ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਤੋਪਖਾਨਾ ਮੋੜ ਸਥਿਤ ਕੈਮੀਕਲ ਦੀ ਦੁਕਾਨ ਵਿਚ ਹੋਏ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਅੱਗ ਬੁਝਾਉਂਦੇ ਸਮੇਂ ਦੁਕਾਨ ਦੇ ਅੰਦਰ ਪਏ 3 ਸਿਲੰਡਰ ਫੱਟ ਗਏ। ਅੱਗ ਇੰਨੀ ਭਿਆਨਕ ਸੀ ਕਿ ਰਾਹਤ ਕਾਰਜ ’ਚ ਲੱਗੇ 2 ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਫਾਇਰ ਬ੍ਰਿਗੇਡ ਦੇ ਅਫਸਰ ਸੁਰਿੰਦਰਪਾਲ ਨੇ ਕਿਹਾ ਕਿ ਸਵੇਰੇ ਲਗਭਗ 3 ਤੋਂ 4 ਵਜੇ ਦੇ ਕਰੀਬ ਸਾਨੂੰ ਸੂਚਨਾ ਮਿਲੀ ਸੀ ਕਿ ਇੱਥੇ ਅੱਗ ਲੱਗ ਗਈ ਹੈ। ਦੁਕਾਨ ਮਾਲਕਾਂ ਦੇ ਦੱਸਣ ਮੁਤਾਬਕ ਇਸ ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦੁਕਾਨ ਦੇ ਅੰਦਰ ਚਾਰ ਸਿਲੰਡਰ ਪਏ ਸਨ ਜਿਨ੍ਹਾਂ ਵਿਚੋਂ 3 ਸਲੰਡਰ ਫਟ ਗਏ ਸਨ। ਜਿਸ ਕਾਰਣ ਫਾਇਰ ਬ੍ਰਿਗੇਡ ਦੇ ਦੋ ਕਰਮਚਾਰੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਭੇਜਿਆ ਗਿਆ ਹੈ। ਫਿਲਹਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ।
ਜਲੰਧਰ ਵਿਖੇ ਨਿਹੰਗ ਸਿੰਘਾਂ ਨੇ ਖੋਖੇ 'ਚੋਂ ਕੱਢ ਕੇ ਸਾੜੇ ਸਿਗਰਟ, ਪਾਨ ਤੇ ਤੰਬਾਕੂ, ਦੁਕਾਨਦਾਰਾਂ ਨੇ ਸੁਣਾਇਆ ਦੁਖ਼ੜਾ
NEXT STORY