ਸੁਨਾਮ ਊਧਮ ਸਿੰਘ ਵਾਲਾ, (ਮੰਗਲਾ)— ਜ਼ਿਲਾ ਸੰਗਰੂਰ ਰਾਈਸ ਮਿੱਲਰਜ਼ ਐਸੋਸੀਏਸ਼ਨ ਦੀ ਇਕ ਮੀਟਿੰਗ ਜ਼ਿਲਾ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਚੇਅਰਮੈਨ ਜਗਜੀਤ ਜੋੜਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਐੱਸ. ਡੀ. ਆਈ. ਸੀ. ਦੇ ਜ਼ਿਲਾ ਪ੍ਰਧਾਨ ਘਨਸ਼ਾਮ ਕਾਂਸਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ।
ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਮੰਡੀਆਂ ਵਿਚ ਜੀਰੀ, ਜਿਸ ਦੀ ਨਮੀ 22 ਫੀਸਦੀ ਜਾਂ ਇਸ ਤੋਂ ਜ਼ਿਆਦਾ ਹੈ ਅਤੇ ਜਿਸ ਨੂੰ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਨਾ ਦਿਖਾ ਕੇ, ਸਿੱਧੇ ਬੋਰੀਆਂ ਵਿਚ ਭਰਿਆ ਜਾ ਰਿਹਾ ਹੈ, ਦਾ ਐਸੋਸੀਏਸ਼ਨ ਵਿਰੋਧ ਤੇ ਨਿੰਦਾ ਕਰਦੀ ਹੈ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਦੋਂ ਇੰਸਪੈਕਟਰ ਇਸ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਸ਼ਿਕਾਇਤ ਦੀ ਧਮਕੀ ਦਿੱਤੀ ਜਾਂਦੀ ਹੈ । ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰੀ ਮਾਪਦੰਡਾਂ ਅਨੁਸਾਰ ਜੀਰੀ ਨਹੀਂ ਭਰੀ ਜਾਂਦੀ ਤਾਂ ਐਸੋਸੀਏਸ਼ਨ ਵੱਲੋਂ ਸੰਗਰੂਰ ਜ਼ਿਲੇ ਦੀਆਂ ਸਾਰੀਆਂ ਮੰਡੀਆਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਸ਼ੈਲਰਾਂ ਵਿਚ ਜੀਰੀ ਸਟੋਰ ਨਹੀਂ ਕਰਵਾਈ ਜਾਵੇਗੀ ।
ਦਖਲ ਦੇਵੇ ਸਰਕਾਰ: ਮੀਟਿੰਗ ਵਿਚ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜਲਦੀ ਹੀ ਮੰਡੀਆਂ ਵਿਚ ਦਖਲ ਦੇ ਕੇ ਸਰਕਾਰ ਦੀਆਂ ਨੀਤੀਆਂ ਅਨੁਸਾਰ ਪੂਰੀ ਗੁਣਵੱਤਾ ਅਤੇ ਮਾਪਦੰਡਾਂ ਅਨੁਸਾਰ ਜੀਰੀ ਦੀ ਖਰੀਦ ਕਰਵਾਈ ਜਾਵੇ ਤਾਂ ਜੋ ਘਾਟੇ ਵਿਚ ਚੱਲ ਰਹੇ ਸ਼ੈਲਰ ਉਦਯੋਗ ਨੂੰ ਹੋਰ ਘਾਟਾ ਨਾ ਝੱਲਣਾ ਪਵੇ ।
ਕੌਣ-ਕੌਣ ਸਨ ਸ਼ਾਮਲ : ਸੋਮ ਨਾਥ ਸਿੰਗਲਾ ਉਪ ਪ੍ਰਧਾਨ ਪੰਜਾਬ, ਰਾਜੇਸ਼ ਬਿੱਟੂ ਸਕੱਤਰ ਪੰਜਾਬ, ਰਜਨੀਸ਼ ਕਾਂਸਲ ਜ਼ਿਲਾ ਉਪ ਪ੍ਰਧਾਨ, ਕੰਵਲਜੀਤ ਸਿੰਘ ਮਿੰਟਾ, ਅਨਿਲ ਕੁਮਾਰ ਮੱਟੂ, ਬਲਵਿੰਦਰ ਸਿੰਘ, ਸ਼ਿਆਮ ਸਿੰਘ, ਰਾਜਨ ਜੈਨ, ਅਸ਼ੋਕ ਕੁਮਾਰ, ਹਰਵਿੰਦਰ ਕੁਮਾਰ (ਜਨਰਲ ਸਕੱਤਰ), ਰਾਜੇਸ਼ ਪ੍ਰੈੱਸ ਸਕੱਤਰ, ਧੀਰਜ ਗੁਪਤਾ, ਮਹਿੰਦਰ ਪਾਲ ਸਿੰਗਲਾ, ਨਿਸ਼ਾਨ, ਮੋਹਨ ਲਾਲ, ਰਾਜੇਸ਼ ਕਾਲਾ, ਤਰਸੇਮ ਸਿੰਘ, ਗੋਰਾ ਲਾਲ, ਮਨਜੀਤ ਸਿੰਘ, ਸੁਰੇਸ਼ ਬਾਂਸਲ, ਰਾਮ ਕੁਮਾਰ, ਸੁਭਾਸ਼ ਚੰਦ, ਰਾਜ ਕੁਮਾਰ, ਰਾਮ ਸਿੰਘ, ਮਤਵਾਲ ਸਿੰਘ, ਗੋਬਿੰਦ, ਗੁਰਤੇਜ ਸਿੰਘ, ਜੀਵਨ ਕੁਮਾਰ, ਨਵੀਨ, ਦੀਪਕ ਗੁਪਤਾ, ਜਗਦੀਸ਼ ਕੁਮਾਰ, ਅਸ਼ੋਕ ਕੁਮਾਰ, ਸੰਜੇ ਸਮੇਤ ਵੱਡੀ ਗਿਣਤੀ ਵਿਚ ਰਾਈਸ ਮਿੱਲਰਜ਼ ।
238 ਬੋਤਲਾਂ ਸ਼ਰਾਬ ਤੇ 20 ਲਿਟਰ ਲਾਹਣ ਬਰਾਮਦ
NEXT STORY