ਚੰਡੀਗੜ੍ਹ— ਚੰਡੀਗੜ੍ਹ ਛੇੜਛਾੜ ਮਾਮਲੇ ਵਿਚ ਜਿੱਥੇ ਪੂਰਾ ਦੇਸ਼ ਅਤੇ ਚੰਡੀਗੜ੍ਹ ਪੀੜਤਾ ਵਰਣਿਕਾ ਕੁੰਡੂ ਦੇ ਸਮਰਥਨ ਵਿਚ ਹੈ, ਉੱਥੇ ਕੁਝ ਅਜਿਹੇ ਵੀ ਲੋਕ ਹਨ ਜੋ ਇਹ ਮੰਨਣ ਨੂੰ ਤਿਆਰ ਹੀ ਨਹੀਂ ਹਨ ਕਿ ਵਿਕਾਸ ਵਰਗਾ ਸ਼ਾਂਤ ਅਤੇ ਸ਼ਰਮਾਕਲ ਲੜਕਾ ਇਸ ਤਰ੍ਹਾਂ ਦੀ ਕੋਈ ਹਰਕਤ ਕਰ ਸਕਦਾ ਹੈ।
ਵਿਕਾਸ ਹਿਸਾਰ ਵਿਚ ਲਾਅ ਦਾ ਵਿਦਿਆਰਥੀ ਰਹਿ ਚੁੱਕਾ ਹੈ। ਉਸ ਦੇ ਸਾਥੀ ਵਿਦਿਆਰਥੀਆਂ, ਉਸ ਦੇ ਸੀਨੀਅਰਜ਼ ਅਤੇ ਉਸ ਦੇ ਕਮਰੇ ਵਿਚ ਰਹਿਣ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਿਕਾਸ ਇਕ ਬਹੁਤ ਵਧੀਆ ਇਨਸਾਨ ਹੈ। ਉਸ ਨੇ ਕਦੇ ਵੀ ਆਪਣੇ ਪਿਤਾ ਦੇ ਅਹੁਦੇ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਾਲਜ ਦੇ ਦਿਨਾਂ ਵਿਚ ਉਹ ਬਹੁਤ ਸ਼ਰਮੀਲਾ ਸੀ। ਉਸ ਦਾ ਲਾਈਫ ਸਟਾਈਲ ਕਦੇ ਵੀ ਲਗਜ਼ਰੀ ਨਹੀਂ ਰਿਹਾ ਅਤੇ ਬਹੁਤਿਆਂ ਨੂੰ ਤਾਂ ਇਹ ਪਤਾ ਵੀ ਨਹੀਂ ਸੀ ਕਿ ਉਹ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦਾ ਬੇਟਾ ਹੈ। ਇਹ ਲੋਕ ਹੈਰਾਨ ਹਨ ਕਿ ਉਹ ਇਸ ਤਰ੍ਹਾਂ ਦੀ ਕਿਸੀ ਘਟਨਾ ਨੂੰ ਕਿਵੇਂ ਅੰਜਾਮ ਦੇ ਸਕਦਾ ਹੈ।
ਟੋਹਾਨਾ ਦੇ ਹਾਈ ਸਕੂਲ ਤੋਂ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਵਿਕਾਸ ਨੇ ਪੰਜ ਸਾਲਾਂ ਲਈ ਲਾਅ ਦੀ ਪੜ੍ਹਾਈ ਲਈ ਛੱਜੂ ਰਾਮ ਕਾਲਜ, ਹਿਸਾਰ ਵਿਚ ਦਾਖਲਾ ਲਿਆ। 2016 ਵਿਚ ਉਸ ਨੇ ਪੜ੍ਹਾਈ ਪੂਰੀ ਕੀਤੀ। ਹਾਲਾਂਕਿ ਉਸ ਦੀਆਂ ਪੰਜ ਸਪਲੀਆਂ ਆਈਆਂ ਪਰ ਇਸ ਤੋਂ ਬਾਅਦ ਉਹ ਇਨ੍ਹਾਂ ਸਪਲੀਆਂ ਨੂੰ ਕਲੀਅਰ ਕਰਨ ਦੀ ਮਿਹਨਤ ਵਿਚ ਜੁਟ ਗਿਆ। ਇਸ ਦੌਰਾਨ ਉਹ ਹਿਸਾਰ ਵਿਚ ਇਕ ਕਿਰਾਏ ਦੇ ਮਕਾਨ 'ਤੇ ਰਿਹਾ ਅਤੇ ਆਮ ਜਿਹੀ ਜੀਵਨ ਬਤੀਤ ਕੀਤਾ।
ਕਾਲਜ ਦੇ ਦਿਨਾਂ 'ਚ ਨਹੀਂ ਪੀਤੀ ਕਦੇ ਸ਼ਰਾਬ—
ਵਿਕਾਸ ਵੱਲੋਂ ਘਟਨਾ ਦੇ ਸਮੇਂ ਨਸ਼ੇ ਵਿਚ ਹੋਣ ਦੀ ਗੱਲ ਸਾਹਮਣੇ ਆਉਣ 'ਤੇ ਵੀ ਉਸ ਦੇ ਕਾਲਜ ਦੇ ਸਾਥੀ ਹੈਰਾਨ ਹਨ। ਵਿਕਾਸ ਦੇ ਸੀਨੀਅਰ ਰਹਿ ਚੁੱਕੇ ਸੰਦੀਪ ਝਾਜਰੀਆ ਨੇ ਕਿਹਾ ਕਿ ਵਿਕਾਸ ਸਗੋਂ ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਰੋਕਦਾ ਸੀ। ਉਸ ਨੇ ਕਾਲਜ ਦੇ ਦਿਨਾਂ ਵਿਚ ਸ਼ਰਾਬ ਨੂੰ ਕਦੇ ਹੱਥ ਨਹੀਂ ਲਾਇਆ ਸੀ। ਜਦੋਂ ਕਿ ਬਾਕੀ ਦੋਸਤ ਕਾਫੀ ਸ਼ਰਾਬ ਪੀਂਦੇ ਸੀ। ਖਾਸ ਤੌਰ 'ਤੇ ਕਿਰਾਏ ਦੇ ਕਮਰੇ ਵਿਚ ਉਹ ਆਪਣੇ ਦੋਸਤਾਂ ਨੂੰ ਸ਼ਰਾਬ ਪੀਣ ਤੋਂ ਰੋਕਦਾ ਸੀ।
ਹੈਰਾਨੀ ਦੀ ਗੱਲ ਹੈ ਕਿ ਪੜ੍ਹਾਈ ਨੂੰ ਤਵੱਜ਼ੋ ਦੇਣ ਵਾਲਾ ਅਤੇ ਆਪਣੇ ਪਿਤਾ ਦੇ ਅਹੁਦੇ ਦੇ ਬਾਵਜੂਦ ਆਮ ਜ਼ਿੰਦਗੀ ਬਤੀਤ ਕਰਨ ਵਾਲਾ ਵਿਕਾਸ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚ ਗਿਆ। ਉਸ ਦੀ ਇਕ ਗਲਤੀ ਜਾਂ ਨਾਮਸਝੀ ਉਸ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਲੈ ਆਈ ਅਤੇ ਹੁਣ ਉਹ ਖੁਦ ਨੂੰ ਹਰ ਪਾਸੇ ਸਹੀ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
ਬਲੇਰ ਪਿੰਡ 'ਚ ਸ਼ਰੇਆਮ ਵਿਕ ਰਹੇ ਨਸ਼ੇ ਸਬੰਧੀ ਪੁਲਸ ਮੁਖੀ ਨੇ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ
NEXT STORY