ਰੂਪਨਗਰ (ਕੈਲਾਸ਼)-‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਰੱਗਜ਼ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ਦਵਾਈਆਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕਾਰਨ ਜਿੱਥੇ ਕੈਮਿਸਟਾਂ ਨੂੰ ਬੇਵਜ੍ਹਾ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਸ ਦੇ ਨਾਲ ਹੀ ਕੈਮਿਸਟਾਂ ਦਾ ਅਕਸ ਵੀ ਧੁੰਦਲਾ ਹੋ ਰਿਹਾ ਹੈ। ਉਕਤ ਕਾਰਨ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਜ਼ਿਲਾ ਰੂਪਨਗਰ ਦੇ ਸਮੂਹ ਕੈਮਿਸਟ 30 ਜੁਲਾਈ ਨੂੰ ਪੂਰਾ ਦਿਨ ਦਵਾਈਆਂ ਦੀਆਂ ਦੁਕਾਨਾਂ ਰੋਸ ਵਜੋਂ ਬੰਦ ਰੱਖਣਗੇ। ਇਸ ਸਬੰਧੀ ਰੋਪਡ਼ ਜ਼ਿਲਾ ਕੈਮਿਸਟ ਐਸੋਸੀਏਸ਼ਨ (ਆਰ. ਡੀ. ਸੀ. ਏ.) ਦੇ ਪ੍ਰਧਾਨ ਸੁਦਰਸ਼ਨ ਚੌਧਰੀ, ਜਨਰਲ ਸਕੱਤਰ ਰਾਜਿੰਦਰ ਜੱਗੀ, ਸਿਟੀ ਰੂਪਨਗਰ ਦੇ ਪ੍ਰਧਾਨ ਸੰਜੇ ਮਲਹੋਤਰਾ, ਅਰੁਣਜੀਤ ਸਿੰਘ, ਗੁਰਪ੍ਰੀਤ ਸਿੰਘ ਕੋਹਲੀ ਆਦਿ ਵੱਲੋਂ 30 ਜੁਲਾਈ ਦੀ ਹਡ਼ਤਾਲ ਨੂੰ ਕਾਮਯਾਬ ਬਣਾਉਣ ਲਈ ਇਕ ਰੂਪ-ਰੇਖਾ ਤਿਆਰ ਕੀਤੀ ਗਈ। ਉਕਤ ਅਹੁਦੇਦਾਰਾਂ ਨੇ ਦੱਸਿਆ ਕਿ ਕੈਮਿਸਟ ਨਸ਼ਿਆਂ ਦੇ ਖਿਲਾਫ ਹਨ ਅਤੇ ਨਸ਼ਿਆਂ ਨੂੰ ਪੰਜਾਬ ਵਿਚੋਂ ਖਤਮ ਕਰਨ ਲਈ ਸਰਕਾਰ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੇ ਹਨ ਪਰ ਦੂਜੇ ਪਾਸੇ ਪੰਜਾਬ ਵਿਚ ਵਿਕ ਰਿਹਾ ਚਿੱਟਾ, ਸਮੈਕ ਤੇ ਹੋਰ ਨਸ਼ਿਆਂ ਕਾਰਨ ਜਿੱਥੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਵਿਚ ਅਸਫਲ ਹੋ ਰਹੀ ਹੈ, ਉਥੇ ਦੂਜੇ ਪਾਸੇ ਲਾਇਸੰਸ ਹੋਲਡਰ ਕੈਮਿਸਟਾਂ ਜੋ ਕਿ ਆਪਣਾ ਕਾਰੋਬਾਰ ਡਰੱਗ ਐਕਟ ਅਨੁਸਾਰ ਕਰ ਰਹੇ ਹਨ, ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਮਿਸਟਾਂ ਦੇ ਧੁੰਦਲੇ ਹੋ ਰਹੇ ਅਕਸ ਨੂੰ ਬਚਾਉਣ ਲਈ ਸਰਕਾਰ ਨੂੰ ਉਕਤ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ®ਉਕਤ ਆਗੂਆਂ ਨੇ ਦੱਸਿਆ ਕਿ ਰੂਪਨਗਰ ਜ਼ਿਲੇ ਦੇ ਸਮੂਹ ਕੈਮਿਸਟ ਸਵੇਰੇ 9 ਵਜੇ ਸਥਾਨਕ ਬਾਈਪਾਸ ’ਤੇ ਸਥਿਤ ਸ਼ਗੁਨ ਢਾਬੇ ਦੇ ਨੇਡ਼ੇ ਇਕੱਠੇ ਹੋ ਕੇ ਸ਼ਾਂਤਮਈ ਰੋਸ ਮਾਰਚ ਬਾਜ਼ਾਰ ਵਿਚ ਕੱਢਣਗੇ ਅਤੇ ਇਸ ਸਬੰਧੀ ਇਕ ਮੰਗ-ਪੱਤਰ ਪੰਜਾਬ ਸਰਕਾਰ ਦੇ ਨਾਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਦਿੱਤਾ ਜਾਵੇਗਾ।
ਫਰਜ਼ੀ ਏਜੰਟ ਦਾ ਸ਼ਿਕਾਰ ਹੋ ਕੇ ਦੁਬਈ ਗਈ ਸਿਮਰਜੀਤ ਕੌਰ ਚਾਰ ਦਿਨਾਂ ’ਚ ਸਰਕਾਰੀ ਖਰਚੇ ’ਤੇ ਮੁਡ਼ ਘਰ ਪਰਤੀ
NEXT STORY