ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)- ਮਾਣਯੋਗ ਸਕੱਤਰ ਸਕੂਲ ਸਿੱਖਿਆ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਜ਼ਿਲੇ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਹਾਜ਼ਰੀ, ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਤੇ ਸਾਰੀ ਪ੍ਰਕਿਰਿਆ ਦੀ ਜਾਂਚ ਪੂਰੇ ਪੰਜਾਬ 'ਚੋਂ ਆਏ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਨੇ ਕੀਤੀ। ਸਵੇਰ ਤੋਂ ਹੀ ਇਹ ਟੀਮਾਂ ਜ਼ਿਲੇ 'ਚ ਵੱਖ-ਵੱਖ ਸਰਕਾਰੀ ਸਕੂਲਾਂ 'ਚ ਸਰਗਰਮ ਸਨ। ਇਸ ਦੌਰਾਨ ਟੀਮਾਂ ਵੱਲੋਂ 113 ਸਕੂਲ ਚੈੱਕ ਕੀਤੇ ਗਏ, ਜਿਨ੍ਹਾਂ 'ਚ 27 ਅਧਿਆਪਕ ਸਕੂਲ ਸਮੇਂ ਤੋਂ ਲੇਟ ਪਾਏ ਗਏ।
ਇਸ ਤੋਂ ਬਾਅਦ ਮਾਣਯੋਗ ਸਿੱਖਿਆ ਸਕੱਤਰ ਵੱਲੋਂ ਜ਼ਿਲੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਸਕੱਤਰ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ/ਖਿਲਵਾੜ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਕੂਲਾਂ 'ਚ ਨਾਨ-ਟੀਚਿੰਗ ਮੁਕੰਮਲ ਕੰਮ/ਕਲੈਰੀਕਲ ਕੰਮ ਸਿਰਫ ਕਲਰਕ ਹੀ ਕਰਨਗੇ। ਸਕੂਲ ਮੁਖੀ ਵੀ ਪੀਰੀਅਡ ਲਾਉਣਗੇ ਤੇ ਪੀਰੀਅਡ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਸਾਰੀਆਂ ਕਲਾਸਾਂ ਚੈੱਕ ਕਰਨਗੇ। ਕੋਈ ਵੀ ਅਧਿਆਪਕ ਆਪਣਾ ਪੀਰੀਅਡ ਨਹੀਂ ਛੱਡੇਗਾ। ਇਸ ਮੌਕੇ ਉਨ੍ਹਾਂ ਨਾਲ ਡਾ. ਜਰਨੈਲ ਸਿੰਘ ਕਾਲੇਕਾ ਸਹਾਇਕ ਡਾਇਰੈਕਟਰ ਐੱਸ. ਟੀ. ਆਰ. ਟੀ. ਪੰਜਾਬ ਨੇ ਵੀ ਸਕੂਲਾਂ ਦੇ ਮੁਖੀਆਂ ਨੂੰ ਹਦਾਇਤਾਂ ਤੇ ਨਿਯਮਾਂ ਦੀ ਜਾਣਕਾਰੀ ਦਿੱਤੀ।
ਮੀਟਿੰਗ ਦੇ ਅੰਤ 'ਚ ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਸੰਗਰੂਰ ਮੈਡਮ ਹਰਕੰਵਲਜੀਤ ਕੌਰ ਨੇ ਸਕੱਤਰ ਸਿੱਖਿਆ ਪੰਜਾਬ ਸਰਕਾਰ ਤੇ ਉਨ੍ਹਾਂ ਦੀਆਂ ਟੀਮਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਮੈਡਮ ਇੰਦੂ ਸਿਮਕ, ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਮੈਡਮ ਬਲਵਿੰਦਰ ਕੌਰ, ਪਿੰ੍ਰ. ਡਾਇਟ, ਡੀ. ਐੈੱਸ., ਬੀ. ਐੱਮਜ਼, ਜ਼ਿਲੇ ਦੇ ਸਾਰੇ ਸਕੂਲ ਮੁਖੀ, ਬੀ. ਪੀ. ਈ. ਓ. ਤੇ ਦਫਤਰੀ ਸਟਾਫ ਹਾਜ਼ਰ ਸੀ।
ਕਮਲਦੀਪ ਸਿੰਘ ਬਿੱਟੂ ਨਗਰ ਕੌਂਸਲ ਗੋਰਾਇਆ ਦੇ ਬਣੇ ਪ੍ਰਧਾਨ
NEXT STORY