ਤਰਨਤਾਰਨ - ਚਿੱਟੇ ਕੱਪੜੇ ਪਾਈ ਜੈਂਟਲਮੈਨ ਬਣ ਕੇ ਘੁੰਮ ਰਹੇ ਸ਼ਖਸ ਦੀ ਕਾਲੀ ਕਰਤੂਤ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਸਲ 'ਚ ਜੈਂਟਲਮੈਨ ਦੇ ਭੇਸ 'ਚ ਇਹ ਇਨਸਾਨ ਇਕ ਸ਼ਾਤਿਰ ਠੱਗ ਹੈ। ਇਸ ਨੇ ਦੋ ਭੋਲੇ-ਭਾਲੇ ਪ੍ਰਵਾਸੀ ਨੌਜਵਾਨ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ। ਇਨ੍ਹਾਂ ਪ੍ਰਵਾਸੀ ਨੌਜਵਾਨਾਂ ਨੂੰ ਇਹ ਸ਼ਖਸ ਇਹ ਕਹਿ ਕੇ ਸਕੂਟੀ 'ਤੇ ਨਾਲ ਬਿਠਾ ਲਿਆਇਆ ਕਿ ਉਹ ਵੀ ਬੈਂਕ ਜਾ ਰਿਹਾ ਹੈ। ਉਨ੍ਹਾਂ ਦੇ ਪੈਸੇ ਜਲਦੀ ਜਮ੍ਹਾ ਕਰਵਾ ਦੇਵੇਗਾ। ਉਹ ਬੈਂਕ ਦੀ ਥਾਂ ਉਨ੍ਹਾਂ ਨੂੰ ਨਗਰ ਕੌਂਸਲ ਦੇ ਦਫਤਰ ਲੈ ਆਇਆ ਅਤੇ ਪੈਸੇ ਜਮ੍ਹਾ ਕਰਵਾਉਣ ਦੇ ਬਹਾਨੇ ਉਨ੍ਹਾਂ ਕੋਲੋਂ 80 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ। ਠੱਗੀ ਦੇ ਸ਼ਿਕਾਰ ਹੋਏ ਨੌਜਵਾਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
ਹਰਿਆਣਾ 'ਚ ਮਾਰੇ ਗਏ ਪੰਜਾਬ ਦੇ ਤਿੰਨ ਖਤਰਨਾਕ ਗੈਂਗਸਟਰਾਂ ਬਾਰੇ ਹੈਰਾਨ ਕਰਦਾ ਸੱਚ ਆਇਆ ਸਾਹਮਣੇ
NEXT STORY