ਜਲੰਧਰ (ਵਿਨੀਤ ਜੋਸ਼ੀ)– ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 12ਵੀਂ ਦੇ ਰਿਜ਼ਲਟ ਤੋਂ ਤਿੰਨ ਦਿਨਾਂ ਬਾਅਦ ਬੀਤੇ ਦਿਨ 10ਵੀਂ ਜਮਾਤ ਦਾ ਰਿਜ਼ਲਟ ਵੀ ਜਾਰੀ ਕਰ ਦਿੱਤਾ। ਕੋਰੋਨਾ ਵਾਇਰਸ ਕਾਰਨ ਪੇਪਰ ਨਾ ਹੋਣ ਕਰ ਕੇ ਬੋਰਡ ਨੇ ਪ੍ਰੀ-ਬੋਰਡ ਐਗਜ਼ਾਮ ਦੀ ਅਸੈੱਸਟਮੈਂਟ ਦੇ ਆਧਾਰ ’ਤੇ ਰਿਜ਼ਲਟ ਤਿਆਰ ਕਰਕੇ ਐਲਾਨਿਆ। ਰਿਜ਼ਲਟ ਡਿਕਲੇਅਰ ਹੁੰਦੇ ਹੀ ਵਿਦਿਆਰਥੀ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਰਿਜ਼ਲਟ ਜਾਣਨ ਲਈ ਕੰਪਿਊਟਰ ਦੀਆਂ ਸਕਰੀਨਾਂ ਅਤੇ ਮੋਬਾਇਲਾਂ ਨਾਲ ਚਿੰਬੜੇ ਰਹੇ। ਰਿਜ਼ਲਟ ਜਾਣਨ ਉਪਰੰਤ ਜ਼ਿਲਾ ਪੱਧਰ ’ਤੇ ਟਾਪ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਕਾਫ਼ੀ ਖੁਸ਼ ਦਿਸੇ ਅਤੇ ਕੁਝ ਨੇ ਇਸ ਖੁਸ਼ਨੁਮਾ ਪਲ ਨੂੰ ਬਿਆਨ ਕਰਦਿਆਂ ਆਪਣੇ ਸਕੂਲ ਪਹੁੰਚ ਕੇ ਖੂਬ ਮਸਤੀ ਵੀ ਕੀਤੀ। ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਵੀ ਵਿਦਿਆਰਥੀਆਂ ਦੀ ਸਫਲਤਾ ’ਤੇ ਕਾਫੀ ਸੰਤੁਸ਼ਟ ਅਤੇ ਖੁਸ਼ ਨਜ਼ਰ ਆਏ।
ਇਹ ਵੀ ਪੜ੍ਹੋ: ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ
ਐਲਾਨੇ ਗਏ ਰਿਜ਼ਲਟ ਅਨੁਸਾਰ ਇਨੋਸੈਂਟ ਹਾਰਟਸ ਸਕੂਲ ਗਰੀਨ ਮਾਡਲ ਟਾਊਨ ਦੀ ਵਿਦਿਆਰਥਣ ਮਹਿਕ ਗੁਪਤਾ (ਸਪੁੱਤਰੀ ਵਿਕਾਸ ਗੁਪਤਾ ਅਤੇ ਚੈਰੀ ਅਗਰਵਾਲ) ਨੇ 99.6 ਫ਼ੀਸਦੀ ਅੰਕ ਹਾਸਲ ਕਰਕੇ ਮਹਾਨਗਰ ਵਿਚ ਟਾਪ ਕੀਤਾ, ਜਦੋਂ ਕਿ ਪੁਲਸ ਡੀ. ਏ. ਵੀ. ਪਬਲਿਕ ਸਕੂਲ ਪੀ. ਏ. ਪੀ. ਕੈਂਪਸ ਦੀ ਵਿਦਿਆਰਥਣ ਸਾਨੀਆ ਅਰੋੜਾ (ਸਪੁੱਤਰੀ ਸੁਰੇਸ਼ ਅਰੋੜਾ ਅਤੇ ਸੁਮਨ ਅਰੋੜਾ) ਅਤੇ ਇਸੇ ਸਕੂਲ ਦੀ ਮਾਨਸੀ ਅਗਰਵਾਲ (ਸਪੁੱਤਰੀ ਕਰਨਦੀਪ ਅਗਰਵਾਲ ਅਤੇ ਸੁਮਿਤਾ ਅਗਰਵਾਲ), ਕੈਂਬ੍ਰਿਜ ਇੰਟਰਨੈਸ਼ਨਲ ਕੋ-ਐਡ. ਸਕੂਲ ਛੋਟੀ ਬਾਰਾਦਰੀ ਦੇ ਵਿਦਿਆਰਥੀ ਸਿਧਾਰਥ ਮਿਗਲਾਨੀ (ਸਪੁੱਤਰ ਡਾ. ਰਾਜੀਵ ਮਿਗਲਾਨੀ ਅਤੇ ਡਾ. ਰਤਨਾ ਮਿਗਲਾਨੀ) ਅਤੇ ਇਸੇ ਸਕੂਲ ਦੇ ਵਿਦਿਆਰਥੀ ਡਿੰਪਲਵੀਰ ਸਿੰਘ (ਸਪੁੱਤਰ ਡਾ. ਤਰੁਨਵੀਰ ਸਿੰਘ ਅਤੇ ਡਾ. ਨੀਰੂ ਬਾਲਾ) ਅਤੇ ਐੱਮ. ਜੀ. ਐੱਨ. ਪਬਲਿਕ ਸਕੂਲ ਆਦਰਸ਼ ਨਗਰ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਬੋਪਾਰਾਏ (ਸਪੁੱਤਰ ਜਤਿੰਦਰਪਾਲ ਸਿੰਘ ਅਤੇ ਨਵਪ੍ਰੀਤ ਕੌਰ) ਨੇ 99.4 ਫੀਸਦੀ ਅੰਕ ਹਾਸਲ ਕਰ ਕੇ ਦੂਜਾ ਅਤੇ ਪੁਲਸ ਡੀ. ਏ. ਵੀ. ਪਬਲਿਕ ਸਕੂਲ ਦੀ ਵਿਦਿਆਰਥਣ ਜਪਜੀ ਕੌਰ (ਸਪੁੱਤਰੀ ਤਜਿੰਦਰ ਸਿੰਘ ਅਤੇ ਸਵਰਨਜੀਤ ਕੌਰ), ਇਨੋਸੈਂਟ ਹਾਰਟਸ ਸਕੂਲ ਗਰੀਨ ਮਾਡਲ ਟਾਊਨ ਦੀ ਵਿਦਿਆਰਥਣ ਆਸ਼ਨਾ ਸ਼ਰਮਾ (ਸਪੁੱਤਰੀ ਡਾ. ਵਿਨੇ ਕੁਮਾਰ ਸ਼ਰਮਾ ਅਤੇ ਡਾ. ਅਮਨ ਜੋਤੀ), ਏ. ਪੀ. ਜੇ. ਸਕੂਲ ਮਹਾਵੀਰ ਮਾਰਗ ਦੀ ਵਿਦਿਆਰਥਣ ਆਰੁਸ਼ੀ ਮਿੱਤਲ (ਸਪੁੱਤਰੀ ਸੰਜੇ ਮਿੱਤਲ ਅਤੇ ਅਨੀਤਾ ਮਿੱਤਲ), ਅਨੰਨਿਆ ਚੋਪੜਾ (ਸਪੁੱਤਰੀ ਰਾਹੁਲ ਚੋਪੜਾ ਤੇ ਅਨੁਪਮਾ ਚੋਪੜਾ) ਸਮੇਤ ਸੰਸਕ੍ਰਿਤੀ ਕੇ. ਐੱਮ. ਵੀ. ਸਕੂਲ ਦੇ ਵਿਦਿਆਰਥੀ ਅਖਿਲ ਮਿੱਤਲ (ਸਪੁੱਤਰ ਰਾਜੇਸ਼ ਕੁਮਾਰ ਮਿੱਤਲ ਅਤੇ ਰਸ਼ਿਮਾ ਮਿੱਤਲ) ਨੇ ਸਾਂਝੇ ਰੂਪ ਵਿਚ 99.2 ਫ਼ੀਸਦੀ ਅੰਕ ਹਾਸਲ ਕਰ ਕੇ ਤੀਜੇ ਸਥਾਨ ’ਤੇ ਕਬਜ਼ਾ ਕੀਤਾ। ਜ਼ਿਕਰਯੋਗ ਹੈ ਕਿ ਸੀ. ਬੀ. ਐੱਸ. ਈ. ਵੱਲੋਂ ਉਕਤ ਰਿਜ਼ਲਟ ਵਿਦਿਆਰਥੀਆਂ ਦੇ ਪੀਰੀਓਡਿਕ ਟੈਸਟ ਤੋਂ ਇਲਾਵਾ ਪਹਿਲੀ ਟਰਮ ਅਤੇ ਪ੍ਰੀ-ਬੋਰਡ ਪ੍ਰੀਖਿਆ ਦੀ ਅਸੈੱਸਮੈਂਟ ਦੇ ਆਧਾਰ ’ਤੇ ਐਲਾਨਿਆ ਗਿਆ।
