ਚੰਡੀਗੜ੍ਹ (ਰਜਿੰਦਰ ਸ਼ਰਮਾ) : ਯੂ. ਟੀ. ਪ੍ਰਸ਼ਾਸਨ ਨੇ 16 ਵੱਡੇ ਪ੍ਰਾਜੈਕਟਾਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ’ਤੇ ਇਸ ਵਿੱਤੀ ਸਾਲ ’ਚ ਕੰਮ ਕੀਤਾ ਜਾਵੇਗਾ। ਇਨ੍ਹਾਂ 'ਚ 5 ਸਰਕਾਰੀ ਸਕੂਲ, ਗ੍ਰੀਨ ਕੋਰੀਡੋਰ ਅਤੇ ਥਾਣਿਆਂ ਦੀਆਂ ਦੋ ਇਮਾਰਤਾਂ ਸਮੇਤ ਹੋਰ ਪ੍ਰਾਜੈਕਟ ਸ਼ਾਮਲ ਹਨ। ਯੂ. ਟੀ. ਪ੍ਰਸ਼ਾਸਨ ਨੇ ਸਾਰੇ ਪ੍ਰਾਜੈਕਟਾਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਸਲਾਹਕਾਰ ਧਰਮਪਾਲ ਨੇ ਬੁੱਧਵਾਰ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ 'ਚ ਪ੍ਰਾਜੈਕਟਾਂ ਸਬੰਧੀ ਜਾਣਕਾਰੀ ਦਿੱਤੀ ਗਈ। ਕੇਂਦਰ ਨੇ ਇਸ ਵਾਰ ਪ੍ਰਸ਼ਾਸਨ ਨੂੰ 6087.10 ਕਰੋੜ ਰੁਪਏ ਦਾ ਬਜਟ ਦਿੱਤਾ ਹੈ। ਸ਼ਹਿਰ ਨੂੰ 704.31 ਕਰੋੜ ਹੋਰ ਮਿਲੇ ਹਨ, ਜੋ ਪਿਛਲੀ ਵਾਰ ਨਾਲੋਂ 13.08 ਫ਼ੀਸਦੀ ਵੱਧ ਹੈ। ਇਸ ਵਾਰ ਪ੍ਰਸ਼ਾਸਨ ਨੇ ਕੇਂਦਰ ਤੋਂ 6806 ਕਰੋੜ ਰੁਪਏ ਮੰਗੇ ਸਨ। ਪ੍ਰਸ਼ਾਸਨ ਅਨੁਸਾਰ ਇਸ ਸਾਲ ਸਾਰੰਗਪੁਰ, ਹੱਲੋਮਾਜਰਾ, ਮਲੋਆ, ਕਰਸਨ ਅਤੇ ਮਨੀਮਾਜਰਾ ਵਿਖੇ 45 ਕਰੋੜ ਦੀ ਲਾਗਤ ਨਾਲ 5 ਸਰਕਾਰੀ ਸਕੂਲ ਬਣਾਏ ਜਾਣਗੇ। ਇਸ ਤੋਂ ਇਲਾਵਾ ਪੰਜਾਬ ਇੰਜੀਨੀਅਰਿੰਗ ਕਾਲਜ ਸੈਕਟਰ-12 ਵਿਖੇ 40 ਕਰੋੜ ਰੁਪਏ ਦੀ ਲਾਗਤ ਨਾਲ ਹੋਸਟਲ ਅਤੇ ਰਿਸਰਚ ਬਲਾਕ ਦਾ ਨਿਰਮਾਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਖੰਨਾ 'ਚ ਵਿਦੇਸ਼ੀ ਵਿਦਿਆਰਥਣ ਨਾਲ ਹੋਇਆ ਸੀ ਜਬਰ-ਜ਼ਿਨਾਹ, ਮਾਮਲੇ 'ਚ ਆਇਆ ਨਵਾਂ ਮੋੜ
8 ਕਿ. ਮੀ. ਦਾ ਹੋਵੇਗਾ ਹਰੇਕ ਗ੍ਰੀਨ ਕੋਰੀਡੋਰ, ਖ਼ਰਚ ਹੋਣਗੇ 3 ਕਰੋੜ ਰੁਪਏ
ਚੰਡੀਗੜ੍ਹ ਮਾਸਟਰ ਪਲਾਨ 2031 ਤਹਿਤ ਯੂ. ਟੀ. ਪ੍ਰਸ਼ਾਸਨ ਨੇ 11 ਗ੍ਰੀਨ ਕੋਰੀਡੋਰ ਵੀ ਬਣਾਏ ਹਨ, ਜਿਨ੍ਹਾਂ 'ਚੋਂ 2 ਇਸ ਸਾਲ ਮੁਕੰਮਲ ਹੋ ਜਾਣਗੇ। ਇਸ ਦੇ ਨਾਲ ਹੀ ਦੋਹਾਂਗਲਿਆਰਿਆਂ ਦੀ ਸੰਭਾਵਨਾ ਰਿਪੋਰਟ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਖੁੱਡਾ ਅਲੀਸ਼ੇਰ ਤੋਂ ਰਾਜਿੰਦਰ ਪਾਰਕ, ਸੈਕਟਰ-2 ਤੋਂ ਬੁਟਰੇਲਾ-ਬਡਹੇੜੀ ਪਿੰਡ ਅਤੇ ਖੁੱਡਾ ਅਲੀਸ਼ੇਰ ਤੋਂ ਸੈਕਟਰ-53 ਦੇ ਗਾਰਡਨ ਆਫ਼ ਸਪਰਿੰਗ ਤੱਕ ਪਾਇਲਟ ਪ੍ਰਾਜੈਕਟਾਂ ਵਜੋਂ ਦੋ ਗ੍ਰੀਨ ਕੋਰੀਡੋਰ ’ਤੇ ਇਸ ਸਾਲ ਅਪ੍ਰੈਲ ਵਿਚ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਇਸ ਸਬੰਧੀ ਮੁੱਖ ਇੰਜੀਨੀਅਰ ਸੀ. ਬੀ. ਓਝਾ ਨੇ ਦੱਸਿਆ ਕਿ ਉਹ ਜਲਦੀ ਹੀ ਸਾਰੇ ਪ੍ਰਾਜੈਕਟਾਂ ’ਤੇ ਕੰਮ ਸ਼ੁਰੂ ਕਰ ਦੇਣਗੇ। ਗ੍ਰੀਨ ਕੋਰੀਡੋਰ ਬਣਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਪ੍ਰੈਲ ਮਹੀਨੇ ਤੋਂ ਪ੍ਰਾਜੈਕਟ ਵਾਲੀ ਥਾਂ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨੂੰ ਇਕ ਸਾਲ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਹਰ ਗ੍ਰੀਨ ਕੋਰੀਡੋਰ 8 ਕਿਲੋਮੀਟਰ ਦਾ ਹੋਵੇਗਾ, ਜਿਸ ਨੂੰ ਬਣਾਉਣ ’ਤੇ ਲਗਭਗ 3 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਹੀ ਸਾਰੇ ਪ੍ਰਾਜੈਕਟ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 51ਵਾਂ 'ਰੋਜ਼ ਫੈਸਟੀਵਲ' ਅੱਜ ਤੋਂ, ਗੁਲਾਬ ਦੀਆਂ 831 ਕਿਸਮਾਂ ਦੇਖਣ ਨੂੰ ਮਿਲਣਗੀਆਂ
ਵਿੱਤੀ ਸਾਲ ’ਚ ਸ਼ਾਮਲ ਪ੍ਰਾਜੈਕਟਾਂ ਦੀ ਲਿਸਟ
ਸਾਰੰਗਪੁਰ, ਹੱਲੋਮਾਜਰਾ, ਮਲੋਆ, ਕਰਸਨ ਅਤੇ ਮਨੀਮਾਜਰਾ ਵਿਖੇ 45 ਕਰੋੜ ਦੀ ਲਾਗਤ ਨਾਲ 5 ਸਰਕਾਰੀ ਸਕੂਲਾਂ ਦੀ ਉਸਾਰੀ।
15 ਕਰੋੜ ਦੀ ਲਾਗਤ ਨਾਲ ਮਨੀਮਾਜਰਾ ਅਤੇ ਆਈ. ਟੀ. ਪਾਰਕ ਦੇ ਦੋ ਥਾਣਿਆਂ ਦੀ ਨਵੀਂ ਇਮਾਰਤ ਦੀ ਉਸਾਰੀ।
ਸਾਰੰਗਪੁਰ ਵਿਖੇ 60 ਕਰੋੜ ਰੁਪਏ ਦੀ ਲਾਗਤ ਨਾਲ ਪੁਲਸ ਭਰਤੀ ਸਿਖਲਾਈ ਕੇਂਦਰ ਦਾ ਨਿਰਮਾਣ।
ਧਨਾਸ 'ਚ 40 ਕਰੋੜ ਦੀ ਲਾਗਤ ਨਾਲ ਪੁਲਸ ਮੁਲਾਜ਼ਮਾਂ ਲਈ 144 ਮਕਾਨਾਂ ਦੀ ਉਸਾਰੀ।
ਸੈਕਟਰ-48 'ਚ ਮਦਰ ਐਂਡ ਚਾਈਲਡ ਕੇਅਰ ਸੈਂਟਰ ਅਤੇ ਜੀ. ਐੱਮ. ਸੀ. ਐੱਚ.-32 ਵਿਚ ਹੋਸਟਲ ਬਲਾਕ ਬਣਾਇਆ ਜਾਵੇਗਾ, ਜਿਸ ’ਤੇ 85 ਕਰੋੜ ਦੀ ਲਾਗਤ ਆਵੇਗੀ।
ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਅਤੇ ਨਵੇਂ ਸਾਈਕਲ ਟ੍ਰੈਕ ਬਣਾਉਣ ’ਤੇ 50 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਕੈਪੀਟਲ ਕੰਪਲੈਕਸ ਦੀ ਸਾਂਭ-ਸੰਭਾਲ ’ਤੇ 20 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਸੈਕਟਰ-17 ਦੇ ਸੁੰਦਰੀਕਰਨ ਦਾ ਪ੍ਰਾਜੈਕਟ ਵੀ ਸ਼ੁਰੂ ਹੋ ਜਾਵੇਗਾ, ਜਿਸ ’ਤੇ 25 ਕਰੋੜ ਦੀ ਲਾਗਤ ਆਵੇਗੀ।
ਟ੍ਰਿਬਿਊਨ ਚੌਂਕ ਤੋਂ ਜ਼ੀਰਕਪੁਰ ਅਤੇ ਸੈਕਟਰ-31, 32 ਡਿਵਾਈਡ ਰੋਡ ਤਕ 4 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਸਾਈਕਲ ਟ੍ਰੈਕ ਬਣਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੈਰੋਇਨ ਤੇ ਡਰੱਗ ਮਨੀ ਸਮੇਤ ਮੋਟਰਸਾਈਕਲ ਸਵਾਰ ਨੌਜਵਾਨ ਕਾਬੂ
NEXT STORY