ਚੰਡੀਗੜ੍ਹ (ਰਾਏ) : ਨਗਰ ਨਿਗਮ ਸਦਨ ਨੇ ਸ਼ੁੱਕਰਵਾਰ ਨੂੰ 61.74 ਕਰੋੜ ਦੇ ਘਾਟੇ ਨਾਲ 1,470 ਕਰੋੜ ਦਾ ਬਜਟ ਵਿੱਤੀ ਸਾਲ 2020-21 ਲਈ ਪਾਸ ਕੀਤਾ। ਇਸ 'ਚ ਕੈਪੀਟਲ ਹੈੱਡ ਤਹਿਤ 444 ਕਰੋੜ ਅਤੇ ਰੈਵੇਨਿਊ ਹੈੱਡ 'ਚ 1021 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਪਿਛਲੀ ਵਾਰ ਦੀ ਆਸ਼ਾ ਤਹਿਤ ਇਸ ਵਾਰ ਨਿਗਮ ਦੇ ਬਜਟ 'ਚ 210 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ। ਪ੍ਰਸ਼ਾਸਨ ਨੂੰ ਕੇਂਦਰੀ ਵਿੱਤ ਮੰਤਰਾਲਾ ਵੱਲੋਂ ਚੰਡੀਗੜ੍ਹ ਦੇ ਕੁੱਲ ਬਜਟ 'ਚੋਂ ਕਰੀਬ 425 ਕਰੋੜ ਰੁਪਏ ਹੀ ਮਿਲਣੇ ਹਨ। ਆਪਣੇ ਬਜਟ ਭਾਸ਼ਣ 'ਚ ਮੇਅਰ ਰਾਜਬਾਲਾ ਮਲਿਕ ਨੇ ਭਰੋਸਾ ਦਿੱਤਾ ਕਿ ਇਸ ਵਾਰ ਸ਼ਹਿਰ ਵਾਸੀਆਂ 'ਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ।
ਕਾਂਗਰਸ ਕੌਂਸਲਰਾਂ ਦੇ ਹੰਗਾਮੇ 'ਚ ਮੇਅਰ ਨੇ ਕਿਹਾ ਕਿ ਇਹ ਸੰਤੁਲਿਤ ਬਜਟ ਹੈ ਅਤੇ ਇਸਨੂੰ ਸਾਰੇ ਵਰਗਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਨਿਗਮ ਕਮਿਸ਼ਨਰ ਦਾ ਕਹਿਣਾ ਸੀ ਕਿ ਨਿਗਮ ਦਾ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਦਾ ਸਾਲਾਨਾ ਖਰਚਾ 500 ਕਰੋੜ ਰੁਪਏ ਹੈ, ਜਿਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਬਜਟ ਪਾਸ ਹੋਣ ਤੋਂ ਪਹਿਲਾਂ ਹੀ ਕਾਂਗਰਸ ਨੇ ਇਸਦਾ ਵਿਰੋਧ ਕਰਦੇ ਹੋਏ ਸਦਨ ਤੋਂ ਵਾਕਆਊਟ ਕੀਤਾ। ਕੌਂਸਲਰਾਂ ਨੂੰ ਹਰੇਕ ਬੈਠਕ ਲਈ ਮਿਲਣ ਵਾਲੀ 500 ਰੁਪਏ ਦੀ ਰਾਸ਼ੀ ਨੂੰ ਵਧਾ ਕੇ 2-3 ਹਜ਼ਾਰ ਅਤੇ ਰਿਫਰੈੱਸ਼ਮੈਂਟ ਰਾਸ਼ੀ 650 ਰੁਪਏ ਤੋਂ ਵਧਾ ਕੇ 2 ਹਜ਼ਾਰ ਤੱਕ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ, ਜਿਸਦਾ ਕਾਂਗਰਸੀ ਕੌਂਸਲਰਾਂ ਨੇ ਸਖਤ ਵਿਰੋਧ ਕੀਤਾ।