ਇਹ ਵੀ ਪੜ੍ਹੋ: ਕਰਜ਼ੇ ਦੇ ਬੋਝ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਢਾਈ ਸਾਲ ਪਹਿਲਾਂ ਵਿਆਹੇ 28 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਹੁਣ ਭਵਿੱਖ ਦੀਆਂ ਹੋਰ ਵੱਡੀਆਂ ਚੁਣੌਤੀਆਂ ਲਈ ਤਿਆਰ ਹਨ ਸ਼ਹਿਰ ਦੇ ਟਾਪ ਫਿਊਚਰ ਇਲੈਵਨ
10ਵੀਂ ਦੀ ਜਮਾਤ ਵਿਚ ਸ਼ਾਨਦਾਰ ਰਿਜ਼ਲਟ ਦੇਣ ਵਾਲੇ ਸ਼ਹਿਰ ਦੇ ਟਾਪ-11 ਬੱਚਿਆਂ ਦੀ ਇਹ ਟੀਮ ਭਵਿੱਖ ਵਿਚ ਵੱਖ-ਵੱਖ ਖੇਤਰਾਂ ਵਿਚ ਸ਼ਹਿਰ ਦਾ ਨਾਂ ਚਮਕਾਉਣ ਦਾ ਮਾਦਾ ਰੱਖਦੀ ਹੈ ਅਤੇ ਇਨ੍ਹਾਂ ਬੱਚਿਆਂ ਨੇ ਜ਼ਿੰਦਗੀ ਦੀ ਪਹਿਲੀ ਵੱਡੀ ਪ੍ਰੀਖਿਆ ਵਿਚ ਇਹ ਸਾਬਿਤ ਕੀਤਾ ਹੈ ਕਿ ਉਹ ਹੁਣ ਭਵਿੱਖ ਦੀਆਂ ਹੋਰ ਵੱਡੀਆਂ ਚੁਣੌਤੀਆਂ ਲਈ ਵੀ ਤਿਆਰ ਹਨ।
ਇਹ ਰਹੇ ਸਿਟੀ ਟਾਪਰਸ
ਫਸਟ ਇਨ ਸਿਟੀ : ਮਹਿਕ ਗੁਪਤਾ-ਇਨੋਸੈਂਟ ਹਾਰਟਸ ਸਕੂਲ (99.6 ਫ਼ੀਸਦੀ)
ਸੈਕਿੰਡ ਇਨ ਸਿਟੀ : ਸਾਨਿਆ ਅਰੋੜਾ-ਪੁਲਸ ਡੀ. ਏ. ਵੀ. ਪਬਲਿਕ ਸਕੂਲ, ਮਾਨਸੀ ਅਗਰਵਾਲ-ਪੁਲਸ ਡੀ. ਏ. ਵੀ. ਪਬਲਿਕ ਸਕੂਲ, ਸਿਧਾਰਥ ਮਿਗਲਾਨੀ-ਕੈਂਬ੍ਰਿਜ ਇੰਟਰਨੈਸ਼ਨਲ ਕੋ-ਐਡ. ਸਕੂਲ, ਡਿੰਪਲਵੀਰ ਸਿੰਘ-ਕੈਂਬ੍ਰਿਜ ਇੰਟਰਨੈਸ਼ਨਲ ਕੋ-ਐਡ. ਸਕੂਲ, ਦਿਲਪ੍ਰੀਤ ਸਿੰਘ ਬੋਪਾਰਾਏ-ਐੱਮ. ਜੀ. ਐੱਨ. ਪਬਲਿਕ ਸਕੂਲ (99.4 ਫ਼ੀਸਦੀ)
ਥਰਡ ਇਨ ਸਿਟੀ : ਜਪਜੀ-ਪੁਲਸ ਡੀ. ਏ. ਵੀ. ਪਬਲਿਕ ਸਕੂਲ, ਆਸ਼ਨਾ ਸ਼ਰਮਾ-ਇਨੋਸੈਂਟ ਹਾਰਟਸ ਸਕੂਲ, ਆਰੁਸ਼ੀ ਮਿੱਤਲ-ਏ. ਪੀ. ਜੇ. ਸਕੂਲ, ਅਨੰਨਿਆ ਚੋਪੜਾ-ਏ. ਪੀ. ਜੇ. ਸਕੂਲ, ਅਖਿਲ ਮਿੱਤਲ-ਸੰਸਕ੍ਰਿਤੀ ਕੇ. ਐੱਮ. ਵੀ. ਸਕੂਲ (99.2 ਫ਼ੀਸਦੀ)
ਇਹ ਵੀ ਪੜ੍ਹੋ: ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਭੈਣਾਂ ਕਰ ਰਹੀਆਂ ਨੇ ਚੀਨੀ ਰੱਖੜੀਆਂ ਦਾ ਬਾਈਕਾਟ, ਚੀਨ ਨੂੰ ਲੱਗ ਸਕਦੈ 4 ਹਜ਼ਾਰ ਕਰੋੜ ਦਾ ਝਟਕਾ
NEXT STORY