ਗੜ੍ਹਸ਼ੰਕਰ (ਭਾਰਦਵਾਜ) : ਏ. ਟੀ. ਐੱਮ ਮਸ਼ੀਨ 'ਚ ਫਸੇ ਕਾਰਡ ਨੂੰ ਕੱਢਣ ਦੇ ਬਹਾਨੇ ਦੋ ਠੱਗਾਂ ਨੇ ਪੰਜਾਬ ਪੁਲਸ ਮੁਲਾਜ਼ਮ ਦਾ ਏ. ਟੀ. ਐੱਮ ਕਾਰਡ ਬਦਲ ਕੇ ਉਸਦੇ ਖਾਤੇ 'ਚੋਂ 43 ਹਜ਼ਾਰ ਰੁਪਏ ਕਢਵਾ ਲਏ, ਜਿਸ ਦੀ ਸ਼ਿਕਾਇਤ ਉਕਤ ਮੁਲਾਜ਼ਮ ਵੱਲੋਂ ਥਾਣਾ ਮਾਹਿਲਪੁਰ ਵਿਖੇ ਕੀਤੀ ਗਈ ਹੈ। ਪੁਲਸ ਸੀਸੀਟੀਵੀ ਕੈਮਰੇ ਦੀ ਫੁਟੇਜ ਵਿਚ ਕੈਦ ਹੋਏ ਦੋਨਾਂ ਠੱਗਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਇਨ੍ਹਾਂ ਤਾਰੀਖਾਂ ਨੂੰ ਪੰਜਾਬ ਭਰ 'ਚ ਸ਼ਰਾਬ ਦੇ ਠੇਕੇ ਰਹਿਣਗੇ ਬੰਦ, ਸਖ਼ਤ ਹਦਾਇਤਾਂ ਜਾਰੀ
ਇਸ ਦੀ ਜਾਣਕਾਰੀ ਦਿੰਦੇ ਹੋਏ ਜਗਦੀਸ਼ ਲਾਲ ਪੁੱਤਰ ਰਾਮ ਲਾਲ ਵਾਸੀ ਮਜਾਰਾ ਡੀਗਰੀਆਂ ਨੇ ਗੜ੍ਹਸ਼ੰਕਰ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਘਰੇਲੂ ਖਰਚੇ ਲਈ ਪੈਸੇ ਕਢਵਾਉਣ ਲਈ ਪੀ. ਐੱਨ. ਬੀ. ਬੈਂਕ ਸੈੱਲਾ ਗਿਆ ਸੀ ਤੇ ਜਦੋਂ ਉਹ ਪੈਸੇ ਕਢਵਾ ਰਿਹਾ ਸੀ ਤਾਂ ਇਸ ਮੌਕੇ ਉਥੇ ਖੜ੍ਹੇ ਦੋ ਵਿਅਕਤੀਆਂ ਨੇ ਉਸਦਾ ਪਿੰਨ ਨੰਬਰ ਦੇਖ ਲਿਆ ਅਤੇ ਉਸਦਾ ਏ. ਟੀ. ਐੱਮ ਕਾਰਡ ਮਸ਼ੀਨ ਵਿਚ ਫਸ ਜਾਣ 'ਤੇ ਉਨ੍ਹਾਂ 'ਚੋਂ ਇਕ ਨੇ ਕਾਰਡ ਬਾਹਰ ਕੱਢਣ ਦੇ ਬਹਾਨੇ ਹੱਥ ਦੀ ਸਫ਼ਾਈ ਦਿਖਾਉਂਦੇ ਹੋਏ ਏ. ਟੀ. ਐੱਮ ਕਾਰਡ ਬਦਲ ਦਿੱਤਾ। ਜਗਦੀਸ਼ ਲਾਲ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦੇ ਫੋਨ 'ਤੇ ਸੰਦੇਸ਼ ਆਇਆ ਕਿ ਉਸਦੇ ਖਾਤੇ ਚੋਂ 20 ਹਜ਼ਾਰ ਰੁਪਏ ਦੋ ਵਾਰੀ ਅਤੇ ਫਿਰ 3 ਹਜ਼ਾਰ ਰੁਪਏ ਕਢਵਾਏ ਗਏ ਹਨ। ਉਸਨੇ ਦੱਸਿਆ ਕਿ ਬੈਂਕ ਵਿਚ ਲੱਗੇ ਰਿਸ਼ਤੇਦਾਰ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਜਿਹੜਾ ਏ. ਟੀ. ਐੱਮ ਕਾਰਡ ਉਸ ਕੋਲ ਹੈ ਉਹ ਲੁਧਿਆਣਾ ਦੇ ਗੁਰਇਕਬਾਲ ਸਿੰਘ ਦਾ ਹੈ ਜਿਸਨੇ ਅਪਣਾ ਕਾਰਡ ਬਲੌਕ ਕਰਵਾਇਆ ਹੋਇਆ ਹੈ ਕਿਉਂਕਿ ਕਿਸੇ ਨੇ ਉਸਦੇ ਖਾਤੇ 'ਚੋਂ 42 ਹਜ਼ਾਰ ਰੁਪਏ ਕਢਵਾ ਲਏ ਸਨ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
ਜਗਦੀਸ਼ ਲਾਲ ਨੇ ਦੱਸਿਆ ਕਿ ਬੈਂਕ 'ਚੋਂ ਪਤਾ ਚੱਲਿਆ ਕਿ ਉਕਤ ਠੱਗਾਂ ਨੇ ਉਸਦੇ ਖਾਤੇ 'ਚੋਂ ਪੈਸੇ ਰਾਹੋਂ ਦੀ ਪ੍ਰਾਈਵੇਟ ਬੈਂਕ ਦੇ ਏ. ਟੀ. ਐੱਮ ਵਿਚੋਂ ਕਢਵਾਏ ਗਏ ਹਨ। ਉਸਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਸਦਾ ਏ ਟੀ ਐਮ ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲ਼ੇ ਠੱਗਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਥਾਣਾ ਮਾਹਿਲਪੁਰ ਐੱਸ. ਐੱਚ. ਓ. ਰਮਨ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆ ਦੀ ਫੁਟੇਜ ਦੇ ਅਧਾਰ 'ਤੇ ਠੱਗਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀ ਦੇਣ ਧਿਆਨ, ਭਲਕੇ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਿੰਡ ਨੂੰ ਸੋਹਣਾ ਬਣਾਉਣ ਲਈ ਕਰਾਂਗਾ ਯਤਨ : ਦਲਜੀਤ ਸਿੰਘ
NEXT STORY