ਕਾਂਗਰਸੀ ਅਤੇ ਭਾਜਪਾ ਕੌਂਸਲਰਾਂ 'ਚ ਚੱਲਦੀ ਰਹੀ ਤਿੱਖੀ ਨੋਕ-ਝੋਕ
ਦੁਪਹਿਰ ਤੱਕ ਕਾਂਗਰਸ ਕੌਂਸਲਰਾਂ ਅਤੇ ਭਾਜਪਾ ਕੌਂਸਲਰਾਂ 'ਚ ਬਜਟ ਨੂੰ ਲੈ ਕੇ ਤਿੱਖੀ ਨੋਕ-ਝੋਕ ਚੱਲਦੀ ਰਹੀ। ਕਾਂਗਰਸ ਕੌਂਸਲਰ ਦਵਿੰਦਰ ਸਿੰਘ ਬਬਲਾ ਦਾ ਕਹਿਣਾ ਸੀ ਕਿ ਜਦੋਂ ਤੋਂ ਭਾਜਪਾ ਸੱਤਾ 'ਚ ਆਈ ਹੈ, ਉਦੋਂ ਤੋਂ ਨਿਗਮ ਕੰਗਾਲ ਹੋ ਗਿਆ ਹੈ। ਭਾਜਪਾ ਸਿਰਫ਼ ਟੈਕਸ ਲਾਉਣ 'ਤੇ ਸੋਚਦੀ ਹੈ ਜਦੋਂਕਿ ਸ਼ਹਿਰ ਦੀ ਬਦਹਾਲ ਸੜਕਾਂ ਦੀ ਹਾਲਤ 'ਤੇ ਉਸਦੀ ਨਜ਼ਰ ਨਹੀਂ ਪੈਂਦੀ।
ਆਪਣੇ ਸਰੋਤਾਂ ਤੋਂ 397.55 ਕਰੋੜ ਦਾ ਮਾਲੀਆ ਜੁਟਾਏਗਾ ਨਿਗਮ
ਨਿਗਮ ਬਜਟ 'ਚ ਇਸ ਵਾਰ ਉਸਦੇ ਆਪਣੇ ਸਰੋਤਾਂ ਤੋਂ ਕਮਾਈ 'ਚ ਵਾਧਾ ਵਿਖਾਇਆ ਗਿਆ ਹੈ। ਨਿਗਮ ਵਿੱਤੀ ਸਾਲ 2020-21 'ਚ ਆਪਣੇ ਸਰੋਤਾਂ ਤੋਂ ਅਨੁਮਾਨਤ 397.55 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰੇਗਾ। ਸਾਲ 2019-20 'ਚ ਇਸ ਮਦ 'ਚ ਨਿਗਮ ਨੇ 97.44 ਕਰੋੜ ਰੁਪਏ ਦਾ ਮਾਲੀਆ ਉਕਤ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ 'ਚ ਇਕੱਠਾ ਕੀਤਾ ਹੈ। ਨਿਗਮ ਦੇ ਅੰਦਾਜ਼ਿਆਂ 'ਚ ਕਮਿਊਨਿਟੀ ਕੇਂਦਰਾਂ ਦੇ ਕਿਰਾਏ, ਮਲਬਾ ਚੁੱਕਣ, ਕਾਲੋਨੀ ਬ੍ਰਾਂਚ ਤੋਂ ਹੋਣ ਵਾਲੀ ਕਮਾਈ 'ਚ ਕੋਈ ਵਾਧਾ ਨਹੀਂ ਦਰਸਾਇਆ ਗਿਆ ਹੈ, ਜਦੋਂਕਿ ਕਮਿਊਨਿਟੀ ਕੇਂਦਰਾਂ ਦੀ ਮੈਂਬਰੀ ਫੀਸ, ਵੈਂਡਰਜ਼ ਸੇਲ, ਤਰਬੂਜ, ਨਾਰੀਅਲ ਅਤੇ ਟਰਾਂਸਪੋਰਟ ਸੇਲ ਤੋਂ ਹੋਣ ਵਾਲੀ ਕਮਾਈ 'ਚ ਗਿਰਾਵਟ ਵਿਖਾਈ ਗਈ ਹੈ।
ਗਊ ਸੈੱਸ ਤੋਂ ਨਿਗਮ ਨੂੰ 5 ਕਰੋੜ ਰੁਪਏ ਦਾ ਮਾਲੀਆ
