ ਪਰ ਤਾਲਾਬੰਦੀ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਵਾਪਸ ਮੁੜਨਾ ਪਿਆ ਸੀ।
ਜਾਣਕਾਰੀ ਮੁਤਾਬਕ 12ਵੀਂ ਦੀ ਬੋਰਡ ਪ੍ਰੀਖਿਆ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਇਨ੍ਹਾਂ ਪ੍ਰੀਖਿਆਵਾਂ 'ਚ ਹਿੱਸਾ ਲੈ ਰਹੇ ਲੱਖਾਂ ਵਿਦਿਆਰਥੀਆਂ ਨੂੰ ਵੀ ਪਿਛਲੇ ਦਿਨੀਂ ਉਸੇ ਸਕੂਲ 'ਚ ਪ੍ਰੀਖਿਆ ਲਈ ਅਪੀਅਰ ਹੋਣ ਦੀ ਹਰੀ ਝੰਡੀ ਦਿੱਤੀ ਗਈ ਸੀ, ਜਿਸ 'ਚ ਵਿਦਿਆਰਥੀ ਪਹਿਲਾਂ ਤੋਂ ਪੜ੍ਹਾਈ ਕਰ ਰਹੇ ਹਨ। ਉਪਰੋਕਤ ਫੈਸਲੇ ਨੂੰ ਅਲਮੀਜ਼ਾਮਾ ਪਹਿਨਾਉਂਦੇ ਹੋਏ ਸੀ. ਬੀ. ਐੱਸ. ਈ. ਦੇ ਇਸ ਫੈਸਲੇ ਨਾਲ ਉਨ੍ਹਾਂ ਵਿਦਿਆਰਥੀਆਂ ਅੱਗੇ ਮੁਸੀਬਤ ਖੜ੍ਹੀ ਹੋ ਗਈ ਸੀ, ਜੋ ਆਪਣੇ ਸ਼ਹਿਰ ਨੂੰ ਛੱਡ ਕੇ ਦੂਜੇ ਸੂਬੇ ਜਾਂ ਸ਼ਹਿਰਾਂ ਦੇ ਸਕੂਲਾਂ 'ਚ ਪੜ੍ਹਾਈ ਕਰ ਰਹੇ ਸਨ। ਇਸ ਦੌਰਾਨ ਉਪਰੋਕਤ ਸਾਰੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ 'ਚ ਅਪੀਅਰ ਹੋਣ ਲਈ ਵਾਪਸ ਆਪਣੇ ਉਨ੍ਹਾਂ ਸਕੂਲਾਂ 'ਚ ਜਾਣਾ ਪੈਣਾ ਸੀ।
ਅਹਿਮ ਖਬਰ : ਸਿਵਲ ਹਸਪਤਾਲ ਜਲੰਧਰ 'ਚ ਅੱਜ ਤੋਂ ਹੋਵੇਗਾ ਕੋਰੋਨਾ ਟੈਸਟ
NEXT STORY