ਜਲੰਧਰ (ਬੁਲੰਦ)— ਉੱਤਰ ਭਾਰਤ ਵਿਚ ਲਗਾਤਾਰ ਵਧਦੀ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਬਿਆਨਬਾਜ਼ੀ ਤੋਂ ਉਪਰ ਉਠ ਕੇ ਕੇਂਦਰ ਸਰਕਾਰ ਨੇ ਜੋ ਆਮ ਬਜਟ ਵਿਚ ਪ੍ਰਦੂਸ਼ਣ ਮੁਕਤੀ ਯੋਜਨਾ ਸ਼ਾਮਲ ਕੀਤੀ ਹੈ ਉਸ ਨਾਲ ਵਾਤਾਵਰਣ ਪ੍ਰੇਮੀਆਂ 'ਚ ਆਸ ਦੀ ਕਿਰਨ ਜਾਗੀ ਹੈ ਪਰ ਵਾਤਾਵਰਣ ਪ੍ਰੇਮੀ ਇਸ ਗੱਲ ਤੋਂ ਵੀ ਚਿੰਤਤ ਹਨ ਕਿ ਸਰਕਾਰ ਵੱਲੋਂ ਇਸ ਯੋਜਨਾ ਦੇ ਤਹਿਤ ਰੱਖੇ ਗਏ 800 ਕਰੋੜ ਦੇ ਕਰੀਬ ਦਾ ਫੰਡ ਸਹੀ ਤਰੀਕੇ ਨਾਲ ਵਰਤਿਆ ਜਾਵੇ।
ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਤੋਂ ਸਰਕਾਰ ਚਿੰਤਤ
ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਭਾਸ਼ਣ ਵਿਚ ਕਿਹਾ ਸੀ ਕਿ ਦਿੱਲੀ ਲਗਾਤਾਰ ਪ੍ਰਦੂਸ਼ਣ ਦੇ ਖਤਰਿਆਂ ਨਾਲ ਜੂਝ ਰਹੀ ਹੈ। ਇਸ ਲਈ ਮੁੱਖ ਕਾਰਨ ਪੰਜਾਬ, ਹਰਿਆਣਾ ਅਤੇ ਯੂ. ਪੀ. ਦੇ ਕਿਸਾਨਾਂ ਵੱਲੋਂ ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਨੂੰ ਸਾੜਨਾ ਹੈ। ਜੇਤਲੀ ਨੇ ਕਿਹਾ ਕਿ ਇਨ੍ਹਾਂ ਸੂਬਿਆਂ ਤੋਂ ਗੰਦਾ ਧੂੰਆਂ ਜੋ ਦਿੱਲੀ ਵੱਲ ਆਉਂਦਾ ਹੈ, ਨਾਲ ਦਿੱਲੀ ਵਿਚ ਸਾਹ ਲੈਣਾ ਔਖਾ ਹੋ ਗਿਆ ਹੈ। ਇਸ ਲਈ ਕੇਂਦਰ ਸਰਕਾਰ ਇਸਦੇ ਹੱਲ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਦੀਵਾਲੀ ਦੇ ਪਟਾਕਿਆਂ 'ਤੇ ਲਾ ਦਿੱਤੀ ਸੀ ਰੋਕ
ਪੰਜਾਬ ਸਣੇ ਹੋਰ ਸੂਬਿਆਂ ਵਿਚ ਪ੍ਰਦੂਸ਼ਣ ਦੀ ਮਾਰ ਇਸ ਤਰ੍ਹਾਂ ਹਾਵੀ ਰਹੀ ਹੈ ਕਿ ਬੀਤੇ ਸਾਲ ਤਾਂ ਦਿੱਲੀ ਤੇ ਪੰਜਾਬ ਵਿਚ ਸਰਕਾਰ ਨੇ ਦੀਵਾਲੀ ਮੌਕੇ ਪਟਾਕੇ ਚਲਾਉਣ 'ਤੇ ਰੋਕ ਲਾ ਦਿੱਤੀ ਸੀ। ਕਿਉਂਕਿ ਸਰਵੇ ਅਨੁਸਾਰ ਪਟਾਕਿਆਂ ਕਾਰਨ ਭਾਰੀ ਮਾਤਰਾ ਵਿਚ ਵਾਤਾਵਰਣ ਵਿਚ ਪ੍ਰਦੂਸ਼ਣ ਫੈਲਣ ਦਾ ਖਤਰਾ ਬਣਿਆ ਹੋਇਆ ਸੀ। ਇੰਨਾ ਹੀ ਨਹੀਂ ਦਿੱਲੀ ਵਿਚ ਤਾਂ ਸਮੋਗ ਕਾਰਨ ਸਕੂਲਾਂ ਵਿਚ ਛੁੱਟੀਆਂ ਤੱਕ ਕਰਨੀਆਂ ਪਈਆਂ ਸਨ। ਇਸ ਤੋਂ ਬਾਅਦ ਹੀ ਸਾਰੇ ਸੂਬਿਆਂ ਦੀਆਂ ਸਰਕਾਰਾਂ ਕੇਂਦਰ ਸਰਕਾਰ 'ਤੇ ਜ਼ੋਰ ਪਾ ਰਹੀਆਂ ਸਨ ਕਿ ਜੇਕਰ ਦੇਸ਼ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਹੈ ਤਾਂ ਇਸ ਬਾਰੇ ਖਾਸ ਯੋਜਨਾ ਬਣਾਉਣੀ ਪਵੇਗੀ।
ਰਵੀ ਦਿਓਲ ਦਾ ਵੱਡਾ ਖੁਲਾਸਾ, ਗੈਂਗਸਟਰ ਬਨਾਉਣ ਪਿੱਛੇ ਅਕਾਲੀ ਆਗੂਆਂ ਦਾ ਹੱਥ
NEXT STORY