ਨਿਗਮ ਨੂੰ ਜਾਇਦਾਦ ਟੈਕਸ ਤੋਂਂ ਵੀ ਅਗਲੇ ਵਿੱਤੀ ਸਾਲ 'ਚ 35 ਕਰੋੜ ਰੁਪਏ ਦੀ ਕਮਾਈ ਹੋਣ ਦਾ ਅਨੁਮਾਨ ਹੈ, ਜਦੋਂਕਿ ਚਾਲੂ ਵਿੱਤੀ ਸਾਲ 'ਚ ਨਿਗਮ ਨੂੰ ਇਸ ਮਦ 'ਚ 36 ਕਰੋੜ ਰੁਪਏ ਦੀ ਕਮਾਈ ਹੋਈ ਹੈ। ਨਿਗਮ ਦੀ ਕਮਾਈ 'ਚ ਵਾਧਾ ਸਕੂਟਰ ਬਾਜ਼ਾਰ, ਇਨਫੋਰਸਮੈਂਟ ਵਿੰਗ, ਸੋਲਰ ਪਾਵਰ ਐਨਰਜੀ ਤੋਂ ਹੋਣ ਵਾਲੀ ਕਮਾਈ ਤੋਂ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਪਾਣੀ ਦੀਆਂ ਵਧੀਆਂ ਦਰਾਂ, ਗਊ ਸੈੱਸ, ਪਿੰਡਾਂ 'ਚ ਲੱਗਣ ਵਾਲੇ ਜਾਇਦਾਦ ਟੈਕਸ ਤੋਂ ਵੀ ਮਾਲੀਆ ਮਿਲਣ ਵਾਲਾ ਹੈ। ਗਊ ਸੈੱਸ ਤੋਂ ਨਿਗਮ ਨੂੰ 5 ਕਰੋੜ ਰੁਪਏ ਦਾ ਮਾਮਲਾ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ਨਿਗਮ ਕਮਿਸ਼ਨਰ ਦਾ ਕਹਿਣਾ ਹੈ ਕਿ ਅਸਲ 'ਚ ਇਸਦੇ ਲਾਗੂ ਹੋਣ ਤੋਂ ਬਾਅਦ ਇਹ ਰਾਸ਼ੀ ਵਧ ਵੀ ਸਕਦੀ ਹੈ।
100 ਕਰੋੜ ਨਾਲ ਸੜਕਾਂ ਦੀ ਹਾਲਤ ਸੁਧਾਰਨ ਦੀ ਯੋਜਨਾ
ਨਿਗਮ ਬਜਟ 'ਚ 100 ਕਰੋੜ ਨਾਲ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਦੀ ਯੋਜਨਾ ਹੈ। ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਨਗਰ ਨਿਗਮ ਨੂੰ ਢਾਈ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੈ। ਕੂੜਾ ਸੈਗਰੀਗੇਸ਼ਨ ਦੀਆਂ ਗੱਡੀਆਂ ਖਰੀਦੀਆਂ ਜਾਣਗੀਆਂ, ਜਿਨ੍ਹਾਂ 'ਤੇ 37 ਕਰੋੜ ਦੀ ਲਾਗਤ ਆਏਗੀ। ਇਹ ਰਾਸ਼ੀ ਸਮਾਰਟ ਸਿਟੀ ਤਹਿਤ ਆਏਗੀ। ਇਸ ਸਾਲ ਨਗਰ ਨਿਗਮ ਦੋ ਪੈਟਰੋਲ ਪੰਪ ਵੀ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਨਾਲ ਨਿਗਮ ਨੂੰ ਤਿੰਨ ਕਰੋੜ ਦੀ ਕਮਾਈ ਪ੍ਰਤੀ ਸਾਲ ਹੋਵੇਗੀ। ਨਿਗਮ ਦੇ ਕਈ ਕਾਰਜ ਸਮਾਰਟ ਸਿਟੀ ਪ੍ਰਾਜੈਕਟਾਂ ਤਹਿਤ ਕਰਵਾਏ ਜਾ ਰਹੇ ਹਨ, ਜਿਸ 'ਚ ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ਪ੍ਰਮੁੱਖ ਹੈ।
ਅੰਮ੍ਰਿਤਸਰ ਅਜਾਇਬ ਘਰ ਵਿਚ ਦੋ ਹੋਰ ਸਿੱਖਾਂ ਦੀਆਂ ਤਸਵੀਰਾਂ ਸਥਾਪਿਤ
NEXT STORY